Monday, April 27, 2026

ਵਿਲੱਖਣ ਸੀ ਸੰਨ 1919 ਦੀ ਅੰਮ੍ਰਿਤਸਰ ਦੀ ਰਾਮਨੌਮੀ

Ram Naumi 1919
ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਬਿਊਰੋ) – ਸੰਨ 1919 ਵਿੱਚ ਅੰਮ੍ਰਿਤਸਰ ਵਿਚ ਰਾਮਨੌਮੀ ਦਾ ਤਿਉਹਾਰ ਜਿਸ ਵਿਲੱਖਣ ਢੰਗ ਨਾਲ ਮਨਾਇਆ ਗਿਆ, ਉਸ ਨੇ ਅੰਗਰੇਜ਼ ਹਕੂਮਤ ਦੀ ‘ਫੁਟ ਪਾਓ, ਰਾਜ ਕਰੋ’ ਦੀ ਨੀਤੀ ਦੀਆਂ ਧੱਜੀਆਂ ਉਡਾਉਂਦਿਆਂ ਹਿੰਦੂਆਂ ਮੁਸਲਮਾਨਾਂ ਵਿਚ ਦਰਾੜ ਪਾਉਣ ਦੇ ਉਹਨਾਂ ਦਾ ਖ਼ਾਬ ਨੂੰ ਸਿਰੇ ਤੋਂ ਚਕਨਾਚੂਰ ਕਰ ਦਿੱਤਾ।ਸ਼ੁੱਕਰਵਾਰ ਪੱਤਰਕਾਰਾਂ ਨਾਲ ਉਪਰੋਕਤ ਜਾਦਕਾਰੀ ਸਾਂਝੀ ਕਰਦਿਆਂ ਇਤਿਹਾਸਕਾਰ ਤੇ ਖੋਜ਼ਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਦੱਸਿਆ ਕਿ 9 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਚ ਰਾਮਨੌਮੀ ਦਾ ਤਿਉਹਾਰ ਹਿੰਦੂਆਂ ਮੁਸਲਮਾਨਾਂ ਨੇ ਸਾਂਝੇ ਤੋਰ ‘ਤੇ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿਚ ਮਨਾਇਆ ਗਿਆ ਸੀ।

Surinder Kochhar 1ਉਹਨਾਂ ਦੱਸਿਆ ਕਿ 5 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਾਈਲਸ ਇਰਵਿਨ ਵਲੋਂ ਡਾ. ਸਤਿਆਪਾਲ, ਸੈਫ਼ਉਦਦੀਨ ਕਿਚਲੂ ਅਤੇ ਪੰਡਿਤ ਕੋਟੂਮੱਲ ਆਦਿ  ਸਿਰਕੱਢ ਨੇਤਾਵਾਂ ਦੇ ਸ਼ਹਿਰ ਵਿੱਚ ਹੋਣ ਵਾਲੇ ਕਿਸੇ ਵੀ ਜਲਸੇ ਵਿਚ ਸ਼ਾਮਿਲ ਹੋਣ ‘ਤੇ ਲਗਾਈ ਗਈ ਪਾਬੰਦੀ ਦੇ ਕਾਰਨ 9 ਅਪ੍ਰੈਲ  ਨੂੰ ਅੰਮ੍ਰਿਤਸਰ ਦੇ ਡਾਕਟਰ ਅਤੇ ਸਤਿਆਗ੍ਰਹਿ ਸਭਾ ਦੇ ਸਕੱਤਰ ਡਾ. ਹਾਫਿਜ਼ ਮੁਹੰਮਦ ਬਸ਼ੀਰ ਦੀ ਰਹਿਨੁਮਾਈ ਵਿੱਚ ਰਾਮਨੌਮੀ ਦੇ ਜਲੂਸ ਕੱਢਕੇ ਰਾਮਨੌਮੀ ਦਾ ਤਿਉਹਾਰ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿਚ ਮਨਾਇਆ ਗਿਆ।ਜਿਸ ਵਿਚ ਹਜ਼ਾਰਾਂ ਦੀ ਗਿਦਤੀ ਵਿਚ ਹਿੰਦੂ ਅਤੇ ਮੁਸਲਮਾਨ ਨੌਜਵਾਨਾਂ ਨੇ ਹੱਥਾਂ ਵਿਚ ਉਰਦੂ ਅਤੇ ਪੰਜਾਬੀ ਵਿੱਚ ਲਿਖੇ ਬੈਨਰ ਫੜੇ ਹੋਏ ਸਨ, ਜਿਨ੍ਹਾਂ ‘ਤੇ ਲਿਖਿਆ ਸੀ“ਗਾਂਧੀ ਮਹਾਰਾਜ ਕੀ ਜੈ”, “ਕਿਚਲੂ ਜੀ ਕੀ ਜੈ” ਅਤੇ “ਸਤਪਾਲ ਜੀ ਕੀ ਜੈ” ਅਤੇ ਸਭ ਜ਼ੋਰਸ਼ੋਰ ਨਾਲ “ਹਿੰਦੂਮੁਸਲਿਮ ਕੀ ਹਕੂਮਤ” ਨਾਰ੍ਹੇ ਲਗਾ ਰਹੇ ਸਨ।ਸ਼੍ਰੀ ਕੋਛੜ ਅਨੁਸਾਰ ਸਥਾਨਕ ਕਟੜਾ ਆਹਲੂਵਾਲੀਆਂ ਦੇ ਚੌਂਕ ਵਿਚ ਮਹਾਸ਼ਾ ਰਤਨ ਚੰਦ ਅਤੇ ਹਾਲ ਗੇਟ ਦੇ ਅੰਦਰ ਖ਼ੈਰੂਦੀਨ ਦੀ ਮਸੀਤ ਵਿਚ ਇਮਾਮ ਗ਼ੁਲਾਮ ਜ਼ਿਲਾਨੀ ਵਲੋਂ ਮਿਠੇ ਪਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ ਸਨ।ਇਨ੍ਹਾਂ ਸਥਾਨਾਂ ‘ਤੇ ਪਹੁੰਚ ਕੇ ਜਲੂਸ ਵਿਚ ਸ਼ਾਮਿਲ ਹਿੰਦੂਆਂ ਮੁਸਲਮਾਨਾਂ ਨੇ ਇਕਦੂੱਜੇ ਦੇ  ਹੱਥੋਂ ਛਬੀਲਾਂ  ਪਿੱਤੀਆਂ।ਹਿੰਦੂਆਂ ਨੇ ਬੜੇ ਅਦਬ ਦੇ ਨਾਲ ਮੁਸਲਮਾਨਾਂ ਦੇ ਮੱਥੇ ‘ਤੇ ਕੇਸਰੀ ਤਿਲਕ ਲਗਾਏ ਅਤੇ ਮੁਸਲਮਾਨਾਂ ਨੇ ਉਹਨੇ ਹੀ ਪਿਆਰ ਨਾਲ ਉਹਨਾਂ ਨੂੰ ਮੁਸਲਿਮ ਟੋਪੀਆਂ ਪਹਿਨਾਈਆਂ।ਇਹ ਨਜ਼ਾਰਾ ਵੇਖਣ ਵਾਲਿਆਂ ਲਈ ਜਿਨ੍ਹਾਂ ਜ਼ਿਆਦਾ ਮਨੋਰੰਜਕ ਬਣਿਆ ਹੋਇਆ ਸੀ, ਉਸ ਤੋਂ ਕਿਤੇ ਵਧੇਰੇ ਉਹ ਅੰਗਰੇਜ਼ ਅਧਿਕਾਰੀਆਂ ਨੂੰ ਮਾਨਸਿਕ ਤਕਲੀਫ਼ ਦੇ ਰਿਹਾ ਸੀ।
ਸ਼੍ਰੀ ਕੋਛੜ ਦੇ ਅਨੁਸਾਰ ਇਸ ‘ਰਾਸ਼ਟਰੀ ਏਕਤਾ ਦਿਵਸ’ ਨੂੰ ਸਫ਼ਲ ਬਣਾਉਣ ਦੀਆਂ ਤਿਆਰੀਆਂ ਸ਼ਹਿਰ ਦੇ ਹਿੰਦੂ ਮੁਸਲਿਮ ਨੇਤਾਵਾਂ ਵਲੋਂ ਕਰੀਬ ਦੋ ਮਹੀਨੇ ਪਹਿਲਾਂ ਅਰੰਭੀਆਂ ਗਈਆਂ ਸਨ।ਉਹਨਾਂ ਕਿਹਾ ਕਿ ਰਾਮਨੌਮੀ ਦੇ ਉਪਰੋਕਤ ਜਲੂਸ ਨੇ ਬ੍ਰਿਟਿਸ਼ ਅਧਿਕਾਰੀਆਂ ਦੀ ਨੀਂਦ ਤਾਂ ਜ਼ਰੂਰ ਹਾਰਾਮ ਕਰ ਦਿੱਤੀ, ਪਰ ਸ਼ਹਿਰ ਵਿਚ 15 ਅਪ੍ਰੈਲ 1919 ਨੂੰ ਮਾਰਸ਼ਲ ਲਾਅ ਸ਼ੁਰੂ ਹੋਣ ਦੇ ਬਾਅਦ ਹਿੰਦੂ ਮੁਸਲਿਮ ਨੇਤਾਵਾਂ ਨੂੰ ਇਸ ਦਾ ਖ਼ਮਿਆਜ਼ਾ ਵੀ ਭੁਗਤਣਾ ਪਿਆ।ਜਿਸ ਦੇ ਚਲਦਿਆਂ ਮਸਜਿਦ ਖ਼ੈਰੂਦੀਨ ਦੇ ਇਮਾਮ ਗ਼ੁਲਾਮ ਜ਼ਿਲਾਨੀ ਨੂੰ ਰਾਮਨੌਮੀ ਦੇ ਜਲੂਸ ਵਿਚ ਅਹਿਮ ਭੂਮਿਕਾ ਨਿਭਾਉਣ ਦੇ ਦੋਸ਼ ਵਿਚ ਪੁਲਿਸ ਵਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਹਨਾਂ ‘ਤੇ ਅਜਿਹੇ ਤਸ਼ੱਦਦ ਕੀਤੇ ਗਏ ਕਿ ਹਵਾਲਾਤ ਵਿਚ ਹੀ ਉਹਨਾਂ ਦੀ ਮੌਤ ਹੋ ਗਈ।
ਫੋਟੋ : 9 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਚ ਕੱਢਿਆ ਗਿਆ ਰਾਮਨੌਮੀ ਦਾ ਜਲੂਸ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇਤਿਹਾਸਕਾਰ ਸ਼੍ਰੀ ਸੁਰਿੰਦਰ ਕੋਛੜ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply