ਰਈਆ, 6 ਅਪ੍ਰੈਲ (ਬਲਵਿੰਦਰ ਸੰਧੂ) – ਬਾਬਾ ਬਕਾਲਾ ਮੋੜ ‘ਤੇ ਬਿਜਲੀ ਬੋਰਡ ਦੇ ਐਕਸੀਅਨ ਦਾ ਘਿਰਾਓ ਕੀਤਾ ਜਾਵੇਗਾ।ਇਸ ਮੌਕੇ ਤੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਸਠਿਆਲਾ ਨੇ ਦੱਸਿਆ ਕਿ ਬਿਜਲੀ ਮੁਲਾਜਮਾਂ ਵੱਲੋ ਲੋਕਾਂ ਦੇ ਕੰਮਾਂ ਵਿੱਚ ਕੁਤਾਹੀ ਕਰਕੇ ਉਨਾਂ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਹੈ।ਲੋਕਾਂ ਨੂੰ ਬਿਜਲੀ ਦੇ ਨਜਾਇਜ ਬਿੱਲ ਭੇਜੇ ਜਾ ਰਹੇ ਹਨ ਅਤੇ ਨਜਾਇਜ਼ ਮੀਟਰ ਲਗਾਏ ਜਾ ਰਹੇ ਹਨ।ਜਿਸ ਦੇ ਵਿਰੋਧ ਵਿੱਚ ਐਕਸੀਅਨ ਦੇ ਦਫਤਰ ਦਾ ਘੁਰਾਓ ਕੀਤਾ ਜਾਵੇਗਾ।ਇਸ ਮੌਕੇ ਦਲਬੀਰ ਸਿੰਘ, ਤਰਸੇਮ ਸਿੰਘ, ਮੁਖਵੈਨ ਸਿੰਘ, ਅਜੀਤ ਸਿੰਘ, ਚਰਨ ਸਿੰਘ, ਬੀਬੀ ਜਗੀਰ ਕੌਰ, ਸਵਰਨ ਸਿੰਘ, ਬੀਬੀ ਗੁਰਮੀਤ ਕੌਰ, ਸੁਰਜੀਤ ਸਿੰਘ ਕੰਗ, ਸਵਰਨ ਕੌਰ, ਕਸ਼ਮੀਰ ਕੌਰ ਆਦਿ ਹਾਜਿਰ ਸਨ ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media