Friday, June 12, 2026

ਵਾਤਾਵਰਣ ਸੰਭਾਲ ਨੂੰ ਸਮਰਪਿਤ ਖ਼ਾਲਸਾ ਵਿੱਦਿਅਕ ਸੰਸਥਾਵਾਂ ਹੋਣਗੀਆਂ ‘ਕਾਗਜ ਰਹਿਤ’

ਦਫਤਰੀ ਕਾਰਵਾਈਆਂ ਵਿੱਚ ਸਰਲ ਸਹਾਈ ਹੋਵੇਗਾ ‘ਈ-ਗਵਰਨੈਂਸ’ – ਸ: ਛੀਨਾ

PPN0404201515
ਅੰਮ੍ਰਿਤਸਰ, 3 ਅਪ੍ਰੈਲ (ਪ੍ਰੀਤਮ ਸਿੰਘ) – ਵਾਤਾਵਰਣ ਸੰਭਾਲ ਪ੍ਰਤੀ ਸਮਰਪਿਤ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਮੂਹ ਵਿੱਦਿਅਕ ਸੰਸਥਾਵਾਂ ਜਿਨ੍ਹਾਂ ਵਿੱਚ ਇਤਿਹਾਸਕ ਖ਼ਾਲਸਾ ਕਾਲਜ ਖਾਸ ਤੌਰ ‘ਤੇ ਸ਼ਾਮਿਲ ਹੈ, ਜਲਦ ਹੀ ‘ਕਾਗਜ ਰਹਿਤ’ ਪ੍ਰਸ਼ਾਸ਼ਨ ਅਪਨਾਕੇ ਦਫਤਰੀ ਕਾਰਵਾਈਆਂ ਨੂੰ ਸਰਲ ਬਣਾਉਣਗੇ। ਸੰਸਥਾ ਦੁਆਰਾ ਵਿੱਢੇ ‘ਈ-ਗਵਰਨੈਂਸ’ ਪ੍ਰੋਜੈਕਟ ਅਧੀਨ ਸਾਰੀਆਂ ਵਿੱਦਿਅਕ ਸੰਸਥਾਵਾਂ ਵਿੱਚ ਕਾਗਜ ਦੀ ਵਰਤੋਂ ਨਾਮਾਤਰ ਕਰਨ ਦੇ ਮੱਦੇਨਜ਼ਰ, ਆਧੁਨਿਕ ਤਕਨੀਕਾਂ ਦੇ ਸਹਿਯੋਗ ਨਾਲ 12 ਕਾਲਜਾਂ ਅਤੇ 7 ਸਕੂਲਾਂ ਦੀ ਮੈਨੇਜ਼ਮੈਂਟ ਨੂੰ ਕੰਪਿਊਟਰਾਈਜ਼ਡ ਕੀਤਾ ਜਾਵੇਗਾ।
ਖ਼ਾਲਸਾ ਕਾਲਜ ਵਿਖੇ ‘ਇਕ ਖਿੜਕੀ’ ਪ੍ਰੋਗਰਾਮ ਤਹਿਤ ਕੰਪਿਊਟਰ ਨਾਲ ਲੈੱਸ ਐਡਮਿਸ਼ਨ ਬਲਾਕ ਵਿਖੇ ਇਕ ਹੀ ਜਗ੍ਹਾ ‘ਤੇ ਦਾਖਲਿਆਂ, ਇਮਤਿਹਾਨਾਂ, ਫੀਸ ਜਮ੍ਹਾ ਕਰਵਾਉਣਾ ਅਤੇ ਹੋਰ ਕਾਰਵਾਈਆਂ ਉਪਲਬੱਧ ਹੋਣਗੀਆਂ। ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਬਾਬਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 1 ਸਾਲ ਤੋਂ ਵੀ ਘੱਟ ਸਮੇਂ ਵਿੱਚ ਸਾਰਾ ਪ੍ਰਸ਼ਾਸ਼ਨ ‘ਆਨ-ਲਾਈਨ’ ਈ-ਗਵਰਨੈਂਸ ਰਾਹੀਂ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ‘ਈ-ਕੈਂਪਸ’ ਨੂੰ ਸ਼ੁਰੂ ਕਰਨ ਵਾਲੀ ਇਤਿਹਾਸ ਗਵਰਨਿੰਗ ਕੌਂਸਲ ਸੂਬੇ ਵਿੱਚ ਪਹਿਲੀ ਅਜਿਹੀ ਸੰਸਥਾ ਹੋਵੇਗੀ।
ਸ: ਛੀਨਾ ਨੇ ਕਿਹਾ ਕਿ ਕਾਗਜ ਦੀ ਵਰਤੋਂ ਨੂੰ ਵੱਡੇ ਪੱਧਰ ‘ਤੇ ਘਟਾਕੇ ਵਾਤਾਵਰਣ ਨੂੰ ਸੰਭਾਲਣ ਦੇ ਮੰਤਵ ਸਦਕਾ ਸਮੂਹ ਵਿੱਦਿਅਕ ਸੰਸਥਾਵਾਂ ਵਿਖੇ ਕੰਪਿਊਟਰ ਪ੍ਰਣਾਲੀ ਅਤੇ ਅਤਿ-ਆਧੁਨਿਕ ਸਾਫ਼ਵੇਅਰ ਰਾਹੀਂ ਆਧੁਨੀਕੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਗਜ ਬਚਾਉਣਾ, ਮੁੱਢਲੇ ਤੌਰ ‘ਤੇ ਦਰੱਖਤਾਂ ਨੂੰ ਘੱਟਣ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਤਹਿਤ ਹਜ਼ਾਰਾਂ ਵਿਦਿਆਰਥੀ, ਅਧਿਆਪਕਾਂ ਅਤੇ ਦਾਖਲਿਆਂ ਸਬੰਧੀ ਜਾਣਕਾਰੀ ਹਾਸਲ ਕਰਨ ਵਾਲੇ ਮਾਪਿਆਂ ਨੂੰ ਵਿਸ਼ੇਸ਼ ਵੇਰਵੇ ਸਿਰਫ਼ ਇਕ ਬਟਨ ਦਬਾਉਣ ‘ਤੇ ਹਾਸਲ ਹੋਣਗੇ।
ਕੌਂਸਲ ਦੇ ਵਿੱਤ ਸਕੱਤਰ ਸ: ਗੁਨਬੀਰ ਸਿੰਘ ਨੇ ਕਿਹਾ ਕਿ ਪ੍ਰਸ਼ਾਸ਼ਨ ਦੇ ਆਧੁਨੀਕੀਕਰਨ ਦੇ ਮਕਸਦ ਨਾਲ ਛੇੜੇ ਜਾ ਰਹੇ ਇਸ ਅਭਿਆਨ ਦਾ ਮਾਟੋ ਹੈ, ਕਾਗਜ ਦੇ ਇਸਤੇਮਾਲ ਨੂੰ ਘਟਾਉਣਾ ਹੈ।ਉਨ੍ਹਾਂ ਕਿਹਾ ਕਿ ਅਜੋਕੇ ਸਾਫ਼ਵੇਅਰ ਅਤੇ ਟੈਕਨਾਲੋਜੀ ਨੂੰ ਵਰਤੋਂ ਵਿੱਚ ਲਿਆਕੇ ਪ੍ਰਸ਼ਾਸ਼ਨ ਨੂੰ ਵਾਤਾਵਰਣ ਸੰਭਾਲ ਪ੍ਰਤੀ ਸੰਵੇਦਨਸ਼ੀਲ ਬਣਾਇਆ ਜਾ ਰਿਹਾ ਹ। ਇਸ ਤੋਂ ਪਹਿਲਾਂ ਸ: ਛੀਨਾ ਨੇ ਕਿਹਾ ਕਿ ਇਸੇ ਪ੍ਰੋਗਰਾਮ ਤਹਿਤ ਉਹ 124 ਸਾਲਾ ਪੁਰਾਣੇ ਖ਼ਾਲਸਾ ਕਾਲਜ ਦੇ ਇਤਿਹਾਸਕ ਰਿਕਾਰਡ ਨੂੰ ਵੀ ‘ਡਿਜ਼ੀਟਾਲਾਈਜੇਸ਼ਨ’ ਕਰਕੇ ਸੰਭਾਲਿਆ ਜਾਵੇਗਾ।ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਅਤੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਵੀ ਕਿਹਾ ਕਿ ‘ਈ-ਗਵਰਨੈਂਸ’ ਤਹਿਤ ਨਾ ਸਿਰਫ਼ ਸਾਰਾ ਪ੍ਰਸ਼ਾਸ਼ਨ ਆਨ ਲਾਈਨ ਹੋਵੇਗਾ, ਸਗੋਂ ਕੋਰਸਾਂ, ਦਾਖਲਿਆਂ, ਹੋਸਟਲਾਂ ਸਬੰਧੀ ਜਾਣਕਾਰੀਆਂ ਤੋਂ ਇਲਾਵਾ ‘ਈ-ਲੈਕਚਰ’ ਵਰਗੀਆਂ ਸਹੂਲਤਾਂ ਵੀ ਮੁਹੱਈਆ ਕੀਤੀਆਂ ਜਾਣਗੀਆਂ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply