Saturday, March 21, 2026

ਸ਼੍ਰੋਮਣੀ ਸ਼ਾਇਰ ਸਵ: ਪ੍ਰਮਿੰਦਰਜੀਤ ਨੂੰ ਲੇਖਕਾਂ, ਕਲਕਾਰਾਂ, ਅਦੀਬਾਂ ਤੇ ਸਾਹਿਤ ਪ੍ਰੇਮੀਆਂ ਵੱਲੋਂ ਸ਼ਰਧਾਂਜਲੀਆਂ ਭੇਟ

ਪ੍ਰਮਿੰਦਰਜੀਤ  ਕੋਲ ਹਨੇਰਿਆਂ ਵਿੱਚ ਅੱਖਰ ਨਾਲ ਦੀਪ ਜਗਾਉਣ ਦੀ ਜੁਗਤ ਸੀ-ਕਾਹਨ ਸਿੰਘ ਪਨੂੰ

PPN2903201510ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ ਸੱਗੂ) – ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਰਪ੍ਰਸਤ ਅਤੇ ਅੱਖਰ ਮੈਗਜ਼ੀਨ ਦੇ ਸੰਪਾਦਕ ਸ਼੍ਰੋਮਣੀ ਸ਼ਾਇਰ ਸਵ: ਸ੍ਰੀ ਪ੍ਰਮਿੰਦਰਜੀਤ ਨੂੰ ਅੱਜ ਦੇਸ਼ ਭਰ ਤੋਂ ਆਏ ਲੇਖਕਾਂ, ਕਲਕਾਰਾਂ, ਅਦੀਬਾਂ ਅਤੇ ਸਾਹਿਤ ਪ੍ਰੇਮੀਆਂ ਵੱਲੋਂ ਉਹਨਾਂ ਦੀ ਲਿਖਤਾਂ ਤੇ ਕਾਰਜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਉਹਨਾਂ ਦੁਆਰਾ ਚਲਾਏ ਜਾ ਰਹੇ ਪਰਚੇ ਨੂੰ ਜਾਰੀ ਰੱਖਿਆ ਜਾਵੇਗਾ।ਇਸ ਮੌਕੇ ਪਦਮ ਸ੍ਰੀ ਸੁਰਜੀਤ ਪਾਤਰ ਨੇ ਕਿਹਾ ਕਿ ਉਹ ਦਿਲ ਦੀ ਅਗਨੀ ਨਾਲ ਮਨੁੱਖੀ ਚਿਹਰਾ ਜਗਾਉਣ ਵਾਲਾ ਅਸੀਮ ਸ਼ਾਇਰ ਸੀ। ਇਸ ਸਮੇਂ ਮੁੱਖ ਖੇਤੀਬਾੜੀ ਸਕੱਤਰ ਪੰਜਾਬ ਸz: ਕਾਹਨ ਸਿੰਘ ਪਨੂੰ ਨੇ ਬੋਲਦਿਆਂ ਕਿਹਾ ਕਿ ਜਿਸ ਬੇਬਾਕੀ ਨਾਲ ਪ੍ਰਮਿੰਦਰਜੀਤ ਸ਼ਾਇਰੀ ਦੇ ਰੂਬਰੂ ਹੁੰਦੇ ਸਨ ਉਹਨਾਂ ਕੋਲ ਹਨੇਰੇ ਸਮਿਆਂ ਵਿੱਚ ਅੱਖਰ ਨਾਲ ਦੀਪ ਜਗਾਉਣ ਦੀ ਜੁਗਤ ਸੀ। ਡਾ: ਸਵਰਾਜਬੀਰ ਅਤੇ ਰਘਬੀਰ ਸਿੰਘ ਸਿਰਜਣਾ ਨੇ ਦੱਸਿਆ ਕਿ ਪ੍ਰਮਿੰਦਜੀਤ ਦੀ ਸ਼ਾਇਰੀ ਵਿੱਚ ਉਦਾਸੀ ਦਾ ਹੇਰਵਾਂ ਸੀ ਉਥੇ ਸਮਾਜ ਵਿੱਚ ਫੈਲੇ ਗੰਦਲੇ ਵਰਤਾਰਿਆ ਵਿਰੁੱਧ ਲੜਨ ਦਾ ਸਿਰੜ੍ਹ ਵੀ ਸੀ। ਡਾ: ਅਨੂਪ ਸਿੰਘ ਅਤੇ ਡਾ: ਕਰਮਜੀਤ ਸਿੰਘ ਨੇ ਪ੍ਰਮਿੰਦਰਜੀਤ ਹੁਰਾਂ ਦੀ ਸ਼ਖਸੀਅਤ ਦੇ ਹਵਾਲੇ ਨਾਲ ਗੱਲ ਕਰਦਿਆਂ ਦੱਸਿਆ ਕਿ ਪ੍ਰਮਿੰਦਰਜੀਤ ਸ਼ਬਦ, ਅੱਖਰ ਅਤੇ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਇਨਸਾਨ ਸੀ। ਡਾ: ਹਰਭਰਨ ਸਿੰਘ ਭਾਟੀਆ, ਪ੍ਰਮਿੰਦਰ ਸੋਢੀ, ਕੇਵਲ ਧਾਲੀਵਾਲ ਅਤੇ ਡਾ: ਮੋਹਨਜੀਤ ਨੇ ਪ੍ਰਮਿੰਦਜੀਤ ਨਾਲ ਆਪਣੀ ਲੰਮੀ ਦੋਸਤੀਆਂ ਦੀ ਤੰਦ ਦਾ ਜਿਕਰ ਕੀਤਾ। ਇਸ ਸਮੇਂ ਜਨਾਬ ਫਾਰੂਕੀ, ਹਰਮੀਤ ਵਿਦਿਆਰਥੀ, ਜਗਦੀਸ਼ ਸਚਦੇਵਾ, ਦੀਪ ਦਵਿੰਦਰ ਸਿੰਘ ਅਤੇ ਭੂਪਿੰਦਰ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ। ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕਾਦਮੀ, ਪੰਜਾਬ ਸੰਗੀਤ ਨਾਟਕ ਅਕਾਦਮੀ, ਦੇਸ਼ ਭਗਤ ਯਾਦਗਾਰੀ ਕਮੇਟੀ, ਗਲੋਬਲ ਪੰਜਾਬੀ ਸਾਹਿਤ ਸਭਾ, ਭਾਸ਼ਾ ਵਿਭਾਗ ਪੰਜਾਬ, ਫੋਕਲੋਰ ਰਿਸਰਚ ਅਕਾਦਮੀ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਜਨਵਾਦੀ ਲੇਖਕ ਸੰਘ, ਸਾਹਿਤ ਸਭਾ ਬਾਬਾ ਬਕਾਲਾ ਅਤੇ ਬਹੁਤ ਸਾਰੀਆਂ ਸਾਹਿਤਕ , ਸਮਾਜਿਕ ਅਤੇ ਸਭਿਆਚਾਰਕ ਜਥੇਬੰਦੀਆਂ ਵੱਲੋਂ ਸੋਕ ਸੰਦੇਸ਼ ਪੜ ਕੇ ਸੁਣਾਏ ਗਏ।
ਇਸ ਮੌਕੇ ਸੁਰਿੰਦਰਪ੍ਰੀਤ ਘਣੀਆ, ਬੀ. ਐਸ. ਰਤਨ, ਪ੍ਰੋ: ਗੋਪਾਲ ਬੁੱਟਰ, ਸੁਖਵਿੰਦਰ ਚੋਹਲਾ, ਅਜਾਇਬ ਸਿੰਘ ਹੁੰਦਲ, ਅਰਤਿੰਦਰ ਸੰਧੂ, ਜਤਿੰਦਰ ਕੌਰ, ਵਿਜੇ ਸ਼ਰਮਾ, ਮੱਖਣ ਕੋਹਾੜ, ਰਮੇਸ਼ ਯਾਦਵ, ਸਾਹਿਬ ਸਿੰਘ ਥਿੰਦ ਕੈਨਡਾ (ਸਰੀ), ਗੁਰਮੀਤ ਬਾਵਾ, ਭੂਪਿੰਦਰ ਸਿੰਘ ਮੱਟੂ, ਸੁਖਬੀਰ ਅੰਮ੍ਰਿਤਸਰੀ, ਇਕਬਾਲ ਕੌਰ ਸੌਂਦ, ਗੁਰਿੰਦਰ ਮਕਨਾ, ਤਰਲੋਚਨ ਤਰਨ ਤਾਰਨ, ਰਜਿੰਦਰ ਪਰਦੇਸੀ, ਵਰਗਸ ਸਲਾਮਤ, ਡਾ: ਰਵਿੰਦਰ, ਡਾ: ਵਿਕਰਮਜੀਤ, ਡਾ: ਜੋਗਿੰਦਰ ਕੈਰੋਂ, ਅਮਰੀਕ ਡੋਗਰਾ, ਸ਼ੈਲਿੰਦਰਜੀਤ ਰਾਜਨ, ਸਬਦੀਸ਼, ਵਿਸ਼ਾਲ, ਡਾ: ਸ਼ਹਰਯਾਰ, ਨਿਰਮਲ ਅਰਪਣ, ਧਰਵਿੰਦਰ ਔਲਖ, ਡਾ: ਕਸ਼ਮੀਰ ਸਿੰਘ, ਮਹਾਂਬੀਰ ਸਿੰਘ ਗਿੱਲ, ਪ੍ਰੋ: ਕੁਲਵੰਤ ਔਜਲਾ, ਪ੍ਰੋ. ਅਤੈ ਸਿੰਘ, ਜਗਤਾਰ ਗਿੱਲ, ਕੁਲਬੀਰ ਸਿੰਘ ਸੁਰੀ, ਹਿਰਦੇਪਾਲ ਸਿੰਘ, ਮਖੱਣ ਕੁਹਾੜ, ਡਾ: ਸੁਖਦੇਵ ਪ੍ਰੇਮੀ, ਗੁਰਦਿਆਲ ਪੱਲਾ, ਡਾ: ਸੁਰਜੀਤ ਸਿੰਘ, ਮੁੱਖਤਾਰ ਗਿੱਲ, ਹਰਭਜਨ ਖੇਮਕਰਨੀ, ਡਾ: ਪ੍ਰਦੀਪ ਮਹਾਜਨ, ਜਸਵੰਤ ਜੱਸ, ਸੁਮੀਤ ਸਿੰਘ, ਬਲਜੀਤ ਕੌਰ ਰਿਆੜ, ਸਵਰਨ ਕੌਰ ਬੁਤਾਲਾ, ਡਾ: ਆਤਮ ਰੰਧਾਵਾ, ਜਸਪਾਲ ਘਈ, ਬਲਕਾਰ ਦੁਧਾਲਾ, ਸਰਬਜੀਤ ਸਿੰਘ ਸੰਧੂ, ਡਾ: ਨਰੇਸ਼ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply