Friday, July 4, 2025
Breaking News

ਧੰਨ ਧੰਨ ਬਾਬਾ ਲਛਮਣ ਜਤੀ ਜੀ ਦਾ ਸਲਾਨਾ ਜੋੜ ਮੇਲੇ ਦਾ ਅਯੋਜਨ

PPN2903201507ਭਿੱਖੀਵਿੰਡ, 29 ਮਾਰਚ (ਕੁਲਵਿੰਦਰ ਸਿੰਘ ਕੰਬੋਕੇ, ਹਰਦਿਆਲ ਸਿੰਘ ਭੈਣੀ) – ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਭੈਣੀ ਮੱਸਾ ਸਿੰਘ ਵਿਖੇ ਧੰਨ ਧੰਨ ਬਾਬਾ ਲਛਮਣ ਜਤੀ ਜੀ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ 15 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਮੇਲੇ ਤੋਂ ਦੋ ਦਿਨ ਪਹਿਲਾਂ ਰਾਤ ਨੂੰ ਮੇਲਾ ਕਮੇਟੀ ਵੱਲੋਂ ਧਾਰਮਿਕ ਫਿਲਮਾਂ ਵਿਖਾਈਆਂ ਗਈਆਂ ਅਤੇ ਮੇਲੇ ਵਾਲੇ ਦਿਨ ਪੰਡਾਲ ਵਿੱਚ ਦੀਵਾਨ ਸਜਾਏ ਗਏ, ਜਿੱਥੇ ਕਥਾ ਵਾਚਕ ਅਤੇ ਕਵੀਸ਼ਰਾਂ ਨੇ ਸੰਗਤਾਂ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕੀਤਾ ਅਤੇ ਸ਼ਾਮ 5 ਵਜੇ ਕਬੱਡੀ ਦਾ ਮੈਚ ਕੈਰੋਂ ਅਤੇ ਮੱਖੀ ਦੀਆਂ ਟੀਮਾਂ ਵਿਚਾਲੇ ਮੈਚ ਹੋਇਆ।ਕਬੱਡੀ ਕਰਵਾਉਣ ਦੀ ਸੇਵਾ ਚਾਨਣ ਸਿੰਘ ਤੇ ਗੁਰਬੀਰ ਸਿੰਘ ਵੱਲੋਂ ਕਮੇਟੀ ਦੇ ਸਹਿਯੋਗ ਨਾਲ ਨਿਭਾਈ ਗਈ। ਮੇਲਾ ਦਾ ਪ੍ਰਬੰਧ ਨੰਬਰਦਾਰ ਦਿਲਬਾਗ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਦੇ ਪਤਵੰਤੇ ਅਤੇ ਪੰਚਾਇਤ ਦੇ ਸਹਿਯੋਗ ਨਾਲ ਨਿਭਾਇਆ ਗਿਆ। ਇਸ ਸਮੇਂ ਸਰਪੰਚ ਸਿਮਰਨਜੀਤ ਸਿੰਘ, ਸਤਨਾਮ ਸਿੰਘ, ਦਿਲਬਾਗ ਸਿੰਘ, ਪਲਵਿੰਦਰ ਸਿੰਘ ਨਿੰਮਾ, ਸਰਵਨ ਸਿੰਘ, ਅਜਮੇਰ ਸਿੰਘ, ਪਰਮਜੀਤ ਸਿਘ, ਕਸ਼ਮੀਰ ਸਿੰਘ, ਡਾ. ਮੱਲੀ ਭੈਣੀ, ਬਲਦੇਵ ਸਿੰਘ, ਅੰਗ੍ਰੇਜ ਸਿੰਘ, ਕੁਲਦੀਪ ਸਿੰਘ ਚੰਨਾ, ਮੱਲੀ ਜਥੇਦਾਰ, ਸੁਖਚੈਨ ਸਿੰਘ, ਲਾਡੀ ਮਸੀਹ ਆਦਿ ਹਾਜ਼ਰ ਸਨ। ਸਟੇਜ ਦੀ ਸੇਵਾ ਬਾਬਾ ਹਰਪਾਲ ਸਿੰਘ ਵੱਲੋਂ ਨਿਭਾਈ ਗਈ ਅਤੇ ਬਾਬਾ ਹਰਪਾਲ ਸਿੰਘ ਵੱਲੋਂ ਮੇਲੇ ਵਿੱਚ ਹਾਜ਼ਰੀ ਭਰ ਰਹੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਜਿਕਰਯੋਗ ਹੈ ਕਿ ਇਹ ਮੇਲਾ ਹਰ ਸਾਲ 15 ਚੇਤਰ ਨੂੰ ਮਨਾਇਆ ਜਾਂਦਾ ਹੈ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply