Sunday, August 9, 2026

ਫਿਲਮ ‘ਨਾਨਕ ਸ਼ਾਹ ਫਕੀਰ’ ਦੀ ਰਲੀਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਦਲ ਖਾਲਸਾ

Kanwarpalਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਲ ਖਾਲਸਾ ਨੇ ਕਿਹਾ ਹੈ ਕਿ ਫਿਲਮ ‘ਨਾਨਕ ਸ਼ਾਹ ਫਕੀਰ’ ਵਿੱਚ ਸਿੱਖੀ ਦੇ ਬੁਨਿਆਦੀ ਸਿਧਾਂਤ ਨੂੰ ਚੁਣੌਤੀ ਦੇਣ ਅਤੇ ਤਹਿਸ-ਨਹਿਸ ਕਰਨ ਦੇ ਖਤਰਨਾਕ ਬੀਜ ਮੌਜੂਦ ਹਨ, ਇਸ ਲਈ ਇਹ ਫਿਲਮ ਰਿਲੀਜ਼ ਨਹੀ ਹੋਣੀ ਚਾਹੀਦੀ।ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਲਿਖੇ ਪੱਤਰ ਵਿੱਚ ਜਥੇਬੰਦੀ ਨੇ ਸਖਤ ਸ਼ਬਦਾਂ ਵਿੱਚ ਕਿਹਾ ਹੈ ਕਿ ਉਹਨਾਂ ਵਲੋਂ ਬਣਾਈ ਫਿਲਮ ਰਾਹੀਂ ਉਹ ਨਾ ਕੇਵਲ ਆਪ ਖੁਦਕੁਸ਼ੀ ਕਰਨ ਜਾ ਰਹੇ ਹੋ, ਸਗੋਂ ਸਿੱਖ ਕੌਮ ਨੂੰ ਵੀ ਉਸੇ ਰਾਹ ਵੱਲ ਧੱਕ ਰਹੇ ਹਨ।
ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸਿੱਖੀ, ਇੱਕ ਅਕਾਲ ਪੁਰਖ ਜੋ ਸਰਬ-ਵਿਆਪੀ, ਸਰਬ-ਸ਼ਕਤੀਮਾਨ ਅਤੇ ਨਿਰਆਕਾਰ ਹੈ ਅਤੇ ਸ਼ਬਦ-ਗੁਰੂ ਦੇ ਸਿਧਾਂਤ ‘ਤੇ ਖੜੀ ਹੈ।ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੂੰ ਮਨੁੱਖੀ ਜਾਮੇ ਵਿੱਚ ਦਿਖਾਕੇ- ਕੰਪਿਊਟਰ ਤਕਨੀਕ ਰਾਂਹੀ ਉਹਨਾਂ ਦੀ ਦੇਹ-ਘਾੜਤ ਕਰਕੇ ਜਾਂ ਚੇਹਰਾ ਧੁੰਦਲਾ ਕਰਕੇ, ਸ਼੍ਰੀ ਸਿੱਕਾ ਨੇਂ ਸਿੱਖੀ ਦੇ ਬੁਨਿਆਦੀ ਸਿਧਾਂਤਾਂ ਦੀਆਂ ਜੜ੍ਹਾਂ ਉਤੇ ਵਾਰ ਕੀਤਾ ਹੈ, ਜੋ ਕਿਸੇ ਵੀ ਸੱਚੇ ਸਿੱਖ ਨੂੰ ਬਰਦਾਸ਼ਤ ਨਹੀਂ ਹੈ। ਉਹਨਾਂ  ਕਿਹਾ ਕਿ ਇਹ ਫਿਲਮ ਕਈ ਹੋਰਨਾਂ ਨੂੰ ਵਧੇਰੇ ਘਾਤਕ ਰਾਹ ਦਿਖਾਏਗੀ।
ਉਹਨਾਂ ਪੱਤਰ ਵਿੱਚ ਲਿਖਿਆ ਹੈ ਕਿ ਸਿੱਖੀ ਸਿਧਾਂਤ ਕਿਸੇ ਵੀ ਸਿੱਖ ਗੁਰੂ ਸਾਹਿਬਾਨ ਅਤੇ ਗੁਰੁੂ ਪਰਿਵਾਰ ਨੂੰ ਕਿਸੇ ਵੀ ਢੰਗ ਜਾਂ ਮਾਧਿਅਮ ਰਾਂਹੀ ਮਨੁੱਖੀ ਜਾਮੇ ਵਿੱਚ ਦਿਖਾਉਣ ਤੋਂ ਸਖਤ ਵਰਜਿਤ ਕਰਦੇ ਹਨ, ”ਤੁਸੀਂ ਜੋ ਇਸ ਫਿਲਮ ਨੂੰ ਰਿਲੀਜ਼ ਕਰਕੇ ਕਰਨ ਜਾ ਰਹੇ ਹੋ, ਉਹ ਹਰ ਲਿਹਾਜ਼ ਨਾਲ ਸਿੱਖ ਧਰਮ ਦੇ ਸਿਧਾਂਤ ਦੀ ਬੇਹੁਰਮਤੀ ਹੈ, ਨਿਰਾਦਰੀ ਹੈ”।ਉਹਨਾਂ ਨਿਰਮਾਤਾ ਨੂੰ ਫਿਲਮ ਵਾਪਿਸ ਲੈਣ ਉਤੇ ਜੋਰ ਦੇਂਦਿੰਆਂ ਕਿਹਾ ਕਿ ਜੇਕਰ ਇਸ ਫਿਲਮ ਨੂੰ ਵਾਪਿਸ ਨਾ ਲਿਆ ਗਿਆ ਤਾਂ ਇਸ ਤੋਂ ਬਾਅਦ ਨਿਕਲਣ ਵਾਲੇ ਨਤੀਜਿਆਂ ਲਈ ਉਹ ਆਪ ਜ਼ਿਮੇਵਾਰ ਹੋਣਗੇ।
ਉਹਨਾਂ ਕਿਹਾ ਕਿ ਬਿਨਾਂ ਸ਼ੱਕ, ਪ੍ਰਚਾਰ-ਪ੍ਰਸਾਰ ਲਈ ਸਿਨੇਮਾ ਇੱਕ ਤਾਕਤਵਾਰ ਮਾਧਿਅਮ ਹੈ ਪਰ ਸਿੱਖ ਵਿਚਾਰਧਾਰਾ ਅਤੇ ਪ੍ਰੰਪਰਾਵਾਂ ਦੇ ਉਲਟ ਜਾ ਕੇ ਸਿਨੇਮਾ ਮਾਧਿਅਮ ਰਾਹੀਂ ਆਪਣੇ ਮੰਨਣ ਵਾਲਿਆਂ ਦੀ ਗਿਣਤੀ ਵਧਾਉਣੀ ਆਤਮ-ਹੱਤਿਆ ਕਰਨ ਦੇ ਬਰਾਬਰ ਹੈ।ਉਹਨਾਂ ਮੰਨਿਆ ਕਿ ਸਿੱਖ ਗੁਰੂ ਸਾਹਿਬਾਨਾਂ ਦੇ ਕਾਲਪਨਿਕ ਚਿੱਤਰ, ਤਸਵੀਰ ਰੂਪ ਵਿੱਚ ਚਿਰਾਂ ਤੋਂ ਪ੍ਰਚਲਿਤ ਹਨ। ਉਹਨਾਂ ਕਿਹਾ ਕਿ ਪਰ ਇਹ ਵੀ ਸੱਚ ਹੈ ਕਿ ਇਹ ਪ੍ਰਚਲਿਤ ਰੁਝਾਨ ਸਰਾਸਰ ਗਲਤ ਹੈ, ਮਰਯਾਦਾ ਦੀ ਉਲੰਘਣਾ ਹੈ ਅਤੇ ਕੌਮ ਦਾ ਇਸ ਨੂੰ ਸਮੇ ਸਿਰ ਨਾ ਰੋਕ ਪਾਉਣਾ, ਸਿੱਖਾਂ ਅੰਦਰ ਆ ਚੁੱਕੀ ਕਮਜ਼ੋਰੀ ਅਤੇ ਅਣਗਹਿਲੀ ਦੀ ਨਿਸ਼ਾਨੀ ਹੈ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply