
ਬਠਿੰਡਾ, 5 ਅਪ੍ਰੈਲ (ਜਸਵਿੰਦਰ ਸਿਮਘ ਜੱਸੀ)-ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ, ਤਲਵੰਡੀ ਸਾਬੋ ਵਿਖੇ ਸ. ਸੁਖਰਾਜ ਸਿੰਘ ਸਿੱਧੂ ਐਮ.ਡੀ., ਡਾ. ਐਨ.ਐੱਸ ਮੱਲ਼ੀ (ਵਾਈਸ ਚਾਂਸਲਰ) ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਪਿੰਸੀਪਲ ਡਾ. ਏ.ਕੇ.ਕਾਂਸਲ ਦੀ ਯੋਗ ਅਗਵਾਈ ਹੇਠ ਚੱਲ ਰਹੇ ਸੱਤ-ਰੋਜ਼ਾ ਐਨ.ਐੱਸ.ਐੱਸ. ਕੈਂਪ ਦੀ ਬੜੇ ਹੀ ਸ਼ਾਨਦਾਰ ਢੰਗ ਨਾਲ ਸਮਾਪਤੀ ਹੋਈ। ਇਸ ਕੈਂਪ ਦੇ ਪ੍ਰੋਗਰਾਮ ਅਫਸਰ ਜਗਵਿੰਦਰ ਸਿੰਘ ਸਿੱਧੂ ਅਤੇ ਮੈਡਮ ਸਿੰਮੀ ਨੇ ਬੜੀ ਮਿਹਨਤ ਅਤੇ ਤਨਦੇਹੀ ਨਾਲ ਆਪਣੀ ਸੇਵਾ ਨਿਭਾਈ। ਇਸ ਕੈਂਪ ਵਿੱਚ ਪ੍ਰੋਜੈਕਟ ਵਰਕ ਕੈਂਪਸ ਦੀ ਸਫਾਈ, ਮੇਨ ਰੋਡ ਦੀ ਸਫਾਈ, ਗਰਾਉਂਡ ਅਤੇ ਪੌਦਿਆਂ ਦੀ ਦੇਖਭਾਲ, ਚੇਤਨਾ ਰੈਲੀ ਦੇ ਨਾਲ-ਨਾਲ ਵੱਖ-ਵੱਖ ਬੁਲਾਰਿਆਂ ਨੇ ਵਲੰਟੀਅਰਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਇਨਾਂ ਲੈਕਚਰ ਸ਼ੈਸ਼ਨਾਂ ਦੌਰਾਨ ਡਾ:ਏ.ਕੇ.ਕਾਂਸਲ ਨੇ ਯੋਗਾ ਸੰਬੰਧੀ ਅਤੇ ਸੁਖਰਾਜ ਸਿੰਘ ਟਰੈਫਿਕ ਇੰਸਟਰੱਕਟਰ ਨੇ ਟਰੈਫਿਕ ਨਿਯਮਾਂ ਬਾਰੇ, ਡਾ.ਅਨੰਦ ਬਾਂਸਲ ਨੇ ਵਿੱਤ ਯੋਜਨਾ ਅਤੇ ਛੋਟੀਆਂ ਬੱਚਤਾਂ ਬਾਰੇ, ਡਾ. ਜਗਵਿੰਦਰ ਸਿੰਘ ਨੇ ਪੰਜਾਬੀ ਸੱਭਿਆਚਾਰ ਅਤੇ ਮਾਤ ਭਾਸ਼ਾ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਦੱਸਿਆ ਅਤੇ ਕੈਂਪ ਦੇ ਸਮਾਪਤੀ ਸਮਾਰੋਹ ਵਿਖੇ ਖੁਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ। ਜਿਸ ਦੇ ਵਿਚ ਸ. ਸੁਖਰਾਜ ਸਿੰਘ ਸਿੱਧੂ ਐੱਮ,ਡੀ., ਡਾ. ਐੱਨ.ਐੱਸ. ਮੱਲ਼ੀ ਵਾਈਸ-ਚਾਂਸਲਰ ਅਤੇ ਸ੍ਰੀ. ਪੀ.ਕੇ.ਗੋਸਵਾਮੀ ਰਜਿਸਟਰਾਰ ਗੁਰੂ ਕਾਸ਼ੀ ਯੂਨਵਿਰਸਿਟੀ, ਡਾ. ਅਮਿਤ ਟੁਟੇਜਾ ਪ੍ਰਿੰਸੀਪਲ. ਜੀ.ਜੀ.ਐੱਸ.ਪੋਲ਼ੀਟੈਕਨਿਕ ਕਾਜਲ ਨੇ ਸ਼ਿਰਕਤ ਕੀਤੀ ਅਤੇ ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਵਲੰਟੀਅਰਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਪਿੰ੍ਰਸੀਪਲ ਡਾ. ਏ.ਕੇ.ਕਾਂਸਲ ਨੇ ਵੱਖ-ਵੱਖ ਗਤੀਵਿਧੀ ਵਿੱਚ ਭਾਗ ਲੈਣ ਵਾਲੇ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਕੈਂਪ ਦੇ ਉਤੱਮ ਵਲੰਟੀਅਰ ਹਰਪ੍ਰੀਤ ਸਿੰਘ ਤੇ ਸੁਖਵੀਰ ਕੋਰ ਨੁੰ ਚੁਣਿਆ ਗਿਆ ਅਤੇ ਵਲੰਟੀਅਰਾਂ ਵੱਲੋਂ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਅਜਿਹੇ ਸਮਾਜ ਭਲਾਈ ਪ੍ਰੋਗਰਾਮ ਉਲੀਕਣ ਦਾ ਵਾਅਦਾ ਕੀਤਾ।ਇਸ ਮੌਕੇ ਤੇ ਲੈਕਚਰਾਰ ਮਨਦੀਪ ਕੌਰ, ਸਿੰਗਾਰਾ ਸਿੰਘ, ਪਰਮਯੋਧ ਕੁੰਦੀ, ਕੰਵਲਜੀਤ ਸਿੰਘ ਡੀ.ਪੀ.ਈ., ਮਨਮੀਤ ਕੌਰ,ਸਤਵਿੰਦਰ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ। ਪ੍ਰੋਗਰਾਮ ਦੇ ਆਖੀਰ ਵਿੱਚ ਕੈਂਪ ਦੇ ਪ੍ਰੋਗਰਾਮ ਅਫਸਰ ਲੈਕਚਰਾਰ ਜਗਵਿੰਦਰ ਸਿੰਘ ਸਿੱਧੂ ਨੇ ਆਏ ਹੋਏ ਮਹਿਮਾਨਾਂ, ਕਾਲਜ ਦੀ ਪ੍ਰਬੰਧਕੀ ਕਮੇਟੀ ਅਤੇ ਕੈਂਪ ਦੌਰਾਨ ਸਹਿਯੋਗ ਦੇਣ ਵਾਲੇ ਅਧਿਆਪਕਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਅਤੇ ਵਲੰਟੀਅਰ ਨੂੰ ਸਮਾਜ ਸੇਵਾ ਦੀ ਭਾਵਨਾ ਅਤੇ ਆਦਰਸ਼ ਜੀਵਨ ਬਤੀਤ ਕਰਨ ਦਾ ਪ੍ਰਣ ਦਿਵਾਇਆ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਲੈਕਚਰਾਰ ਸ਼ਿੰਗਾਰਾ ਸਿੰਘ ਅਤੇ ਹਰਵਿੰਦਰ ਸਿੰਘ ਵੱਲੋਂ ਕੀਤਾ ਗਿਆ।
Punjab Post Daily Online Newspaper & Print Media