Tuesday, May 21, 2024

ਸਕੂਲਾਂ ਦੇ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ

ਜਿਸ ਬੱਚੇ ਅੰਦਰ ਗੁਰਬਾਣੀ ਦਾ ਵਾਸਾ, ਉਹ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇਗਾ-ਭਾਈ ਗੁਰਇਕਬਾਲ ਸਿੰਘ

PPN2503201521

ਅੰਮ੍ਰਿਤਸਰ, 25 ਮਾਰਚ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ ਬਰਾਂਚ-1 ਦੀ ਨਵੇਂ ਸੈਸ਼ਨਾ ਦੀ ਆਰੰਭਤਾ ਅਤੇ ਚਲ ਰਹੇ ਕਾਰਜਾਂ ਦੀ ਚੱੜਦੀ ਕਲਾ ਲਈ ਬੀਬੀ ਕੌਲਾਂ ਜੀ ਪਬਲਿਕ ਸਕੂਲ ਬਰਾਂਚ-1 ਵਿਖੇ ਸ੍ਰੀ ਅਖੰਡ ਪਾਠਾਂ  ਦੇ ਭੋਗ ਪਾਏ ਗਏ।ਭਾਈ ਗੁਰਇਕਬਾਲ ਸਿੰਘ ਜੀ ਨੇ ਦੱਸਿਆ ਕਿ ਸਾਰੇ ਸਕੂਲਾਂ ਦੇ ਨਵੇ ਸੈਸ਼ਨ ਅਤੇ ਚੱਲ ਰਹੇ ਕਾਰਜਾਂ ਦੀ ਚੜਦੀ ਕਲਾ ਲਈ ਸ੍ਰੀ ਅਖੰਡ ਪਾਠ ਦੇ ਭੋਗ ਜੋ ਪਾਏ ਗਏ ਹਨ। ਇਹ ਸ੍ਰੀ ਅਖੰਡ ਪਾਠ ਸਾਹਿਬ ਲਗਾਤਾਰ 7 ਦਿਨਾਂ ਤੋਂ ਜਪੁਜੀ ਸਾਹਿਬ ਦੇ ਪਾਠਾਂ ਦੀਆਂ ਲੜੀਆਂ ਸਕੂਲ ਵਿਚ ਚਲ ਰਹੀਆਂ ਸਨ ਅਤੇ ਰੋਜਾਨਾ ਸ਼ਾਮ ਨੂੰ ਕੀਰਤਨ ਸਮਾਗਮ ਕਰਵਾਏ ਗਏ ਹਨ।ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਨਾਨਕਸਰ ਕਲੇਰਾਂ ਤੋਂ ਰਾਗੀ ਜੱਥੇ ਤੋਂ ਇਲਾਵਾ ਭਾਈ ਗੁਰਇਕਬਾਲ ਸਿੰਘ ਜੀ ਨੇ ਕਥਾ ਕੀਰਤਨ ਦੀ ਹਾਜਰੀ ਲਗਾਈ ।ਬੱਚਿਆਂ ਨੇ ਵੀ ਕੀਰਤਨ ਦੀ ਹਾਜਰੀ ਲਗਾਈ।
ਭਾਈ ਸਾਹਿਬ ਜੀ ਨੇ ਕੀਰਤਨ ਉਪਰੰਤ ਜਿੱਥੇ ਸਮੁੱਚੇ ਪਾਠੀ ਸਿੰਘਾਂ ਦਾ ਧੰਨਵਾਦ ਕੀਤਾ ਉੱਥੇ ਸਕੂਲ ਦੇ ਸਮੁਚੇ ਟੀਚਰ ਸਟਾਫ਼ ਅਤੇ ਪ੍ਰਿੰਸੀਪਲ ਮੈਡਮ ਜਸਲੀਨ ਕੌਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ  ਜਿੰਨਾਂ ਨੇ ਲਗਾਤਾਰ 7 ਦਿਨਾਂ ਤੋਂ ਪਾਠੀ ਸਿੰਘਾਂ ਅਤੇ ਆਈ ਸੰਗਤ ਦੀ ਸੇਵਾ ਕੀਤੀ ।ਸਤਵੀਂ ਕਲਾਸ ਦੇ ਫਸਟ, ਸੈਕਿੰਡ, ਥਰਡ ਆਉਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ।ਕੀਰਤਨ ਕਰਨ ਵਾਲੇ ਬੱਚਿਆਂ ਨੂੰ ਵੀ ਵਿਸ਼ੇਸ਼ ਤੌਰ ਤੇ ਇਨਾਮ ਦਿੱਤੇ ਗਏ।ਭੋਗਾਂ ਉਪੰਰਤ ਗੁਰੂ ਦੇ ਲੰਗਰਾਂ ਦੀ ਸੇਵਾ ਸਮੁੱਚੇ ਟੀਚਰਾਂ ਅਤੇ ਪ੍ਰਿੰਸੀਪਲ ਮੈਡਮ ਜਸਲੀਨ ਕੌਰ ਨੇ ਕੀਤੀ।
ਭਾਈ ਗੁਰਇਕਬਾਲ ਸਿੰਘ ਜੀ ਨੇ ਕਿਹਾ ਕਿ ਟਰੱਸਟ ਵਲੋਂ ਜੋ ਸਕੂਲ ਚਲਾਏ ਜਾ ਰਹੇ ਹਨ ਇਨਾਂ ਸਕੂਲਾਂ ਵਿਚ ਦੁਨਿਆਵੀ ਪੜਾਈ ਦੇ ਨਾਲ-ਨਾਲ ਅਧਿਆਤਮਕ ਪੜਾਈ ਵੀ ਕਰਵਾਈ ਜਾਂਦੀ ਹੈ।ਜਿਸ ਬੱਚੇ ਦੇ ਅੰਦਰ ਬਾਣੀ ਦਾ ਵਾਸਾ ਹੋ ਜਾਵੇ ਜੋ ਸਿਮਰਨ ਬੰਦਗੀ ਨਾਲ ਜੁੜ ਜਾਵੇ, ਉਹ ਬੱਚੇ ਹਮੇਸ਼ਾਂ ਉੱਚੀਆਂ ਬੁਲੰਦੀਆਂ ਤੇ ਪਹੁੁੰਚਦੇ ਹਨ ਅਤੇ ਕਦੇ ਵੀ ਗਲਤ ਰਸਤੇ ਨਹੀ ਪੈਂਦੇ ।ਇਸ ਮੌਕੇ ਬੀਬੀ ਜਤਿੰਦਰ ਕੌਰ, ਪਮਾ ਭੈਣ, ਸ. ਟਹਿਲਇੰਦਰ ਸਿੰਘ, ਪ੍ਰਿੰਸੀਪਲ ਜਗਜੀਤ ਕੌਰ (ਬਰਾਂਚ 2), ਰਾਣਾ ਵੀਰ, ਬਾਬਾ ਹਰਮਿੰਦਰ ਸਿੰਘ, ਗੁਰਪਾਲ ਸਿੰਘ, ਰਣਜੀਤ ਸਿੰਘ, ਹਰਵਿੰਦਰਪਾਲ ਸਿੰਘ, ਰਮਿੰਦਰ ਸਿੰ , ਰਾਜੂ ਵੀਰ, ਭੁਪਿੰਦਰ ਸਿੰਘ ਸੰਧੂ ਨੂੰ ਪ੍ਰਿੰਸੀਪਲ ਜਸਲੀਨ ਕੌਰ ਨੇ ਜੀ ਆਇਆ ।

Check Also

ਸੁਲਤਾਨਵਿੰਡ ਸਕੂਲ ਵਿਖੇ ਕਰਵਾਏ ਗਏ ਵੋਟਰ ਜਾਗਰੂਕਤਾ ਮਹਿੰਦੀ ਮੁਕਾਬਲੇ

ਅੰਮ੍ਰਿਤਸਰ 20 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਘਨਸ਼ਾਮ ਥੋਰੀ ਦੀ ਅਗਵਾਈ ਅਤੇ …

Leave a Reply