Tuesday, June 17, 2025
Breaking News

ਰਾਜ ਸਰਕਾਰ ਕਿਸਾਨਾਂ ਨੂੰ ਮੱਛੀ ਪਾਲਣ ਦੇ ਕਿੱਤੇ ਵੱਲ ਉਤਸ਼ਾਹਿਤ ਕਰ ਰਹੀ ਹੈ-ਡੀ.ਸੀ

ਪਿੰਡ ਗਦਲੀ ਦਾ ਮੱਛੀ ਪਾਲਕ ਸ਼ਰਨਜੀਤ ਸਿੰਘ ਬਣਿਆ ਲੋਕਾਂ ਲਈ ਮਿਸਾਲ

PPN3003201504

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਮੁੱਖ ਖੇਤਬਾੜੀ ਦੇ ਕਿੱਤੇ ਤੋਂ ਇਲਾਵਾ ਦੂਸਰੇ ਹੋਰ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਵੱਲ ਕੀਤੇ ਜਾ ਯਤਨ ਬਹੁਤ ਹੀ ਸ਼ਲਾਗਘਯੋਗ ਹਨ।ਇਹ ਵਿਚਾਰ ਹਨ ਪਿੰਡ ਗਦਲੀ (ਹਲਕਾ ਜੰਡਿਆਲਾ ਗੁਰੂ) ਦੇ ਸਫਲ ਕਿਸਾਨ ਸ੍ਰੀ ਸ਼ਰਨਜੀਤ ਸਿੰਘ ਦੇ।ਇਸ ਕਿਸਾਨ ਦਾ ਕਹਿਣਾ ਹੈ ਕਿ ਉਸਨੇ ਸਮੇਂ-ਸਮੇਂ ਤੋ ਸਰਕਾਰ ਵਲੋਂ ਸਹਾਇਕ ਧੰਦਿਆਂ ਖਾਸਕਰਕੇ ਮੱਛੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕੀਤੇ ਜਾਣ ਸਬੰਧੀ ਉਠਾਏ ਗਏ ਕਦਮਾ ਤਹਿਤ ਹੀ ਇਸ ਕਿੱਤੇ ਨੂੰ ਅਪਣਾਉਣ ਦਾ ਫੈਸਲਾ ਕੀਤਾ।

ਉਸਨੇ ਅੱਗੇ ਦੱਸਿਆ ਕਿ ਕਰੀਬ 10 ਏਕੜ ਵਿਚ ਚੱਲ ਰਹੇ ਇਸ ਮੱਛੀ ਪਾਲਣ ਦੇ ਕਿੱਤੇ ਤੋਂ ਉਸਨੂੰ ਸਾਲਾਨਾ 9 ਲੱਖ ਰੁਪਏ ਦੇ ਕਰੀਬ ਆਮਦਨ ਪ੍ਰਾਪਤ ਹੁੰਦੀ ਹੈ ਅਤੇ ਸਾਲ ਵਿਚ ਤਿੰਨ ਵਾਰੀ ਮੱਛੀ ਪਾਣੀ ਵਿਚੋਂ ਬਾਹਰ ਕੱਢ ਕੇ ਵੇਚੀ ਜਾਂਦੀ ਹੈ। ਹਰ ਤਿੰਨ ਮਹਿਨੇ ਬਾਅਦ ਉਹ ਕਰੀਬ 10 ਕੁਇੰਟਲ ਮੱਛੀ ਸਪਲਾਈ ਕਰਦਾ ਹੈ। ਇਸ ਸਾਰੇ ਕਾਰਜ ਲਈ ਉਸ ਵਲੋਂ 20 ਮਜ਼ਦੂਰ ਰੱਖੇ ਗਏ ਹਨ ਅਤੇ ਹਰ ਮਹਿਨੇ ਪਾਣੀ ਦੀ ਸਫਾਈ ਕਰਵਾਈ ਜਾਂਦੀ ਹੈ। ਉਸਨੇ ਦੱਸਿਆ ਕਿ ਉਹ ਕਰੀਬ 11 ਸਾਲ ਤੋਂ ਇਸ ਕਾਰਜ ਨਾਲ ਜੁੜਿਆ ਹੋਇਆ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਸਰਕਾਰ ਵਲੋਂ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਸਫਲ ਉਪਰਾਲਿਆਂ ਕਾਰਨ ਹੀ ਅੱਜ ਉਹ ਵਧੇਰੇ ਸਫਲ ਹੋਇਆ ਹੈ।
ਇਸ ਕਿਸਾਨ ਵਲੋਂ ਕੀਤੇ ਜਾ ਰਹੇ ਇਸ ਕਾਰਜ ਨੂੰ ਅੱਖੀ ਵੇਖਣ ਲਈ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਵਲੋਂ ਪਿੰਡ ਗਦਲੀ ਦਾ ਦੌਰਾ ਕੀਤਾ ਗਿਆ ਅਤੇ ਕਿਾਸਨ ਵਲੋਂ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕੀਤੀ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਇਹੀ ਮਨਸ਼ਾ ਹੈ ਕਿ ਕਿਸਾਨ ਮੁੱਖ ਖੇਤੀਬਾੜੀ ਦੇ ਕੰਮ ਤੋ ਇਲਾਵਾ ਇਸ ਤਰਾਂ ਦੇ ਸਹਾਇਕ ਕਿੱਤੇ ਅਪਣਾਵੇ ਤੇ ਆਪਣੀ ਆਮਦਨ ਵਿਚ ਹੋਰ ਜ਼ਿਆਦਾ ਵਾਧਾ ਕਰੇ। ਇਸ ਮੌਕੇ ਕਿਸਾਨ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੱਛੀ ਪਾਲਣ ਦਫਤਰ ਵਲੋਂ ਸਮੇ ਸਮੇਂ ਉਨਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਸਦਕਾ ਉਸ ਨੂੰ ਇਸ ਕਿੱਤੇ ਨੂੰ ਕਰਨ ਵਿਚ ਹਮੇਸਾਂ ਮਦਦ ਮਿਲਦੀ ਹੈ। ਉਸ ਨੇ ਅੱਗੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਮੱਛੀ ਪਾਲਣ ਦੇ ਕਿੱਤੇ ਲਈ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ 5 ਸਾਲ ਠੇਕੇ ਦੀ ਥਾਂ 10 ਸਾਲ ਤੱਕ ਠੇਕੇ ਦੇਣ ਦੀ ਵਿਵਸਥਾ ਕਰ ਦੇਵੇ ਤਾਂ ਇਸ ਨਾਲ ਇਸ ਧੰਦੇ ਨੂੰ ਹੋਰ ਪ੍ਰਫੁਲਿਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੱਛੀ ਪਾਲਣ ਦੇ ਕਿੱਤੇ ਨੂੰ ਕਿਸਾਨ ਹੋਰ ਜ਼ਿਆਦਾ ਅਪਣਾਉਣ ਇਸ ਲਈ ਸਮੇਂ-ਸਮੇਂ ਵੱਧਤੋਂ ਵੱਧ ਜਾਗਰੂਕ ਸੈਮੀਨਾਰ ਲਗਾਉਣੇ ਚਾਹੀਦੇ ਹਨ। ਡਿਪਟੀ ਕਮਿਸ਼ਨਰ ਨੇ ਹਾਜ਼ਰ ਸਮੂਹ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵਲੋਂ ਉਨਾਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਅਤੇ ਪੰਚਾਇਤੀ ਜ਼ਮੀਨ ਨੂੰ 10 ਸਾਲ ਠੇਕੇ ਤੇ ਦੇਣ ਸਬੰਧੀ ਉਹ ਇਸ ਮਸਲੇ ਨੂੰ ਸਰਕਾਰ ਦੇ ਧਿਆਨ ਵਿਚ ਲਿਆਉਣਗੇ।
ਇਸ ਮੌਕੇ ਸਹਾਇਕ ਡਾਇਰੈਕਟਰ ਸ੍ਰੀ ਐਮ.ਪੀ ਸਿੰਘ ਮੱਛੀ ਪਾਲਣ ਵਿਭਾਗ ਅੰਮ੍ਰਿਤਸਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਅੰਦਰ 648 ਮੱਛੀ ਕਾਸ਼ਤਕਾਰ 1845.00 ਏਕੜ ਰਕਬੇ ਵਿਚ ਮੱਛੀ ਪਾਲਣ ਦਾ ਕੰਮ ਕਰ ਰਹੇ ਹਨ। ਸਰਕਾਰੀ ਮੱਛੀ ਪੂੰਗ ਫਾਰਮ, ਰਾਜਾਸਾਂਸੀ ਤੋਂ ਪਾਲਣ ਯੋਗ ਵਧੀਆਂ ਛੇ ਕਿਸਮ ਦੀ ਮੱਛੀ ਦਾ 32 ਲੱਖ 38 ਹਜ਼ਾਰ ਪੂੰਗ 2014-15 ਦਰਮਿਆਨ ਸਪਲਾਈ ਕੀਤਾ ਜਾ ਚੁੱਕਾ ਹੈ ਅਤੇ ਜ਼ਿਲੇ ਅੰਦਰ 2014-15 ਦੌਰਾਨ 1953 ਮੱਛੀ ਪਾਲਣ ਦੇ ਚਾਹਵਾਨਾਂ ਨੂੰ ਸਿਖਲਾਈ ਪ੍ਰਦਾਨ ਕੀਤਾ ਜਾ ਚੁੱਕੀ ਹੈ। ਕਿਸਾਨਾਂ ਨੂੰ ਮੱਛੀ ਪਾਲਣ ਦਾ ਕਿੱਤਾ ਕਰਨ ਲਈ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ ਹੈ ਅਤੇ ਕਿਸਾਨਾਂ ਨੂੰ ਵੱਖ-ਵੱਖ ਬੈਕਾਂ ਰਾਹੀ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾ ਅੱਗੇ ਦੱਸਿਆ ਕਿ 6560 ਕਿਲੋਗ੍ਰਾਮ ਹੈਕਟੇਅਰ ਮੱਛੀ ਦਾ ਉਤਪਾਦਨ ਕਰਕੇ ਪੰਜਾਬ ਦੇਸ਼ ਭਰ ਵਿੱਚ ਪਹਿਲੇ ਨੰਬਰ ‘ਤੇ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿਥੇ ਇਕ ਏਕੜ ਤੋਂ ਕਿਸਾਨ ਨੂੰ ਖੇਤੀਬਾੜੀ ਰਾਹੀਂ 30 ਤੋਂ 40 ਹਜ਼ਾਰ ਰੁਪਏ ਸਲਾਨਾ ਆਮਦਨ ਹੁੰਦੀ ਹੈ ਉਥੇ ਮੱਛੀ ਪਾਲਣ ਦਾ ਇਕ ਏਕੜ ਵਿੱਚੋਂ ਕਰੀਬ 1.25 ਲੱਖ ਰੁਪਏ ਦਾ ਮੁਨਾਫਾ ਕਮਾਇਆ ਜਾ ਸਕਦਾ ਹੈ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply