ਫਾਜ਼ਿਲਕਾ, 8 ਅਪ੍ਰੈਲ (ਵਿਨੀਤ ਅਰੋੜਾ) – ਬੀਤੀ ਰਾਤ ਅੇਫ ਅੇਫ ਰੋਡ ਤੇ ਪਿੰਡ ਘੁਬਾਇਆ ਦੇ ਬਸ ਸਟੈਂਡ ਦੇ ਨੇਡੇ ਇਕ ਟਰਾਲੇ ਦੇ ਸੜਕ ਕਿਨਾਰੇ ਖੜੇ ਸਫੇਦੇ ਨਾਲ ਟਕਰਾਉਣ ਨਾਲ ਟਰਾਲਾ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਜਾਣਕਾਰੀ ਦਿੰਦੇ ਟਰਾਲੇ ਦੇ ਕੰਡੇਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਟਰਾਲਾ ਨੰਬਰ ਪੀਬੀ 08-ਬੀ ਅੇਮ-7551 ਜਿਸ ਨੂੰ ਡਰਾਈਵਰ ਘੁੱਲਾ ਸਿੰਘ ਵਾਸੀ ਗਾਂਵ ਖਾਨ ਸਿੰਘ ਜਿਲ੍ਹਾ ਅਮ੍ਰਿਤਸਰ ਚਲਾ ਰਿਹਾ ਸੀ, ਤੇ ਫਿੱਲੌਰ ਤੋ ਬਾਰਦਾਨਾ ਲੈ ਕੇ ਫਾਜਿਲਕਾ ਨੂੰ ਜਾ ਰਹੇ ਸਨ ਕੀ ਰਾਤ ਕਰੀਬ ਇੱਕ ਵਜੇ ਮੰਡੀ ਘੁਬਾਇਆ ਦੇ ਬਸ ਸਟੈਂਡ ਦੇ ਨੇਡੇ ਡਰਾਈਵਰ ਨੂੰ ਅਚਾਨਕ ਨੀਂਦ ਦਾ ਝੱਟਕਾ ਆ ਗਿਆ ਜਿਸਦੇ ਕਾਰਨ ਟਰਾਲਾ ਬੇਕਾਬੂ ਹੋਕੇ ਸਫੈਦੇ ਵਿੱਚ ਜਾ ਟਕਰਾਇਆ ।ਇਸ ਟੱਕਰ ਕਾਰਨ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਹ ਬਾਲ-ਬਾਲ ਬੱਚ ਗਿਆ।ਪੁਲਿਸ ਨੇ ਮੌਕੇ ਤੇ ਪਹੁੰਚਕੇ ਕਾਰਵਾਈ ਸ਼ੁਰੂ ਕਰ ਦਿੱਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …