
ਫਾਜ਼ਿਲਕਾ, 8 ਅਪ੍ਰੈਲ (ਵਿਨੀਤ ਅਰੋੜਾ) – ਪੰਜਾਬ ਦੇ ਸਿਹਤ ਵਿਭਾਗ ਵਿੱਚ ਐਨ.ਆਰ.ਐਚ.ਐਮ.ਅਧੀਨ ਕੰਮ ਕਰ ਰਹੇ ਕਰਮਚਾਰੀਆਂ ਵੱਲੋ 16 ਮਾਰਚ ਤੋ ਸ਼ੁਰੂ ਕੀਤੀ ਗਈ ਹੜਤਾਲ ਦੇ ਅੱਜ 24ਵੇਂ ਦਿਨ ਵੀ ਜਾਰੀ ਰਹੀ।ਇਸ ਹੜਤਾਲ ਦੋਰਾਨ ਸਿਹਤ ਵਿਭਾਗ ਦੇ ਜਿਲਾ੍ਹ ਫ਼ਾਜਿਲਕਾ ਦੇ ਸਮੂਹ ਐਨ.ਆਰ.ਐਚ.ਐਮ. ਕਰਮਚਾਰੀਆਂ ਨੇ ਸਹਿਤ ਮੰਤਰੀ ਚੋ. ਸੁਰਜੀਤ ਜਿਆਣੀ ਨੂੰ ਸ਼ਾਤਮਈ ਢੰਗ ਨਾਲ ਮੁੰਹ ਬੰਨ ਕੇ ਅਤੇ ਕਾਲੀਆਂ ਝੰਡੀਆਂ ਵਿਖਾ ਕੇ ਰੋਸ਼ ਜਾਹਰ ਕੀਤਾ ।ਸਹਿਤ ਮੰਤਰੀ ਅੱਜ ਫਾਜਿਲਕਾ ਦੇ ਨਗਰ ਕੌਂਸਲ ਦਫ਼ਤਰ ਵਿੱਖੇ ਹੋਏ ਨਵੇ ਬਨੇ ਪ੍ਰਧਾਨ ਦੀ ਤਾਜਪੋਸ਼ੀ ਸਮਾਗਮ ਵਿੱਚ ਪੁੱਜੇ ਸਨ। ਯੂਨੀਅਨ ਦੇ ਨੇਤਾਵਾਂ ਨੇ ਕਿਹਾ ਕਿ ਸਹਿਤ ਮੰਤਰੀ ਜਿੱਥੇ ਵੀ ਜਾਣਗੇ, ਉਥੇ ਹੀ ਉਨ੍ਹਾਂਨੂੰ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਜਾਵੇਗਾ।ਉਨ੍ਹਾਂ ਨੇ ਦੱਸਿਆ ਕਿ ਜੇਕਰ ਸਹਿਤ ਮੰਤਰੀ ਸਾਡੀ ਜਾਇਜ ਅਤੇ ਹੱਕੀ ਮੰਗਾਂ ਪੂਰੀ ਨਹੀਂ ਕਰ ਸੱਕਦੇ ਤਾਂ ਉਨ੍ਹਾਂਨੂੰ ਆਪਣੇ ਪਦ ਤੋ ਅਸਤੀਫਾ ਦੇ ਦੇਣਾ ਚਾਹੀਦਾ ਹੈ।ਇਸ ਰੋਸ ਪ੍ਰਦਰਸਨ ਵਿੱਚ ਸਿਹਤ ਵਿਭਾਗ ਦੇ ਰੇਗੁਲਰ ਸੰਗਠਨ ਵੀ ਸਿਹਤ ਵਿਭਾਗ ਦਾ ਕੰਮ ਕਾਜ ਪੂਰੀ ਤਰ੍ਹਾਂ ਠੱਪ ਕਰਕੇ ਐਨ.ਆਰ.ਐਚ.ਐਮ. ਕਰਮਚਾਰੀਆ ਨਾਲ ਸ਼ਾਮਿਲ ਹੋਏ ।
ਜਿਕਰਯੋਗ ਹੈ ਕਿ ਐਨ.ਆਰ.ਐਚ.ਐਮ. ਕਰਮਚਾਰੀਆਂ ਦੀ ਪਿਛਲੇ ਲੰਬੇ ਸਮਾਂ ਤੋ ਚੱਲ ਰਹੀ ਹੜਤਾਲ ਦੇ ਕਾਰਨ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀਆ ਹਨ।ਜਿਸ ਕਾਰਨ ਆਮ ਲੋਕਾਂ ਨੂੰ ਅਪਣੇ ਨਵਜਾਤ ਬੱਚੀਆਂ ਨੂੰ ਖਤਰਨਾਕ ਬੀਮਾਰੀਆਂ ਤੋ ਬਚਾਉਣ ਲਈ ਲੱਗਣ ਵਾਲੇ ਟੀਕੇ ਪ੍ਰਾਇਵੇਟ ਅਸਪਤਾਲਾ ਤੋ ਮਹਿੰਗੇ ਰੇਟਾਂ ਉੱਤੇ ਲਗਵਾਨੇ ਪੈ ਰਹੇ ਹਨ।ਬੁਲਾਰੇਆ ਨੇ ਕਿਹਾ ਕਿ ਸਰਕਾਰ ਅਤੇ ਸਹਿਤ ਮੰਤਰੀ ਨੂੰ ਆਮ ਲੋਕਾਂ ਦੀਆਂ ਮੁਸ਼ਕਲਾਂ ਦੀ ਕੋਈ ਚਿੰਤਾ ਨਹੀਂ ਹੈ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਰੇਗੁਲਰ ਪੇ ਸਕੇਲ ਲਾਗੂ ਨਹੀਂ ਕਰਦੀ ਤੱਦ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ।
Punjab Post Daily Online Newspaper & Print Media