
ਹੁਸ਼ਿਆਰਪੁਰ, 25 ਮਾਰਚ (ਸਤਵਿੰਦਰ ਸਿੰਘ) – ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿਖੇ ਮੁਰੰਮਤ ਕੀਤੇ ਗਏ ਬਾਥਰੂਮਾਂ ਦਾ ਉਦਘਾਟਨ ਸ਼੍ਰੀ ਅਵਿਨਾਸ਼ ਰਾਏ ਖੰਨਾ ਮੈਂਬਰ ਰਾਜਸਭਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੁਰਜੀਤ ਸਿੰਘ ਜੀ ਦੀ ਮੌਜੂਦਗੀ ਵਿੱਚ ਸਿਹਤ ਵਿਭਾਗ ਦੇ ਕਰਮਚਾਰੀ ਤਰਸੇਮ ਲਾਲ, ਆਸ਼ਾ ਰਾਣੀ, ਰਿੰਕੂ ਆਦਿਆ, ਰਾਕੇਸ਼ ਕੁਮਾਰ ਅਤੇ ਹਰਪ੍ਰੀਤ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਦਸ ਸਾਲਾਂ ਤੋਂ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਦੇ ਬਾਥਰੂਮਾਂ ਦੀ ਹਾਲਤ ਬੇਹਦ ਖਰਾਬ ਸੀ। ਇਸਲਈ ਦਫਤਰ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸ਼੍ਰੀ ਅਵਿਨਾਸ਼ ਰਾਏ ਖੰਨਾ ਮੈਂਬਰ ਰਾਜਸਭਾ ਨੂੰ ਇੰਨਾਂ ਬਾਥਰੂਮਾਂ ਦੀ ਮੁਰੰਮਤ ਵਾਸਤੇ ਅਪੀਲ ਕੀਤੀ ਗਈ ਸੀ ਤਾਂ ਜੋ ਇਹ ਬਾਥਰੂਮ ਵਰਤਣਯੋਗ ਹਾਲਤ ਵਿੱਚ ਹੋ ਸਕਣ।ਇਸ ਮੌਕੇ ਸ਼੍ਰੀ ਖੰਨਾ ਨੇ ਦੱਸਿਆ ਕਿ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।ਇਸ ਮੌਕੇ ਦਫਤਰ ਸਿਵਲ ਸਰਜਨ ਦੇ ਸੁਪਰਡੈਂਟ ਸ਼੍ਰੀਮਤੀ ਰਜਿੰਦਰ ਕੌਰ ਵੱਲੋਂ ਸ਼੍ਰੀ ਅਵਿਨਾਸ਼ ਖੰਨਾਂ ਅਤੇ ਉਨ੍ਹਾਂ ਦੇ ਨਾਲ ਆਏ ਰਾਜਨੀਤਿਕ ਸਲਾਹਕਾਰ ਸ਼੍ਰੀ ਸੰਜੀਵ ਤਲਵਾੜ ਜੀ ਨੂੰ ਜੀ ਆਇਆਂ ਆਖਿਆ। ਕਚਹਿਰੀਆਂ ਨੇੜੇ ਸਥਿਤ ਪੁਰਾਣੇ ਸਿਵਲ ਸਰਜਨ ਦਫਤਰ ਦੀ ਇਮਾਰਤ ਦੀ ਹਾਲਤ ਖਸਤਾ ਹੋਣ ਕਾਰਣ ਪਿਛਲੇ ਕਈ ਵਰ੍ਹਿਆਂ ਤੋਂ ਮੌਜੂਦਾ ਦਫਤਰ ਸਿਵਲ ਸਰਜਨ ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਦੇ ਟਰੇਨਿੰਗ ਸਕੂਲ ਦੇ ਹੋਸਟਲ ਵਿੱਚ ਚਲ ਰਿਹਾ ਹੈ। ਇਸ ਲਈ ਨਵੇਂ ਸਿਵਲ ਸਰਜਨ ਦਫਤਰ ਦੀ ਉਸਾਰੀ ਲਈ ਵੀ ਬੇਨਤੀ ਕੀਤੀ ਗਈ। ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੁਰਜੀਤ ਸਿੰਘ ਵੱਲੋਂ ਦਫਤਰ ਦੇ ਬਾਥਰੂਮਾਂ ਦੀ ਮੁਰੰਮਤ ਲਈ 3 ਲੱਖ ਰੁਪਏ ਦੀ ਗ੍ਰਾਂਟ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਦਫਤਰ ਲਈ ਲੋੜੀਂਦੀ ਮਦਦ ਦੀ ਆਸ ਪ੍ਰਗਟਾਈ ਗਈ। ਇਸ ਮੌਕੇ ਡਾ.ਅਜੇ ਬੱਗਾ, ਡਾ. ਚੂਨੀ ਲਾਲ, ਡਾ.ਸੁਨੀਲ ਅਹੀਰ, ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ, ਸ਼੍ਰੀਮਤੀ ਸੁਰਜਨ ਨੈਨ ਕੌਰ ਤੋਂ ਇਲਾਵਾ ਅਧਿਕਾਰੀ ਤੇ ਕਰਮਚਾਰੀ ਹਾਜਿਰ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media