ਅੰਮ੍ਰਿਤਸਰ 9 ਅਪ੍ਰੈਲ (ਸੁਖਬੀਰ ਸਿੰਘ) – ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਦੇ ਪ੍ਰਧਾਨ ਸ. ਜਸਬੀਰ ਸਿੰਘ ਪੱਟੀ ਨੇ ਕੇਂਦਰੀ ਮੰਤਰੀ ਵੀ.ਕੇ .ਸਿੰਘ ਵੱਲੋ ਮੀਡੀਆ ਦੀ ਤੁਲਨਾ ਵੇਸਵਾਵਾਂ ਨਾਲ ਕਰਨ ਦਾ ਕੜਾ ਨੋਟਿਸ ਲੈਦਿਆ ਚਿਤਾਵਨੀ ਦਿੱਤੀ ਕਿ ਜੇਕਰ ਵੀ ਕੇ ਸਿੰਘ ਨੇ ਆਪਣੀ ਗਲਤੀ ਦੀ ਤੁਰੰਤ ਮੁਆਫੀ ਨਾ ਮੰਗੀ ਤਾਂ ਐਸੋਸ਼ੀਏਸ਼ਨ 16 ਅਪ੍ਰੈਲ ਨੂੰ ਹਾਲ ਵਿਖੇ ਵੀ ਕੇ ਸਿੰਘ ਦਾ ਪੁਤਲਾ ਸਾੜ ਕੇ ਰੋਸ ਮੁਜਾਹਰਾ ਕਰੇਗੀ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋ ਮੰਗ ਕਰੇਗੀ ਕਿ ਅਜਿਹੇ ਗੈਰ ਜਿੰਮੇਵਾਰ ਵਿਅਕਤੀ ਨੂੰ ਮੰਤਰੀ ਮੰਡਲ ਵਿੱਚੋ ਤੁਰੰਤ ਬਰਖਾਸਤ ਕੀਤਾ ਜਾਵੇ।
ਜਾਰੀ ਇੱਕ ਬਿਆਨ ਰਾਹੀ ਐਸੋਸ਼ੀਏਸ਼ਨ ਦੇ ਬੁਲਾਰੇ ਗੁਰਪ੍ਰੀਤ ਸਿੰਘ ਮੱਤੇਵਾਲ ਨੇ ਦੱਸਿਆ ਕਿ ਐਸੋਸ਼ੀਏਸ਼ਨ ਦੇ ਪ੍ਰਧਾਨ ਸz ਜਸਬੀਰ ਸਿੰਘ ਨੇ ਵੀ ਕੇ ਸਿੰਘ ਵੱਲੋ ਮੀਡੀਆ ਦੀ ਤੌਹੀਨ ਕਰਨ ਦੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਪ੍ਰਧਾਨ ਮੰਤਰੀ ਵੀ ਕੇ ਸਿੰਘ ਨੂੰ ਤੁਰੰਤ ਮੁਆਫੀ ਮੰਗਣ ਲਈ ਆਦੇਸ਼ ਜਾਰੀ ਕਰਨ ਤੇ ਅੱਗੇ ਤੋ ਯਕੀਨੀ ਬਣਾਉਣ ਕਿ ਭਵਿੱਖ ਵਿੱਚ ਕੋਈ ਵੀ ਮੰਤਰੀ ਜਾਂ ਸੰਤਰੀ ਲੋਕਤੰਤਰ ਦੇ ਇਸ ਚੌਥੇ ਥੰਮ ਪ੍ਰਤੀ ਕੋਈ ਵੀ ਭੱਦੀ ਸ਼ਬਦਾਵਾਲੀ ਨਹੀ ਵਰਤੇਗਾ। ਉਹਨਾਂ ਕਿਹਾ ਕਿ ਵੀ. ਕੇ. ਸਿੰਘ ਅਜਿਹੇ ਵਿਵਾਦਤ ਬਿਆਨ ਦਾਗ ਕੇ ਹਮੇਸ਼ਾਂ ਸੁਰਖੀਆ ਵਿੱਚ ਰਹਿਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹਨਾਂ ਦੀ ਇਸ ਹਰਕਤ ਨੂੰ ਕਿਸੇ ਵੀ ਕੀਂਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਐਸੋਸ਼ੀਏਸ਼ਨ ਦੀ ਕਾਰਜਕਾਰਨੀ ਦੀ ਹੰਗਾਮੀ ਮੀਟਿੰਗ ਸ਼ਨੀਵਾਰ 11 ਅਪ੍ਰੈਲ ਨੂੰ ਬੁਲਾ ਲਈ ਗਈ ਹੈ ਤੇ ਮੀਟਿੰਗ ਵਿੱਚ ਪੰਜਾਬ ਪੱਧਰ ‘ਤੇ ਸੰਘਰਸ਼ ਵਿੱਢਣ ਦਾ ਫੈਸਲਾ ਲਿਆ ਜਾਵੇਗਾ ਤੇ ਹਰ ਸ਼ਹਿਰ ਤੇ ਕਸਬੇ ਵਿੱਚ ਵੀ.ਕੇ ਸਿੰਘ ਦੇ ਪੁਤਲੇ ਫੂਕਣ ਤੋ ਇਲਾਵਾ ਭਾਜਪਾਈ ਆਗੂਆ ਦੇ ਘਿਰਾਉ ਕਰਨ ਬਾਰੇ ਵੀ ਵਿਚਾਰ ਚਰਚਾ ਹੋਵੇਗੀ। ਉਹਨਾਂ ਕਿਹਾ ਕਿ 16 ਅਪ੍ਰੈਲ ਨੂੰ ਸ਼ਹਿਰ ਵਿੱਚ ਇੱਕ ਰੋਸ ਮਾਰਚ ਕੀਤਾ ਜਾਵੇਗਾ ਤੇ ਹਾਲ ਗੇਟ ਵਿਖੇ ਵੀ ਕੇ ਸਿੰਘ ਦਾ ਪੁਤਲਾ ਸਾੜ ਕੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਦੇ ਨਾਮ ਵੀ ਕੇ ਸਿੰਘ ਨੂੰ ਮੰਤਰੀ ਮੰਗ ਵਿੱਚੋ ਬਰਖਾਸਤ ਕਰਨ ਲਈ ਇੱਕ ਮੰਗ ਪੱਤਰ ਵੀ ਦਿੱਤਾ ਜਾਵੇਗਾ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media