
ਪੱਟੀ, 27 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸ਼ਹਿਰ ਅੰਦਰ ਪਿਛਲੇ ਲੰਮੇ ਸਮੇਂ ਤੋਂ ਧਾਰਮਿਕ ਅਤੇ ਸਮਾਜਿਕ ਕਾਰਜ ਕਰਾਉਦੀ ਆ ਰਹੀ ਸੰਸਥਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਦੀ ਮੀਟਿੰਗ ਗੁਰਦੁਆਰਾ ਬਾਬਾ ਰਿਖੀ ਜੀ ਵਿਖੇ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਬੋਲਦਿਆਂ ਸਕੱਤਰ ਜੋਗਾ ਸਿੰਘ ਨੇ ਕਰਵਾਏ ਜਾ ਰਹੇ ਕੀਰਤਨ ਦਰਬਾਰ ਸਬੰਧੀ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਸ ਵਾਰ ਸਲਾਨਾ ਕੀਰਤਨ ਦਰਬਾਰ ਬਾਬਾ ਦੀਪ ਸਿੰਘ ਜੀ ਅਤੇ ਬਾਬਾ ਬਿਧੀ ਚੰਦ ਜੀ ਦੀ ਯਾਦ ਨੂੰ ਸਮਰਪਿਤ 17 ਅਪ੍ਰੈਲ ਨੂੰ ਸ਼ਹੀਦ ਸੋਹਣ ਲਾਲ ਪਾਠਕ ਪਾਰਕ ਵਿਖੇ ਕਰਵਾਇਆ ਜਾ ਰਿਹਾ ਹੈ।ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀ ਜਥੇ, ਕਥਾਵਾਚਕ ਅਤੇ ਸੰਤ ਮਹਾਂਪੁਰਸ਼ ਪਹੁੰਚ ਰਹੇ ਹਨ।ਇਸ ਮੀਟਿੰਗ ਵਿਚ ਗਿਆਨ ਸਿੰਘ ਮਠਾੜੂ, ਨਿਰਮਲ ਸਿੰਘ ਕਾਲਾ, ਇਕਬਾਲ ਸਿੰਘ ਜੌਲੀ, ਲਖਬੀਰ ਸਿੰ ਘ, ਡਾ. ਗੁਰਚਰਨਜੀਤ ਕੌਰ ਦਲੇਰ, ਸੁਖਵਿੰਦਰ ਸਿੰਘ ਸ਼ਿੰਦਾ, ਕੁਲਵਿੰਦਰ ਸਿੰਘ ਕਾਕਾ, ਸਰਬਜੀਤ ਸਿੰਘ ਟਿਨੀ, ਕੁਲਵਿੰਦਰ ਸਿੰਘ ਮਿੱਠੂ, ਅਵਤਾਰ ਸਿੰਘ ਢਿਲੋਂ, ਗੁਰਮੇਜ ਸਿੰਘ, ਨਿਰਮਲ ਸਿੰਘ, ਜਗਦੀਪ ਸਿੰਘ ਪ੍ਰਿੰਸ ਭਾਟੀਆ, ਅੰਮ੍ਰਿਤਪਾਲ ਸਿੰਘ, ਬਲਜੀਤ ਸਿੰਘ, ਕਮਲ, ਰੋਬਿਨ, ਗਗਨ, ਰਮਨ, ਰੋਮੀ, ਸ਼ੈਪੀ, ਆਦਿ ਹਾਜਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media