Monday, September 21, 2026

ਨਵਨਿਯੁੱਕਤ ਪੰਜਾਬ ਸੀ.ਮੀਤ ਪ੍ਰਧਾਨ ਜਥੇ: ਗੁਮਾਨਪੁਰਾ ਗੁ: ਛੇਹਰਟਾ ਸਾਹਿਬ ਹੋਏ ਨਤਮਸਤਕ

ਮੈਨੇਜਰ ਧੌਲ ਤੇ ਕੋਂਲਰ ਫੋਜੀ ਨੇ ਜਥੇ: ਗੁਮਾਨਪੁਰਾ ਨੂੰ ਕੀਤਾ ਸਨਮਾਨਤ

PPN2903201509
ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਨਵਨਿਯੁੱਕਤ ਸੀਨੀਅਰ ਮੀਤ ਪ੍ਰਧਾਨ ਪੰਜਾਬ ਜਥੇਦਾਰ ਬਾਵਾ ਸਿੰਘ ਗੁਮਾਨਪੁਰਾ ਨੂੰ ਸਨਮਾਨਤ ਕਰਦੇ ਹੋਏ ਮੈਨੇਜਰ ਦਿਲਬਾਗ ਸਿੰਘ ਧੌਲ, ਕੋਂਸਲਰ ਨਿਰਭੈ ਸਿੰਘ ਫੋਜੀ ਤੇ ਹੌਰ।

ਛੇਹਰਟਾ, 29 ਮਾਰਚ (ਨੋਬਲ) – ਅਕਾਲੀ ਦਲ ਵਲੋਂ ਐਸਜੀਪੀਸੀ ਮੈਂਬਰ ਜਥੇਦਾਰ ਬਾਵਾ ਸਿੰਘ ਗੁਮਾਨਪੁਰਾ ਨੂੰ ਬੀ ਸੀ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ, ਪੰਜਾਬ ਬਣਾਏ ਜਾਣ ‘ਤੇ ਅੱਜ ਉਹ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕਰਨ ਲਈ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਪਹੁੰਚੇ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੋਕੇ ਗੁਰਦਆਰਾ ਸ਼੍ਰੀ ਛੇਹਰਟਾ ਸਾਹਿਬ ਦੇ ਮੈਨੇਜਰ ਦਿਲਬਾਗ ਸਿੰਘ ਧੌਲ ਤੇ ਕੋਂਸਲਰ ਨਿਰਭੈ ਸਿੰਘ ਫੌਜੀ ਨੇ ਉਨਾਂ ਦੇ ਸ਼੍ਰੀ ਛੇਹਰਟਾ ਸਾਹਿਬ ਪਹੁੰਚਣ ਤੇ ਉਨਾਂ ਨੂੰ ਗੁਰੁ ਘਰ ਦੀ ਬਖਸ਼ੀਸ਼ ਸਿਰਪਾਓ ਤੇ ਸਨਮਾਨ ਚਿੰਨ ਦੇ ਸਨਮਾਨਤ ਕੀਤਾ।ਕੋਂਸਲਰ ਨਿਰਭੈ ਸਿੰਘ ਫੌਜੀ ਨੇ ਕਿਹਾ ਕਿ ਜਥੇ: ਬਾਵਾ ਸਿੰਘ ਗੁਮਾਨਪੁਰਾ ਦੇ ਇਸ ਅਹੁਦੇ ਨਾਲ ਐਸੀ, ਬੀ ਸੀ ਵਿੰਗ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ।ਜਥੇਦਾਰ ਬਾਵਾ ਸਿੰਘ ਗੁਮਾਨਪੁਰਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ, ਬੀਸੀ ਵਿੰਗ ਦੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੂੰ ਜੋ ਜਿੰਮੇਵਾਰੀ ਸੋਂਪੀ ਗਈ ਹੈ, ਉਹ ਉਸਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਤੇ ਉਨਾਂ ਦੀਆਂ ਉਮੀਦਾਂ ਤੇ ਖਰਾ ਉਤਰਣਗੇ।ਇਸ ਮੋਕੇ ਮੀਤ ਮੈਨੇਜਰ ਹਰਪਾਲ ਸਿੰਘ,  ਜਸਬੀਰ ਸਿੰਘ ਐਮਏ, ਸਾਬਕਾ ਮੈਨੇਜਰ ਮਾਰਕਫੈੱਡ ਹਰਜੀਤ ਸਿੰਘ, ਮਨਦੀਪ ਸਿੰਘ ਬੱਬਲ, ਸੁਖਚੈਨ ਸਿੰਘ ਬਾਰੀਆ, ਮਿੱਤਰਪਾਲ ਸਿੰਘ, ਲਾਟੀ ਪ੍ਰਧਾਨ, ਦਿਲਬਾਗ ਸਿੰਘ ਗਿੱਲ, ਕੁਲਵਿੰਦਰ ਸਿੰਘ, ਗੁਰਵੈਲ ਸਿੰਘ, ਸੁਖਬੀਰ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਸਿੰਘ, ਲਖਵਿੰਦਰ ਸਿੰਘ ਆਦਿ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply