Saturday, September 19, 2026

ਬੀਬੀ ਅਮਰਜੀਤ ਕੋਰ ਨੂੰ ਇਸਤਰੀ ਅਕਾਲੀ ਦਲ ਦੀ ਵਾਰਡ ਪ੍ਰਧਾਨ ਥਾਪਿਆ

PPN2703201516
ਛੇਹਰਟਾ, 27 ਮਾਰਚ (ਨੋਬਲ)  ਹਲਕਾ ਪੱਛਮੀ ਦੇ ਸੀਨੀਅਰ ਅਕਾਲੀ ਆਗੂ ਤੇ ਮੈਬਰ ਵਰਕਿੰਗ ਕਮੇਟੀ ਜਥੇ. ਦਿਲਬਾਗ ਸਿੰਘ ਵਡਾਲੀ ਦੇ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਰਾਜਵਿੰਦਰ ਕੋਰ ਵਲੋ ਬੀਬੀ ਅਮਰਜੀਤ ਕੋਰ ਮਾਨ ਨੂੰ ਵਾਰਡ ਨੰ. 62 ਦੀ ਪ੍ਰਧਾਨ ਥਾਪਿਆ ਗਿਆ।ਬੀਬੀ ਰਾਜਵਿੰਦਰ ਕੋਰ ਨੇ ਕਿਹਾ ਕਿ ਉਨਾ ਵਲੋ ਪੰਜਾਬ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੋਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ਹਿਰਾਂ ਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆ ਨੀਤੀਆਂ ਤੋ ਜਾਣੂ ਕਰਵਾਇਆ ਜਾ ਰਿਹਾ ਹੈ ਤੇ  ਪਾਰਟੀ ਦੀ ਮਜਬੂਤੀ ਲਈ ਮਿਹਨਤੀ ਵਰਕਰਾਂ ਦੀ ਜਰੂਰਤ ਨੂੰ ਦੇਖਦਿਆਂ ਬੀਬੀ ਅਮਰਜੀਤ ਕੋਰ ਮਾਨ ਨੂੰ ਵਾਰਡ ਪ੍ਰਧਾਨ ਥਾਪਿਆ ਗਿਆ ਹੈ।ਜਥੇ. ਵਡਾਲੀ ਅਤੇ ਉਨਾ ਦੀ ਧਰਮ ਪਤਨੀ ਬੀਬੀ ਦਵਿੰਦਰ ਕੋਰ ਵਡਾਲੀ ਵਲੋਂ ਬੀਬੀ ਰਾਜਵਿੰਦਰ ਕੋਰ, ਬੀਬੀ ਬਲਵਿੰਦਰ ਕੋਰ ਤੇ ਬੀਬੀ ਅਮਰਜੀਤ ਕੋਰ ਮਾਨ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਦਵਿੰਦਰ ਕੋਰ ਵਡਾਲੀ, ਕਸ਼ਮੀਰ ਕੋਰ ਵੜੈਚ, ਪ੍ਰਮਜੀਤ ਕੋਰ ਵੜੈਚ, ਇੰਦਰਜੀਤ ਕੋਰ ਮਾਨ, ਪ੍ਰਕਾਸ਼ ਕੋਰ, ਹਰਬੰਸ ਕੌਰ, ਸੁਰਿੰਦਰ ਕੋਰ ਮਾਨ, ਕੁਲਦੀਪ ਕੋਰ, ਬਲਵਿੰਦਰ ਕੋਰ ਸੰਧੂ, ਕੁਲਵੰਤ ਕੋਰ, ਰਾਜਬੀਰ ਕੋਰ ਆਦਿ ਹਾਜਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply