Saturday, September 12, 2026

’ਸਿੱਖੀ ਸਰੂਪ ਮੇਰਾ ਅਸਲੀ ਰੂਪ’ ਪ੍ਰੋਗਰਾਮ ਕਰਵਾਇਆ

ਸਿੱਖਾਂ ਲਈ ਕੇਸਾਂ ਦੀ ਸਾਂਭ ਸੰਭਾਲ ਰੱਖਣੀ ਜਰੂਰੀ ਹੈ – ਪ੍ਰਿੰ. ਰਾਜਅਨਮੋਲ

PPN0804201525

ਛੇਹਰਟਾ, 8 ਅਪ੍ਰੈਲ (ਨੋਬਲ) – ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਕੱਤਰ ਧਰਮ ਪ੍ਰਚਾਰ ਕਮੇਟੀ ਮਨਜੀਤ ਸਿੰਘ ਦੇ ਯਤਨਾਂ ਸਦਕਾ “ਸਿੱਖੀ ਸਰੂਪ ਮੇਰਾ ਅਸਲੀ ਰੂਪ” ਲਹਿਰ ਦੇ ਤਹਿਤ ਸ਼੍ਰੀ ਗੁਰੂ ਹਰਗੌਬਿੰਦ ਸਾਹਿਬ ਖਾਲਸਾ ਸੀਨੀਅਰ ਸੈਕੰਡਰੀ ਸਕੂਲ਼ ਛੇਹਰਟਾ ਵਿਖੇ ਪ੍ਰਿੰਸੀਪਲ ਰਾਜ ਅਨਮੋਲ ਕੌਰ ਦੀ ਅਗਵਾਈ ਹੇਂਠ ਪ੍ਰੋਗਰਾਮ ਕਰਵਾਇਆਂ ਗਿਆ, ਜਿਸ ਦੌਰਾਨ ਧ੍ਰਮ ਪ੍ਰਚਾਰ ਕਮੇਟੀ (ਸ਼੍ਰੌ.ਗੁ:.ਪ੍ਰ:. ਕਮੇਟੀ) ਤੋਂ ਪ੍ਰਚਾਰ ਭਾਈ ਖਜਾਨ ਸਿੰਘ, ਭਾਈ ਸੁਖਵੰਤ ਸਿੰਘ ਤੇ ਬੀ ਅਮਨਦੀਪ ਕੌਰ ਨੇ ਉੱਚੇਚੇ ਤੌਰ ਤੇ ਹਾਜਰੀ ਭਰੀ ਤੇ ਵਿਦਿਆਰਥੀਆਂ ਨੂੰ ਗੁਰਮਤਿ ਤੋਂ ਜਾਣੂ ਕਰਵਾਉਂਦੇ ਹੋਏ ਕੇਸਾਂ ਦੀ ਮਹਾਨਤਾਂ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਕੇਸ ਤੇ ਦਸਤਾਰ ਸਿੱਖਾਂ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਹੈ, ਇਸ ਲਈ ਸਾਨੂੰ ਸਿੱਖਾਂ ਨੂੰ ਇੰਨਾਂ ਕੇਸਾਂ ਦੀ ਸਾਂਭ ਸੰਭਾਲ ਰੱਖਣੀ ਚਾਹੀਦੀ ਹੈ ਤੇ ਇਸ ਤੋਂ ਕਦੇ ਵੀ ਵਿਸਰਣਾ ਨਹੀ ਚਾਹੀਦਾ। ਇਸ ਮੋਕੇ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਉਹ ਕੇਸ ਰੱਖਣਗੇ ਤੇ ਸਿੱਖ ਕੌਮ ਦੀ ਇਸ ਅਮਾਨਤ ਨੂੰ ਕਦੇ ਨਹੀ ਵਿਸਰਣ ਦੇਣਗੇ। ਇਸ ਮੋਕੇ ਗੁਰਦੁਆਰਾ ਛੇਹਰਟਾ ਸਾਹਿਬ ਦੇ ਮੈਨੇਜਰ ਦਿਲਬਾਗ ਸਿੰਘ ਧੌਲ, ਮੈਡਮ ਰਣਜੀਤ ਕੌਰ, ਮੀਨੂੰ ਸ਼ਰਮਾ, ਸਰਬਜੀਤ ਕੌਰ, ਪ੍ਰਭਦੀਪ ਕੌਰ, ਰਾਜਵਿੰਦਰ ਕੌਰ, ਗੁਰਜੀਤ ਕੌਰ, ਸੁਖਜਿੰਦਰ ਕੌਰ,, ਚੰਨਬੀਰ ਕੌਰ, ਅੰਮ੍ਰਿਤਬੀਰ ਕੌਰ ਹਰਪਾਲ ਸਿੰਘ ਆਦਿ ਹਾਜਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply