Wednesday, March 18, 2026

ਦਿੱਲੀ ਫਤਹਿ ਦਿਵਸ ਬਾਰੇ ਡਾਕ ਟਿਕਟ ਅਤੇ ਸਿੱਕਾ ਜਾਰੀ ਕਰਨ ਦੀ ਰਾਸ਼ਟਰਪਤੀ ਨੂੰ ਕੀਤੀ ਮੰਗ

Manjit Singh GKਨਵੀਂ ਦਿੱਲੀ, 28 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬਧੰਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੂੰ ਦਿੱਲੀ ਫਤਹਿ ਦਿਵਸ ਦੇ ਬਾਰੇ ਯਾਦਗਾਰੀ ਤੌਰ ਤੇ ਡਾਕ ਟਿਕਟ ਅਤੇ ਸਿੱਕਾ ਜਾਰੀ ਕਰਨ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਨੂੰ ਲਿੱਖੇ ਆਪਣੇ ਪੱਤਰ ‘ਚ ਜੀ.ਕੇ. ਨੇ ਦਿੱਲੀ ਫਤਹਿ ਦਿਵਸ ਦਾ ਸੰਖੇਪ ਇਤਿਹਾਸ ਦੱਸਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਇਸ ਬਾਰੇ ਜਰੂਰੀ ਸਲਾਹ ਕਰਨ ਦੀ ਵੀ ਬੇਨਤੀ ਕੀਤੀ ਹੈ।
ਬਾਬਾ ਬਘੇਲ ਸਿੰਘ ਅਤੇ ਹੋਰ ਜਰਨੈਲਾ ਵੱਲੋਂ ਮੁਗਲ ਰਾਜ ਦਾ ਤਖਤਾ ਪਲਟਨ ਦੇ ਪ੍ਰਤੀਕ ਦਿੱਲੀ ਫਤਹਿ ਦਿਵਸ ਨੂੰ ਜੀ.ਕੇ. ਵੱਲੋਂ ਮੁਲਕ ਦੀ ਪਹਿਲੀ ਅਜ਼ਾਦੀ ਦੀ ਲੜਾਈ ਦੀ ਜਿੱਤ ਵਜੋਂ ਵੀ ਦੱਸਿਆ ਗਿਆ ਹੈ। 5 ਅਤੇ 10 ਰੁਪਏ ਦੀ ਡਾਕ ਟਿਕਟ ਅਤੇ ਸਿੱਕੇ ਜਾਰੀ ਕਰਨ ਦੀ ਤਜਵੀਜ਼ ਰਾਸ਼ਟ੍ਰਪਤੀ ਨੂੰ ਦਿੰਦੇ ਹੋਏ ਜੀ.ਕੇ. ਨੇ ਇਨ੍ਹਾਂ ਕਾਰਜਾਂ ਕਰਕੇ ਦੁਨੀਆ ਭਰ ‘ਚ ਵਸਦੇ ਸਿੱਖਾਂ ਦਾ ਸਿਰ ਮਾਣ ਨਾਲ ਉੱਚਾ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ। ਦਿੱਲੀ ਫਤਹਿ ਕਰਕੇ ਹੀ ਦਿੱਲੀ ‘ਚ ਇਤਿਹਾਸਕ ਗੁਰੂਧਾਮ ਕਾਇਮ ਹੋਣ ਦੀ ਜਾਣਕਾਰੀ ਰਾਸ਼ਟ੍ਰਪਤੀ ਨੂੰ ਦਿੰਦੇ ਹੋਏੋ ਜੀ.ਕੇ. ਨੇ ਕਿਹਾ ਕਿ ਦਿੱਲੀ ਦੀ ਸੰਗਤ ਜੋ ਕਿ ਅੱਜ ਗੁਰੁੂ ਸਾਹਿਬਾਨਾ ਦੇ ਇਤਿਹਾਸਕ ਗੁਰੂਧਾਮਾਂ ‘ਚ ਨਤਮਸਤਕ ਹੋਣ ਆਉਂਦੀ ਹੈ ਉਸ ਵਾਸਤੇ ਇਹ ਬੜੇ ਮਾਣ ਦੀ ਗੱਲ ਹੋਵੇਗੀ। ਜੀ.ਕੇ. ਨੇ ਕਿਹਾ ਕਿ ਅਕਸਰ ਫੌਜੀ ਜਰਨੈਲ ਧਾਰਮਿਕ ਕਦਰਾਂ ਕੀਮਤਾਂ ਨੂੰ ਛਿੱਕੇ ਤੇ ਟੰਗ ਕੇ ਸਿਰਫ ਰਜਵਾੜਾਸ਼ਾਹੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਰਾਜ ਕਰਨ ਦੇ ਤਰੀਕੇ ਲਭਦੇ ਹਨ  ਪਰ ਦਿੱਲੀ ਫਤਹਿ ਕਰਨ ਵਾਲੇ ਸਿੱਖ ਜਰਨੈਲਾ ਨੇ ਗੁਰੂਧਾਮਾਂ ਦੀ ਉਸਾਰੀ ਅਤੇ ਉਸਦੀ ਸੇਵਾ ਕੌਮ ਨੂੰ ਦਿਵਾਉਣ ਵਾਸਤੇ  ਆਪਣਾ ਰਾਜ ਕੁਰਬਾਨ ਕਰ ਦਿੱਤਾ। ਇਸ ਤਰ੍ਹਾਂ ਦੀ ਨਿਵੇਕਲੀ ਮਿਸਾਲ ਸਿਰਫ ਸਿੱਖ ਧਰਮ ‘ਚ ਹੀ ਮਿਲਦੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply