ਛੇਹਰਟਾ, 29 ਮਾਰਚ (ਨੋਬਲ) – ਅਧਿਆਂਪਕ ਦਲ ਪੰਜਾਬ ਦੇ ਬਲਾਕ ਪ੍ਰਧਾਨ ਅਨਿਲ ਕੁਮਾਰ ਨੂੰ ਭਾਰੀ ਸਦਮਾ ਪੁੱਜਾ ਜਦ ਉਨਾਂ ਦੇ ਪਿਤਾ ਕੁਲਵੰਤ ਰਾਏ ਇਕ ਸੰਖੇਪ ਜਿਹੀ ਬਿਮਾਰੀ ਪਿੱਛੋਂ ਸਦੀਵੀਂ ਵਿਛੋੜਾ ਦੇ ਗਏ । ਇਸ ਦੁੱਖ ਦੀ ਘੜੀ ਵਿਚ ਅਧਿਆਪਕ ਦਲ ਪੰਜਾਬ ਦੇ ਜਿਲਾ ਪ੍ਰਧਾਨ ਆਤਮਜੀਤ ਸਿੰਘ ਤੇ ਜਨਰਲ ਸੱਕਤਰ ਰਾਜੇਸ਼ ਕੁੰਦਰਾ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਵਰਗੀ ਕੁਲਵੰਤ ਰਾਏ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨਾਂ ਕਿਹਾ ਕਿ ਉਨਾਂ ਦਾ ਪੂਰਾ ਅਧਿਆਂਪਕ ਦਲ ਅਜਿਹੀ ਘੜੀ ਵਿਚ ਅਨਿਲ ਕੁਮਾਰ ਤੇ ਉਸ ਦੇ ਪਰਿਵਾਰ ਨਾਲ ਖੜਾ ਹੈ। ਇਸ ਦੁੱਖ ਦੀ ਘੜੀ ਵਿਚ ਮਨਜਿੰਦਰ ਸਿੰਘ, ਇੰਦਰਜੀਤ ਸਿੰਘ, ਪ੍ਰਭਜੋਤ ਸਿੰਘ, ਗੁਰਪ੍ਰੀਥ ਸਿੰਘ, ਸੁਖਦੇਵ ਸਿੰਘ, ਰਾਜ ਕੁਮਾਰ, ਵਿਪਨ ਕੁਮਾਰ, ਉਮੇਸ਼ ਗੁਪਤਾ, ਬਿਕਰਮ ਕੁਮਾਰ, ਨਵਦੀਪ ਸਿੰਘ ਬਾਵਾਰੀਆਂ, ਹਰਜੀਤ ਸਿੰਘ, ਨਵਦੀਫ ਸਿੰਘ ਵਾਹਲਾ, ਅੰਮ੍ਰਿਤਪਾਲ ਸਿੰਘ, ਰਾਕੇਸ਼ ਕੁਮਾਰ, ਹਰਭਜਨ ਸਿੰਘ, ਸਤਪਾਲ ਸਿੰਘ, ਬਿਕਰਮਜੀਤ ਸਿੰਘ ਰਮਦਾਸ, ਬਲਜੀਤ ਸਿੰਘ, ਬਰਿੰਦਰ ਸਿੰਘ, ਜਸਵਿੰਦਰ ਸਿੰਘ, ਜਸਵਿੰਦਰ ਸਿੰਘ, ਮਨਬੀਰ ਸਿੰਘ, ਸੁਨੀਲ ਸ਼ਰਮਾ, ਰਾਜੀਵ ਕੁਮਾਰ, ਪ੍ਰਭਜੋਤ ਸਿੰਘ ਵੇਰਕਾ, ਵਿਜੇ ਰਾਣਾ ਦਵਿੰਦਰ ਸਿੰਘ, ਦਲਬੀਰ ਸਿੰਘ ਨੇ ਵੀ ਦੁੱਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਕੁਲਵੰਤ ਰਾਏ ਦੀ ਅੰਤਿਮ ਕਿਰਆ ਤੇ ਅਰਦਾਸ 3 ਅਪ੍ਰੈਲ ਨੂੰ ਸ਼ਗਨ ਪੈਲੇਸ ਮਜੀਠਾ ਬਾਈਪਾਸ ਨੋਸ਼ਹਿਰਾ ਵਿਖੇ ਹੋਵੇਗੀ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media