ਪੱਟੀ, 7 ਅਪ੍ਰੈਲ਼ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਦੀ ਸਲਾਨਾ ਮੀਟਿੰਗ ਮੁੱਖ ਸੇਵਾਦਾਰ ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਟਰੱਸਟ ਵੱਲੋਂ ਸਾਲ 2014-15 ਦੇ ਦਰਮਿਆਨ ਟਰੱਸਟ ਵੱਲੋਂ ਕੀਤੀਆਂ ਗਈਆਂ ਸਮਾਜਿਕ ਅਤੇ ਧਾਰਮਿਕ ਸੇਵਾਂਵਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ।ਉਹਨਾਂ ਦੱਸਿਆ ਕਿ ਚਾਲੂ ਸਾਲ ਵਿਚ 45 ਲੋੜਵੰਦ ਮਰੀਜਾਂ ਦੀ ਦਵਾਈਆਂ, ਟੈਸਟਾਂ, ਆਪਰੇਸ਼ਨਾਂ ਅਤੇ ਨਗਦ ਰਾਂਸ਼ੀ ਦੇ ਕੇ ਸਹਾਇਤਾ ਕੀਤੀ ਗਈ ਹੈ।ਉਹਨਾਂ ਦੱਸਿਆ ਕਿ ਟਰਸਟ ਵੱਲੋਂ ਇਹ ਸੇਵਾਵਾਂ ਪਿਛਲੇ 8 ਸਾਲਾਂ ਤੋਂ ਲਗਾਤਾਰ ਪੱਟੀ ਸ਼ਹਿਰ ਦੀ ਸੰਗਤਾਂ ਅਤੇ ਦਾਨੀ ਸੱਜਣਾਂ ਦੇ ਵੱਡਮੁਲੇ ਮਹਿਯੋਗ ਨਾਲ ਚੱਲੋ ਰਹੀਆ ਹਨ।ਉਹਨਾਂ ਦੱਸਿਆ ਕਿ ਟਰੱਸਟ ਦਾ ਸਲਾਨਾ ਧੰਨਵਾਦ ਦਿਵਸ ਇਸ ਵਾਰ ਮਈ ਦੇ ਮਹੀਨੇ ਵਿਚ ਕਰਵਾਇਆ ਜਾਵੇਗਾ ਜਿਸ ਵਿਚ ਸਲਾਨਾ ਹੋਏ ਖਰਚੇ ਸਬੰਧੀ ਇਕ ਰਿਪੋਰਟ ਕਿਤਾਬ ਸੰਗਤਾਂ ਦੇ ਰੂਬਰੂ ਕੀਤੀ ਜਾਵੇਗੀ।ਉਪਰੰਤ ਟਰੱਸਟ ਦੀ ਸਲਾਨਾ ਚੋਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਸਰਬਸੰਮਤੀ ਨਾਲ ਹਾਜਰ ਟਰੱਸਟੀ ਮੈਂਬਰਾਂ, ਜਨਰਲ ਬਾਡੀ ਅਤੇ ਸਲਾਹਕਾਰ ਕਮੇਟੀ ਦੇ ਸਮੂਹ ਮੈਂਬਰਾਂ ਦੇ ਨਾਵਾਂ ਤੇ ਸਹਿਮਤੀ ਪ੍ਰਗਟਾਈ।
ਇਸ ਮੌਕੇ ਤੇ ਡਾ.ਸਰਬਪ੍ਰੀਤ ਸਿੰਘ, ਡਾ. ਜਸਪਾਲ ਸਿੰਘ, ਗੁਰਮੀਤ ਸਿੰਘ, ਮਾਸਟਰ ਗੁਰਦੇਵ ਸਿੰਘ, ਮਾ.ਸੁਰਜੀਤ ਸਿੰਘ, ਰਜਿੰਦਰ ਸਿੰਘ, ਲਵਪ੍ਰੀਤ ਸਿੰਘ, ਗੁਰਪਿੰਦਰ ਸਿੰਘ ਸ਼ੈਪੀ, ਸ਼ੀਮੰਦਰ ਸਿੰਘ, ਸੁਖਦੇਵ ਸਿੰਘ, ਕਰਨਜੀਤ ਸਿੰਘ, ਜਗਜੀਤ ਸਿੰਘ, ਮੇਹਰ ਸਿੰਘ, ਸੁਰਿੰਦਰਪਾਲ ਸਿੰਘ, ਨਵਪ੍ਰੀਤ ਸਿੰਘ, ਸੋਨੂੰ, ਪ੍ਰਵੇਸ਼ ਅਰੋੜਾ, ਪ੍ਰੇਮ ਪ੍ਰਕਾਸ਼ ਜੋਲੀ, ਅਮਨਦੀਪ ਸਿੰਘ, ਗਗਨਦੀਪ ਸਿੰਘ ਆਦਿ ਹਾਜਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media