Wednesday, April 22, 2026

ਸ਼੍ਰੀ ਰਾਕੇਸ਼ ਧੂੜੀਆ ਨੇ ਕੈਬਿਨੇਟ ਮੰਤਰੀ ਜਿਆਣੀ ਦੀ ਹਾਜਰੀ ‘ਚ ਸੰਭਾਲੀ ਪ੍ਰਧਾਨਗੀ

PPN0804201511

ਫਾਜ਼ਿਲਕਾ, 8 ਅਪ੍ਰੈਲ (ਵਿਨੀਤ ਅਰੋੜਾ) – ਅੱਜ ਨਗਰ ਕੋੌਂਸਲ ਫਾਜ਼ਿਲਕਾ ਦੇ ਨਵ-ਨਿਯੁੱਕਤ ਪ੍ਰਧਾਨ ਸ਼੍ਰੀ ਰਾਕੇਸ਼ ਧੂੜੀਆਂ ਤੇ ਹੋਰ ਅਹੁੱਦੇਦਾਰਾਂ ਦਾ ਤਾਜਪੋਸ਼ੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕੈਬਨਿਟ ਮੰਤਰੀ ਚੌ. ਸੁਰਜੀਤ ਕੁਮਾਰ ਜਿਆਣੀ ਨੇ ਮੁੱਖ ਮਹਿਮਾਣ ਵੱਜੋਂ ਸ਼ਿਰਕਤ ਕੀਤੀ ।
ਚੌ. ਸੁਰਜੀਤ ਕੁਮਾਰ ਜਿਆਣੀ ਨੇ ਸ਼੍ਰੀ ਰਾਕੇਸ਼ ਧੂੜੀਆ ਨੂੰ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਤੇ ਬਿਠਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਜਿਮ੍ਹੇਵਾਰੀ ਦਾ ਵੀ ਅਹਿਸਾਸ ਕਰਾਇਆ ਤੇ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਕੋਈ ਫੁੱਲਾਂ ਦਾ ਤਾਜ਼ ਨਹੀ, ਕੁਰਸੀ ਸੰਭਾਲਨ ਨਾਲ ਸ਼ਹਿਰ ਦੀ ਛੋਟੀ ਤੋਂ ਛੋਟੀ ਗੱਲ ਵੀ ਤੁਹਾਡੇ ਨਾਲ ਜੁੜ ਜਾਂਦੀ ਹੈ। ਸ਼੍ਰੀ ਜਿਆਣੀ ਨੇ ਨਾਲ ਹੀ ਕਿਹਾ ਕਿ ਕੰਮ ਕਰਦੇ ਸਮੇਂ ਬਹੁਤ ਸਾਰੀਆਂ ਮੁਸ਼ਕਲਾਂ ਆਉਣਗੀਆ ਇਸ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਤੇ ਕੋਸ਼ਿਸ ਇਹ ਕਰਨੀ ਹੈ ਕਿ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਾ ਮਿਲੇ। ਉਨ੍ਹਾਂ ਨੇ ਨਾਲ ਹੀ ਧੂੜੀਆ ਨੂੰ ਬਿਨਾਂ ਕਿਸੇ ਭੇਦਭਾਵ ਦੇ ਕੰਮ ਕਰਨ ਅਤੇ ਸ਼ਹਿਰ ਦਾ ਵਿਕਾਸ ਕਰਾਉਣੀ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਸ਼੍ਰੀ ਧੂੜੀਆ ਨੇ ਸਮੂਹ ਅਧਿਕਾਰੀਆਂ ਤੇ ਭਾਜਪਾ ਲੀਡਰਸ਼ਿਪ ਦਾ ਧੰਨਵਾਦ ਕੀਤਾ। ਸ਼੍ਰੀ ਧੂੜੀਆ ਨੇ ਸ਼ਹਿਰ ਨਿਵਾਸੀਆਂ ਨੂੰ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਅਭਿਆਨ ਨੂੰ ਸ਼ਹਿਰ ਵਿਚ ਸਵੱਛ ਫਾਜ਼ਿਲਕਾ ਅਭਿਆਨ ਦਾ ਨਾਂ ਦਿੱਤਾ ਤੇ ਕਿਹਾ ਕਿ ਢੇਡ ਮਹੀਨੇ ਵਿਚ ਸ਼ਹਿਰ ਦੀ ਪੂਰੀ ਗੰਦਗੀ ਸਾਫ ਹੋ ਜਾਵੇਗੀ ਤੇ ਇਸ ਕੰਮ ਲਈ ਉਨ੍ਹਾਂ ਨੇ ਸ਼ਹਿਰ ਵਾਸੀਆਂ ਤੇ ਸਮੂਹ ਮੈਂਬਰਾਂ  ਨੂੰ ਸਹਿਯੋਗ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕੰਮਾਂ ਲਈ ਲੋਕਾਂ ਦਾ ਸਹਿਯੋਗ ਹੋਣਾ ਬਹੁਤ ਜ਼ਰੂਰੀ ਹੈ। ਮੰਚ ਤੋਂ ਬੋਲਦੇ ਹੋਏ ਭਾਜਪਾ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੀਤਾ ਰਾਮ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਸ ਸਮੇਂ 9 ਕਰੌੜ ਮੈਂਬਰਾਂ ਨਾਲ ਮਿਲ ਕੇ ਸਭ ਤੋਂ ਵੱਡੀ ਰਾਜਨੀਤੀ ਪਾਰਟੀ ਬਣਾ ਰਹੀ ਹੈ। ਇਸ ਵਿਚ ਪੰਜਾਬ ਦਾ ਵੀ ਅਹਿਮ ਰੋਲ ਹੈ। ਰਾਜ ਨੂੰ 25 ਲੱਖ ਮੈਂਬਰ ਬਣਾਉਣ ਦਾ ਟੀਚਾ ਮਿਲਿਆ ਹੈ ਜਿਸ ਵਿਚ 17 ਲੱਖ ਮੈਂਬਰ ਬਣਾ ਲਏ ਹਨ। ਇਸ ਤੋਂ ਇਲਾਵਾ ਜ਼ਿਲਾ ਇੰਚਾਰਜ ਸ਼੍ਰੀ ਅਸ਼ੋਕ ਭਾਰਤੀ ਦਿਹਾਤੀ ਪ੍ਰਧਾਨ ਅਕਾਲੀ ਦਲ ਬਾਦਲ ਸ. ਗੁਰਪਾਲ ਸਿੰਘ ਗਰੇਵਾਲ ਨੇ ਵੀ ਸੰਬੋਧਨ ਕੀਤਾ ।
ਸਮਾਰੋਹ ਵਿਚ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਵਿਨੋਦ ਬਜਾਜ, ਭਾਜਪਾ ਮੰਡਲ ਪ੍ਰਧਾਨ ਸ਼੍ਰੀ ਮਨੋਜ ਤ੍ਰਿਪਾਠੀ, ਸੀਨੀਅਰ ਵਾਈਸ ਪ੍ਰਧਾਨ ਸ਼੍ਰੀਮਤੀ ਵੀਨਾ ਵਰਮਾ, ਵਾਈਸ ਪ੍ਰਧਾਨ ਸ. ਸਤਿੰਦਰ ਸਿੰਘ ਸਵੀ, ਸਾਬਕਾ ਪ੍ਰਧਾਨ ਸ਼੍ਰੀ ਅਨਿਲ ਸੇਠੀ, ਸ਼੍ਰੀ ਬਜਰੰਗ ਲਾਲ ਗੁਪਤਾ, ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਸ਼੍ਰੀ ਅਸ਼ੋਕ ਜੈਰਥ, ਕੋਂਸਲਰ ਸ਼੍ਰੀ ਅਰੁਣ ਵਧਵਾ, ਸ਼੍ਰੀ ਜਗਦੀਸ਼ ਬਸਵਾਲਾ, ਡਾ. ਰਮੇਸ਼ ਵਰਮਾ, ਸ਼੍ਰੀਮਤੀ ਮਰਿਦੂਲਾ ਸ਼ਰਮਾ, ਸ਼੍ਰੀਮਤੀ ਸੁਰਕਸ਼ਾ ਗੁਪਤਾ, ਸ.ਬਲਵੀਰ ਸਿੰਘ, ਸ਼੍ਰੀਮਤੀ ਮਮਤਾ ਸੌਲਂਕੀ, ਸ਼੍ਰੀਮਤੀ ਅਰਚਨਾ ਕਟਾਰੀਆ, ਸ਼੍ਰੀ ਨਰਿੰਦਰ ਪ੍ਰਣਾਮੀ, ਸ਼੍ਰੀ ਦੇਵਰਾਜ ਮੋਂਗਾ, ਸ਼੍ਰੀ ਸੰਦੀਪ ਚਲਾਨਾ, ਸ਼ਸ਼ੀ ਸੋਂਲਕੀ, ਸ਼੍ਰੀਮਤੀ ਕਮਲੇਸ਼ ਚੁੱਘ, ਸ਼੍ਰੀਮਤੀ ਸੁਮਨ ਝਾਂਬ, ਸ਼੍ਰੀ ਅਸ਼ੋਕ ਵਾਟਸ, ਸ਼੍ਰੀ ਮਹਾਬੀਰ, ਸ਼੍ਰੀ ਰਾਧੇ ਸ਼ਾਮ, ਸ਼੍ਰੀ ਰਮੇੇਸ਼ ਕਟਾਰੀਆ, ਸ਼੍ਰੀ ਤਾਰਾ ਚੰਦ ਸੌਂਕੀ, ਡਾ. ਰਾਕੇਸ਼ ਗੁਪਤਾ, ਸਾਬਕਾ ਕੋਂਸਲਰ ਰਵਿੰਦਰ ਭਠੇਜਾ, ਸ਼੍ਰੀ ਰਘੂਨਾਥ ਇੰਦੌਰਾ, ਸ਼੍ਰੀ ਸ਼ਾਮ ਲਾਲ, ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਜਨਰਲ ਸਕੱਤਰ ਅਮਨਦੀਪ ਢਿਲੋਂ, ਮੰਡਲ ਪ੍ਰਧਾਨ ਸ਼੍ਰੀਮਤੀ ਸਰੋਜ ਗੁਪਤਾ, ਜਨਰਲ ਸਕੱਤਰ ਮੋਨਾ ਕਟਾਰੀਆ, ਯੂਵਾ ਮੋਰਚਾ ਜ਼ਿਲ੍ਹਾ ਪ੍ਰਧਾਨ ਡਾ. ਵਿਨੋਦ ਜਾਂਗਿੜ, ਸ਼੍ਰੀ ਬਲਜੀਤ ਸਹੋਤਾ, ਸ਼੍ਰੀ ਜਗਦੀਸ਼ ਵਰਮਾ, ਸ.ਲਵਲੀ ਕਾਠਪਾਲ,  ਵਪਾਰ ਮੰਡਲ ਦੇ ਪ੍ਰਧਾਨ ਸ਼੍ਰੀ ਅਸ਼ੋਕ ਗੁਲਬੱਧਰ ਤੋਂ ਇਲਾਵਾ ਸੈਕੜਿਆਂ ਦੀ ਗਿਣਤੀ ਵਿਚ ਫਾਜ਼ਿਲਕਾ, ਅਬੋਹਰ, ਮੰਡੀ ਅਰਨੀਵਾਲਾ ਅਤੇ ਜਲਾਲਾਬਾਦ ਤੋਂ ਭਾਜਪਾ ਵਰਕਰ ਤੇ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਸ਼੍ਰੀ ਧੂੜੀਆ ਨੂੰ ਸ਼ੁਭ ਕਾਮਨਾਵਾਂ ਦਿੱਤੀਆ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply