
ਫਾਜ਼ਿਲਕਾ, 8 ਅਪ੍ਰੈਲ (ਵਿਨੀਤ ਅਰੋੜਾ) – ਫ਼ਾਜਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਹਿਤ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ ਨੇ ਅੱਜ ਸਥਾਨਕ ਲੜਕੀਆਂ ਦੇ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਨਵੇਂ ਬਣੇ ਬਲਾਕ ਦਾ ਉਦਘਾਟਨ ਕੀਤਾ।ਇਸ ਬਲਾਕ ਵਿੱਚ ਨਵੇ ਬਣੇ ੪ ਕਮਰੇਆ ਅਤੇ ਇਕ ਬਰਾਮਦੇ ਦੀ ਉਸਾਰੀ ਸ਼੍ਰੀ ਜਿਆਣੀ ਵੱਲੋ ਉਪਲੱਬਧ ਕਰਵਾਈ ਗਰਾਂਟ ਨਾਲ ਹੀ ਕੀਤੀ ਗਈ ਹੈ।ਸਕੂਲ ਦੇ ਪ੍ਰਿੰਸੀਪਲ ਸੰਦੀਪ ਧੂੜਿਆ ਨੇ ਭਵਨ ਉਸਾਰੀ ਵਿੱਚ ਸਹਿਯੋਗ ਲਈ ਜਿਆਣੀ ਦਾ ਧਨਵਾਦ ਕੀਤਾ।ਇਸ ਮੌਕੇ ਭਾਜਪਾ ਜਿਲਾ੍ਹ ਪ੍ਰਧਾਨ ਸੀਤਾ ਰਾਮ ਸ਼ਰਮਾ, ਰਾਕੇਸ਼ ਸਹਿਗਲ, ਬਲਜੀਤ ਸਹੋਤਾ, ਸੰਦੀਪ ਚਲਾਨਾ, ਪਰਮਜੀਤ ਸਿੰਘ, ਭਾਰਤੀ ਸ਼ਰਮਾ ਆਦੀ ਮੌਜੂਦ ਸਨ ।
Punjab Post Daily Online Newspaper & Print Media