
ਛੇਹਰਟਾ, 27 ਮਾਰਚ (ਨੋਬਲ) ਨਗਰ ਨਿਗਮ ਵਾਰਡ ਨੰਬਰ 64 ਅਧੀਨ ਆਉਂਦੇ ਹਰਿਕ੍ਰਿਸ਼ਨ ਨਗਰ ਦੀਆਂ ਕੱਚੀਆਂ ਗਲੀਆਂ ਪੱਕੀਆਂ ਕਰਨ ਲਈ ਗਲੀ ਨੰਬਰ 5 ਵਿਖੇ ਸੀ.ਸੀ ਫਲੋਰਿੰਗ ਪਾਉਣ ਦੇ ਕੰਮ ਦਾ ਕੋਂਸਲਰ ਅਮਰਬੀਰ ਸੰਧੂ ਨੇ ਸ਼ੁਭ ਅਰੰਭ ਕੀਤਾ। ਇਸ ਮੋਕੇ ਕੋਂਸਲਰ ਅਮਰਬੀਰ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮਾਝੇ ਦੇ ਜਰਨੈਲ ਬਿਕਰਮਜੀਤ ਸਿੰਘ ਮਜੀਠੀਆ ਨੇ ਜਨਤਾ ਦੀ ਹਰ ਸੁੱਖ ਸਹੂਲਤ ਨੂੰ ਸਮਝਦਿਆਂ ਪੰਜਾਬ ਦੀ ਖੁਸ਼ਹਾਲੀ ਤੇ ਤੱਰਕੀ ਲਈ ਕਰੌੜਾਂ ਰੁਪਏ ਦੇ ਫੰਡ ਲਿਆ ਕੇ ਜੰਗੀ ਪੱਧਰ ਤੇ ਵਿਕਾਸ ਕਾਰਜ ਸ਼ੁਰੂ ਕਰਵਾਏ ਜਾ ਰਹੇ ਹਨ ਅਤੇ ਵਾਰਡ ਨੰਬਰ 64 ਦੇ ਵਿਕਾਸ ਕਾਰਜ ਵੀ ਪਹਿਲ ਦੇ ਆਧਾਰ ‘ਤੇ ਕਰਵਾਏ ਜਾਣਗੇ।ਇਸ ਮੋਕੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੱਬਾ, ਪਰਮਜੀਤ ਪੰਮਾਂ, ਮੰਗਲ ਸਿੰਘ ਨਰਾਇਣਗੜ, ਹਰਭਜਨ ਸਿੰਘ ਸੰਧੂ, ਮਹਿੰਦਰ ਸਿੰਘ, ਸੁਰਜੀਤ ਲਾਲ, ਪ੍ਰਧਾਨ ਰਿੰਪਲ, ਸਵਰਣ ਸਿੰਘ ਰੰਧਾਵਾ, ਬਿੱਲਾ ਪ੍ਰਧਾਨ ਗੁਰਿੰਦਰ ਸਿੰਘ, ਦਵਿੰਦਰ ਸਿੰਘ ਆਦਿ ਹਾਜਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media