ਮੰਤਰੀ ਜੋਸ਼ੀ ਨੇ ਅਧਿਕਾਰੀਆਂ ਨੂੰ ਦਿੱਤੇ ਇਕ ਮਹੀਨੇ ‘ਚ ਵਿਕਾਸ ਕੰਮ ਮੁਕੰਮਲ ਕਰਾਉਣ ਦੇ ਦਿੱਤੇ ਨਿਰਦੇਸ਼
ਅੰਮ੍ਰਿਤਸਰ, 9 ਅਪ੍ਰੈਲ (ਰੋਮਿਤ ਸ਼ਰਮਾ) – ਸਥਾਨਕ ਸਰਕਾਰ ਅਤੇ ਮੈਡਿਕਲ ਸਿੱਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਅੱਜ ਵਾਰਡ ਨੰ 8 ਦੇ ਕਈ ਇਲਾਕਿਆਂ ਦਾ ਦੋਰਾ ਕੀਤਾ। ਉਹਨਾਂ ਦੇ ਨਾਲ ਨਗਰ ਨਿਗਮ, ਨਗਰ ਸੁਧਾਰ ਟਰੱਸਟ ਅਤੇ ਬਿਜਲੀ ਵਿਭਾਗ ਦੇ ਅਫਸਰ ਮੋਜੂਦ ਰਹੇ।ਸ਼੍ਰੀ ਜੋਸ਼ੀ ਨੇ ਗਲੀ ਗਲੀ ਤੱਕ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਿਸ ਵਿਚ ਸਾਫ ਸਫਾਈ, ਵਾਟਰ ਸਪਲਾਈ, ਸੀਵਰੇਜ, ਚੈਂਬਰ, ਸਟ੍ਰੀਟ ਲਾਈਟ ਅਤੇ ਨਵੇ ਮੀਟਰ ਲਗਵਾਉਣ ਆਦਿ ਇਲਾਕਾ ਨਿਵਾਸੀਆਂ ਦੀ ਮੁੱਖ ਮੁਸ਼ਕਿਲ ਸੀ। ਸ਼੍ਰੀ ਜੋਸ਼ੀ ਨੇ ਅਧਿਕਾਰੀਆਂ ਨੂੰ ਕੰਮਾਂ ਵਿਚ ਕਮੀਆਂ ਦੇ ਬਾਰੇ ਤਾੜਨਾ ਕੀਤੀ ਅਤੇ ਉਨਾਂ ਨੂੰ ਇਕ ਹਫਤੇ ਵਿਚ ਕੰਮ ਠੀਕ ਕਰਨ ਲਈ ਵੀ ਕਿਹਾ। ਉਹਨਾਂ ਕਿਹਾ ਕਿ ਅਗਲੇ ਹਫਤੇ ਉਹ ਫੇਰ ਨਗਰ ਨਿਗਮ ਕਮਿਸ਼ਨਰ ਨਾਲ ਇਹਨਾਂ ਇਲਾਕਿਆਂ ਦਾ ਦੌਰਾ ਕਰਣਗੇ ਅਤੇ ਜੇਕਰ ਕੰਮ ਵਿਚ ਕੋਈ ਕਮੀ ਰਹੀ ਤੇ ਸੰਬੰਧਿਤ ਅਧਿਕਾਰੀ ਤੇ ਕਾਰਵਾਈ ਵੀ ਕੀਤੀ ਜਾਵੇਗੀ।
ਸ਼੍ਰੀ ਜੋਸ਼ੀ ਨੇ ਦੋਰੇ ਦੋਰਾਨ ਨਵੀ ਬਣੀ ਗਲੀ ਦਾ ਲੈਵਲ ਠੀਕ ਨਾ ਬਣਿਆ ਵੇਖ ਟਰੱਸਟ ਦੇ ਅਧਿਕਾਰੀਆਂ ਨੂੰ ਠੇਕੇਦਾਰ ਕੋਲੋਂ ਦੁਬਾਰਾ ਕੰਮ ਕਰਵਾਉਣ ਲਈ ਆਖਿਆ ਅਤੇ ਵਾਰਡ ਵਿਚ ਬਾਕੀ ਵਿਕਾਸ ਕਾਰਜਾਂ ਨੂੰ ਜਲਦੀ ਮੁਕੰਮਲ ਕਰਵਾਉਣ ਲਈ ਕਿਹਾ।ਉਹਨਾਂ ਕਿਹਾ ਕਿ ਮੁਢਲਅਿਾਂ ਸਹੂਲਤਾਂ ਮਿਲਣਾ ਹਰ ਵਿਅਕਤੀ ਦਾ ਅਧਿਕਾਰ ਹੈ ਅਤੇ ਸਰਕਾਰ ਇਹਨਾਂ ਲਈ ਵਚਨਬੱਧ ਹੈ। ਸ਼੍ਰੀ ਜੋਸ਼ੀ ਨੇ ਦੱਸਿਆ ਕਿ ਉਹ ਆਪ ਹਲਕੇ ਦੀ ਹਰ ਵਾਰਡ ਅਤੇ ਗਲੀ ਦਾ ਦੌਰਾ ਕਰਨਗੇ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਉਹਨਾਂ ਦੀ ਡਿਉਟੀ ਵਿਚ ਕਿਸੇ ਤਰਾਂ ਦੀ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਇਸ ਮੋਕੇ ਤੇ ਵਾਰਡ ਕੋਂਸਲਰ ਅਮਨ ਐਰੀ, ਮੰਡਲ ਪ੍ਰਧਾਨ ਅਸ਼ੋਕ ਭਟਾਰਾ, ਰਕੇਸ਼ ਮਰਵਾਹ, ਜੋਰਜ, ਵਿਪਨ ਸ਼ਰਮਾ, ਮਨਦੀਪ ਚੋਹਾਨ, ਸੰਜੈ ਮਲਹੋਤਰਾ, ਰਵੀ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਤੋਂ ਰਜੀਵ ਸੇਖੜੀ, ਹੇਲਥ ਅਫਸਰ ਡਾ ਚਰਨਜੀਤ, ਸੱਬ ਇੰਸਪੇਕਟਰ ਗਗਨਦੀਪ ਸਿੰਘ, ਪੀ.ਕੇ ਜੈਸਵਾਰ, ਬਿਜਲੀ ਵਿਭਾਗ ਤੋਂ ਐਕਸੀਅਨ ਸਕੱਤਰ ਸਿੰਘ, ਲੁਖ ਰਾਜ ਆਦਿ ਮੋਜੂਦ ਸਨ।