
ਹੁਸ਼ਿਆਰਪੁਰ, 25 ਮਾਰਚ (ਸਤਵਿੰਦਰ ਸਿੰਘ) – ਨਿਊ ਸੁਖੀਆਬਾਦ ਵੈਲਫੇਅਰ ਸੁਸਾਇਟੀ ਵੱਲੋਂ ਨਗਰ ਨਿਗਮ ਹੁਸ਼ਿਆਰਪੁਰ ਦੇ ਪਹਿਲੇ ਮੇਅਰ ਸ੍ਰੀ ਸ਼ਿਵ ਸੂਦ ਦੇ ਸਨਮਾਨ ਵਿੱਚ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੁਹੱਲਾ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੇਅਰ ਨਗਰ ਨਿਗਮ ਸ਼ਿਵ ਸੂਦ ਨੇ ਦੱਸਿਆ ਕਿ ਇਹ ਮੇਰਾ ਆਪਣਾ ਵਾਰਡ ਹੈ। ਇਸ ਵਾਰਡ ਦੇ ਵੋਟਰਾਂ ਨੇ ਮੈਨੂੰ ਤੀਸਰੀ ਵਾਰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਨਗਰ ਨਿਗਮ ਵਿਖੇ ਭੇਜਿਆ ਹੈ ਜਿਸ ਲਈ ਉਹ ਸਾਰੇ ਵੋਟਰਾਂ ਦੇ ਧੰਨਵਾਦੀ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 5 ਸਾਲ ਨਗਰ ਨਿਗਮ ਦੇ ਪ੍ਰਧਾਨ ਵਜੋਂ ਸੇਵਾ ਕਰਦੇ ਹੋਏ ਉਨ੍ਹਾਂ ਨੇ ਇਸ ਵਾਰਡ ਵਿੱਚ ਸਰਵਪੱਖੀ ਵਿਕਾਸ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰਡ ਦੇ ਜੋ ਵੀ ਕੰਮ ਬਾਕੀ ਰਹਿੰਦੇ ਹਨ, ਉਨ੍ਹਾਂ ਨੂੰ ਉਹ ਪਹਿਲ ਦੇ ਆਧਾਰ ਤੇ ਕਰਵਾਉਣਗੇ।
ਇਸ ਮੌਕੇ ਤੇ ਵੈਲਫੇਅਰ ਸੁਸਾਇਟੀ ਨਿਊ ਸੁਖੀਆਬਾਦ ਦੇ ਪ੍ਰਧਾਨ ਸ੍ਰੀ ਠਾਕੁਰ ਰਮੇਸ਼ ਚੰਦ ਨੇ ਸ੍ਰੀ ਸ਼ਿਵ ਸੂਦ ਨਗਰ ਨਿਗਮ ਹੁਸ਼ਿਆਰਪੁਰ ਦੇ ਪਹਿਲੀ ਵਾਰ ਮੇਅਰ ਬਣਨ ਤੇ ਉਨ੍ਹਾਂ ਨੂੰ ਮੁਹੱਲਾ ਵਾਸੀਆਂ ਵੱਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਮੇਅਰ ਬਣਨ ਤੋਂ ਬਾਅਦ ਨਿਊ ਸੁਖੀਆਬਾਦ ਦੇ ਰਹਿੰਦੇ ਵਿਕਾਸ ਕਾਰਜਾਂ ਵੱਲੋਂ ਵਿਸ਼ੇਸ਼ ਧਿਆਨ ਦੇਣਗੇ। ਇਸ ਮੌਕੇ ਤੇ ਉਨ੍ਹਾਂ ਨੇ ਮੇਅਰ ਨਗਰ ਨਿਗਮ ਸ਼ਿਵ ਸੂਦ ਅਤੇ ਜ਼ਿਲ੍ਹਾ ਪ੍ਰਧਾਨ ਭਾਜਪਾ ਅਨੰਦਵੀਰ ਸਿੰਘ ਨੂੰ ਸਰੋਪਾ ਦੇ ਕੇ ਸਨਮਾਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਮੈਂਬਰ ਗਊ ਸੇਵਾ ਕਮਿਸ਼ਨ ਪੰਜਾਬ ਡਾ. ਬਿੰਦੂ ਸਾਰ ਸ਼ੁਕਲਾ, ਕੌਂਸਲਰ ਸਰਬਜੀਤ ਸਿੰਘ, ਰਾਮ ਪ੍ਰਕਾਸ਼ ਸ਼ਰਮਾ, ਕ੍ਰਿਸ਼ਨ ਦੇਵ ਸ਼ਰਮਾ, ਹੰਸ ਰਾਜ ਸ਼ਰਮਾ, ਸੁਰਿੰਦਰ ਮੋਹਨ, ਠਾਕੁਰ ਜਗਦੀਸ਼ ਚੰਦ, ਪਰਵੇਸ਼ ਕੁਮਾਰ ਵਰਮਾ, ਸੰਜੀਵ ਝਾਅ, ਸ਼ਸ਼ੀ ਠਾਕੁਰ, ਵੀਨਾ ਠਾਕੁਰ, ਅਨੀਤਾ ਸ਼ਰਮਾ, ਤ੍ਰਿਸ਼ਲਾ ਸ਼ਰਮਾ,ਸੰਯੋਗਤਾ ਜਰਿਆਲ, ਸ਼ਸ਼ੀ ਸ਼ਰਮਾ ਅਤੇ ਮੁਹੱਲਾ ਵਾਸੀ ਹਾਜ਼ਰ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media