Sunday, August 9, 2026

ਸੋਲਰ ਪਵਾਰ ਪਲਾਂਟ ਲਗਾਉਣ ‘ਤੇ ਸੂਬਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ 30 ਫੀਸਦੀ ਸਬਸਿਡੀ

ਲੋਕਾਂ ਨੂੰ ਜਾਣਕਾਰੀ ਦੇਣ ਲਈ ਪੇਡਾ ਨੇ ਲਗਾਇਆ ਸੈਮੀਨਾਰ

PPN2803201506ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ)  ਪੰਜਾਬ ਸਰਕਾਰ ਵੱਲੋਂ ਗੈਰ ਰਿਵਾੲਤੀ ਊਰਜਾ ਦੀ ਵਰਤੋਂ ਉਤਸ਼ਾਹਤ ਕਰਨ ਦੇ ਨਾਲ ਆਮ ਲੋਕਾਂ ਦੀ ਪਹੁੰਚ ਵਿੱਚ ਲਿਆਉਣ ਲਈ ਸੋਲਰ ਪੈਨਲ ਲਗਾਉਣ ‘ਤੇ 30 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਸਥਾਨਕ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫਤਰ ਵਿਖੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ । ਪੇਡਾ ਦੇ ਜ਼ਿਲ੍ਹਾ ਇੰਚਾਰਜ ਸ੍ਰੀ ਰਮਿੰਦਰ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਪੰਜਾਬ ਸਰਕਾਰ ਦੀ ਨੈਟ ਮੀਟਿਰਿੰਗ ਪਾਲਿਸ ਅਧੀਨ ਛੱਤਾਂ ‘ਤੇ ਸੋਲਰ ਪਾਵਰ ਪਲਾਂਟ ਲਗਾਉਣ ਸਬੰਧੀ ਅਤੇ ਗੈਰ ਰਵਾਇਤੀ ਊਰਜਾ ਯੰਤਰਾਂ/ਸਕੀਮਾਂ ਸਬੰਧੀ ਜਾਣਕਾਰੀ ਦੇਣ ਲਈ ਪੰਜਾਬ ਊਰਜਾ ਵਿਕਾਸ ਏਜੰਸੀ ਚੰਡੀਗੜ੍ਹ ਵਲੋਂ ਦੋ ਰੋਜਾਂ ਸੋਲਰ ਮੇਲਾ ਲਗਾਇਆ ਗਿਆ।
ਉਨਾਂ ਅੱਗੇ ਦੱਸਿਆ ਕਿ ਇਸ ਪਾਵਰ ਪਲਾਂਟ ਤੋਂ ਪੈਦਾ ਹੋਣ ਵਾਲੀ ਪਾਵਰ  ਖੁਦ ਵਰਤੀ ਜਾ ਸਕਦੀ ਹੈ। ਜੇਕਰ ਫਾਲਤੂ ਹੋਵੇ ਤਾਂ ਸਟੇਟ ਗਰਿਡ ਨੂੰ ਐਕਸਪੋਰਟ ਵੀ ਕੀਤੀ ਜਾ ਸਕਦੀ ਹੈ। ਇਸ ਐਕਸਪੋਰਟ ਕੀਤੀ ਬਿਜਲੀ ਦੀ ਮਹੀਨਾਵਾਰ ਬਿਜਲੀ ਦੇ ਬਿੱਲ ਵਿਚ ਐਡਜਸਟਮੈਂਟ ਹੋ ਜਾਵੇਗੀ। ਉਨਾਂ ਦੱਸਿਆ ਕਿ ਇਸ ਸੈਮੀਨਾਰ ਵਿਚ ਲੋਕਾਂ ਵਲੋਂ ਗਹਿਰੀ ਦਿਲਚਸਪੀ ਦਿਖਾਈ ਗਈ ਅਤੇ ਹਦਾਇਤਾਂ ਦੇ ਮੁਤਾਬਿਕ ਆਨਲਾਈਨ ਬੁਕਿੰਗ ਸਬੰਧੀ  ਜਾਣਕਾਰੀ ਹਾਸਿਲ ਕੀਤੀ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply