ਅੰਮ੍ਰਿਤਸਰ, 30 ਮਾਰਚ (ਜਗਦੀਪ ਸਿੰਘ ਸੱਗੂ) – ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵੱਲੋਂ ਸਿਵਲ ਸਰਜਨ ਦੀ ਮਨਜ਼ੂਰੀ ਨਾਲ ਅੱਖਾਂ ਦਾ ਫ਼੍ਰੀ ਚੈੱਕਅੱਪ ਕੈਂਪ ਅੱਜ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਭਾਈ ਘਨ੍ਹਈਆ ਜੀ ਐਲੋਪੈਥਿਕ ਓ.ਪੀ.ਡੀ. ਹਸਪਤਾਲ, ਨਿਊ ਪਵਨ ਨਗਰ ਵਿਖੇ ਲਗਾਇਆ ਗਿਆ।ਕੈਂਪ ਦਾ ਉਦਘਾਟਨ ਡਾ. ਏ. ਪੀ. ਸਿੰਘ, ਐਡੀਸ਼ਨਲ ਸਕੱਤਰ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ, ਵੱਲਾ ਵੱਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ।
ਭਾਈ ਮਨਜੀਤ ਸਿੰਘ ਚੇਅਰਮੈਨ ਨੇ ਦੱਸਿਆ ਕਿ ਕੈਂਪ ਵਿੱਚ 581 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਗਿਆ ਤੇ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ।ਜਿਸ ਵਿੱਚੋਂ 140 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਅੱਪ ਕਰਕੇ ਫ਼੍ਰੀ ਅਪਰੇਸ਼ਨ ਬਿਨਾਂ ਟਾਂਕੇ ਤੋਂ ਲੈਂਜ਼ ਪੁਆ ਕੇ ਨਿਰਮਲਜੋਤ ਆਈ ਹਸਪਤਾਲ ਤੋਂ ਕਰਵਾਏ ਜਾ ਰਹੇ ਹਨ।ਇਸ ਮੌਕੇ ਇੰਜ. ਦਰਸ਼ਨ ਸਿੰਘ,ਪ੍ਰਧਾਨ, ਪ੍ਰਿੰ. ਬਲਜਿੰਦਰ ਸਿੰਘ ਮੀਤ ਪ੍ਰਧਾਨ, ਦਵਿੰਦਰ ਸਿੰਘ, ਜੋਗਿੰਦਰ ਸਿੰਘ ਟੰਡਨ, ਜਸਬੀਰ ਸਿੰਘ ਸੇਠੀ, ਧਰਮਵੀਰ ਸਿੰਘ, ਸਤਪਾਲ ਢੰਡ, ਪਵਨ ਕੁਮਾਰ, ਗੁਰਬਖਸ਼ ਸਿੰਘ ਬੱਗਾ, ਗਿਆਨੀ ਚਰਨ ਸਿੰਘ, ਮੁਨੀ ਲਾਲ, ਰਣਬੀਰ ਸਿੰਘ ਰਾਣਾ, ਗੁਰਮੀਤ ਸਿੰਘ, ਇਕਬਾਲ ਸਿੰਘ ਅਤੇ ਹਸਪਤਾਲ ਦੇ ਸਟਾਫ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ।
Check Also
ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ
ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …