Sunday, September 20, 2026

ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਧਰਮ ਪ੍ਰਚਾਰ ਕਮੇਟੀ ਦੀ ਹੋਈ ਮੀਟਿੰਗ

PPN2703201517
ਛੇਹਰਟਾ, 27 ਮਾਰਚ (ਨੋਬਲ)  ਇਥੋਂ ਨੇੜਲੇ ਇਤਿਹਾਸਕ ਪਿੰਡ ਬਾਸਰਕੇ ਭੈਣੀ ਵਿਖੇ ਅਵਤਾਰ ਸਿੰਘ ਬਾਸਰਕੇ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਧਰਮ ਪ੍ਰਚਾਰ ਕਮੇਟੀ ਦੀ ਇਕ ਵਿਸ਼ਾਲ ਮੀਟਿੰਗ ਹੋਈ, ਜਿਸ ਦੌਰਾਨ ਜਿਲਾ ਸ਼ਹਿਰੀ ਦੇ ਪ੍ਰਧਾਨ ਕੁਲਦੀਪ ਸਿੰਘ ਹਰੀਪੁਰਾ ਅਤੇ ਸੰਸਥਾ ਦੇ ਮੁੱਖੀ ਚੇਅਰਮੈਨ ਜਸਵੰਤ ਸਿੰਘ ਢੋਲਣ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਮੀਟਿੰਗ ਦੌਰਾਨ ਚਾਰ ਸਾਹਿਬਜਾਦੇ ਫਿਲਮ ਵਿਚ ਅਕਾਲ ਤਖਤ ਦੇ ਜਥੇਦਾਰ ਭਾਈ ਗੁਰਬਚਨ ਸਿੰਘ ਸਮੇਤ ਪੰਜ ਸਿੰਘ ਸਾਹਿਬਾਨਾਂ ਵਲੋਂ ਰੰਘਰੇਟਿਆਂ ਦੇ ਇਤਿਹਾਸ ਨੂੰ ਮਿਟਾਉਣ ਦਾ ਜੋ ਯਤਨ ਕੀਤਾ ਗਿਆ ਹੈ, ਉਹ ਕਿਸੇ ਵੀ ਕੀਮਤ ਤੇ ਸਹਿਣਯੋਗ ਨਹੀ ਹੈ। ਉਨਾਂ ਕਿਹਾ ਕਿ ਇਸ ਫਿਲਮ ਵਿਚ ਰੰਘਰੇਟਿਆਂ ਦਾ ਕੋਈ ਨਾਂ ਨਹੀ ਲਿਆ ਗਿਆ, ਜਿਸ ਕਾਰਨ ਉਨਾਂ ਵਲੋਂ ਕਾਫੀ ਰੋਸ ਹੈ।ਉਨਾਂ ਕਿਹਾ ਕਿ ਇਸੇ ਸਿਲਸਿਲੇ ਤਹਿਤ ਸ਼ੁਰੂ ਕੀਤਾ ਗਿਆ ਸੰਘਰਸ਼ ਉਸ ਸਮੇਂ ਤੱਕ ਜਾਰੀ ਰਹੇਗਾ ਜਦ ਤਕ ਫਿਲਮ ਬਨਾਉਣ ਵਾਲੇ ਸਾਰੇ ਅਮਲੇ, ਸੈਂਸਰ ਬੋਰਡ ਦੇ ਅਹੁਦੇਦਾਰਾਂ, ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਗੁਰਬਚਨ ਸਿੰਘ ਸਮੇਤ ਪੰਜ ਸਿੰਘ ਸਾਹਿਬਾਨਾਂ ਜਿੰਨਾਂ ਨੇ ਇਸ ਫਿਲਮ ਨੂੰ ਵੇਖ ਕੇ ਪਾਸ ਕੀਤਾ ਹੈ ਉਨਾਂ ਖਿਲ਼ਾਫ ਕਾਰਵਾਈ ਨਹੀ ਕੀਤੀ ਜਾਂਦੀ।ਉਨਾਂ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੌਰਟ ਤੋਂ ਮੰਗ ਕੀਤੀ ਕਿ ਇੰਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੋਕੇ ਪਰਮਜੀਤ ਸਿੰਘ ਗੁਮਾਨਪੁਰਾ, ਪ੍ਰਧਾਨ ਅਵਤਾਰ ਸਿੰਘ ਬਾਸਰਕੇ, ਗੁਰਵੈਲ ਸਿੰਘ, ਜਗਤਾਰ ਸਿੰਘ, ਵਰਿਆਮ ਸਿੰਘ, ਸਤਪਾਲ ਸਿੰਘ, ਮੁਹਾਵਾ, ਦਮਨਪ੍ਰੀਤ ਸਿੰਘ ਮੁਹਾਵਾ, ਹਰਪਾਲ ਸਿੰਘ, ਕਸ਼ਮੀਰ ਸਿੰਘ ਮੁਹਾਵਾ, ਬਾਬਾ ਬਾਜ ਸਿੰਘ, ਬਾਬਾ ਹੀਰਾ ਸਿੰਘ, ਬਾਬਾ ਅਮਰ ਸਿੰਘ, ਬਾਬਾ ਬਸੰਤ ਸਿੰਘ ਆਦਿ ਹਾਜਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply