Saturday, August 22, 2026

ਲਾਲੀ ਰਣੀਕੇ ਨੇ ‘ਨਾਨਕ ਸ਼ਾਹ ਫਕੀਰ’ ਫਿਲ਼ਮ ਦੀ ਰਲੀਜ਼ ਰੋਕਣ ਦੀ ਕੀਤੀ ਮੰਗ

ਕਿਹਾ, ਧਾਰਮਿਕ ਆਜਾਦੀ ਤੇ ਰਵਾਇਤਾਂ ਨੂੰ ਢਾਹ ਲਾਉਣ ਵਾਲੀਆਂ ਫਿਲਮਾਂ ਤੇ ਰੋਕ ਜਰੂਰੀ

PPN0804201524
ਛੇਹਰਟਾ, 8 ਅਪ੍ਰੈਲ (ਨੋਬਲ) – ਵਿਵਾਦਾਂ ਵਿਚ ਘਿਰ ਚੁੱਕੀ ਫਿਲਮ ‘ਨਾਨਕ ਸ਼ਾਹ ਫਕੀਰ’ ਵਿਚ ਸ਼੍ਰੀ ਗੁਰੁ ਨਾਨਕ ਦੇਵ ਜੀ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਿਰਦਾਰ ਫਿਲਮੀ ਅਦਾਕਾਰਾਂ ਵਲੋਂ ਨਿਭਾਉਣ ‘ਤੇ ਇਸ ਦਾ ਵਿਰੋਧ ਜਾਇਜ਼ ਹੈ ਅਤੇ ਫਿਲਮ ਦੀ ਰਲੀਜ਼ ਹਰ ਹਾਲਤ ਰੋਕਣੀ ਚਾਹੀਦੀ ਹੈ।ਸ਼੍ਰੋਮਣੀ ਕਮੇਟੀ ਮੈਂਬਰ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਕਿਹਾ ਕਿ ਧਾਰਮਿਕ ਆਜਾਦੀ, ਪਰੰਪਰਾਵਾਂ, ਰਹੁਰੀਤਾਂ ਤੇ ਰਵਾਇਤਾਂ ਨੂੰ ਢਾਹ ਲਾਉਣ ਵਾਲੀਆਂ ਤੇ ਦੇਸ਼ ਦੀ ਅਖੰਡਤਾ ਦੇ ਲਈ ਖਤਰਾ ਸਾਬਤ ਹੋਣ ਵਾਲੀਆਂ ਫਿਲਮਾਂ ‘ਤੇ ਸਰਕਾਰ ਤੇ ਸੈਂਸਰ ਬੋਰਡ ਵਲੋਂ ਮੁਕੰਮਲ ਪਾਬੰਦੀ ਲੱਗਣੀ ਚਾਹੀਦੀ ਹੈ।ਉਨਾਂ ਕਿਹਾ ਕਿ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਤੇ ਸਟਾਰਕਾਸਟ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਣਾ ਚਾਹੀਦਾ ਹੈ।ਇਸ ਮੋਕੇ ਬਾਬਾ ਗੱਜਣ ਸਿੰਘ, ਬਾਬਾ ਨੰਦ ਸਿੰਘ ਬਿਧੀਚੰਦੀਏ, ਬਾਬਾ ਗੁਰਨਾਮ ਸਿੰਘ ਝੀਤੇ, ਲਾਲੀ ਝੀਤੇ, ਐਡਵੋਕੇਟ ਸੁਖਮਨ ਸਿੰਘ ਰੰਧਾਵਾ, ਕਾਬਲ ਸਿੰਘ ਝੀਤੇ, ਕੁਲਦੀਪ ਸਿੰਘ ਝੀਤੇ, ਗੁਰਪ੍ਰੀਤ ਸਿੰਘ ਵਾਲੀਆ, ਹਰਪ੍ਰੀਤ ਸਿੰਘ ਬੋਪਾਰਾਏ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply