Wednesday, August 26, 2026

ਜੀ.ਐਨ.ਡੀ.ਯੂ ਵਿਖੇ ਦੋ ਦਿਨਾਂ ਅੰਤਰਵਿਭਾਗੀ ਐਥਲੈਟਿਕਸ ਮੁਕਾਬਲੇ ਸ਼ੁਰੂ

ਰਾਜਬੀਰ, ਅਰਵਿੰਦ, ਹਰਜੀਤ, ਗੋਬਿੰਦ, ਰਾਹੁਲ ਤੇ ਰਾਜਦੀਪ ਨੇ ਜਿੱਤਿਆ ਸੋਨਾ

PPN1004201515
ਛੇਹਰਟਾ, 10 ਅਪ੍ਰੈਲ (ਨੋਬਲ) – ਜੀਐਨਡੀਯੂ ਦੇ ਵੀ. ਸੀ ਪ੍ਰੋ: ਅਜੈਬ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋ: ਡਾ: ਐਚ.ਐਸ ਰੰਧਾਵਾ ਦੇ ਬੇਮਿਸਾਲ ਪ੍ਰਬੰਧਾਂ ਹੇਠ ਜੀਐਨਡੀਯੂ ਦੇ ਵੱਖ-ਵੱਖ ਵਿਭਾਗਾਂ ਵਿਚ ਪੜ੍ਹਨ ਵਾਲੇ ਲੜਕੇ ਲੜਕੀਆਂ ਦੇ ਦੋ ਦਿਨਾਂ ਅੰਤਰ ਵਿਭਾਗੀ ਐਥਲੈਟਿਕਸ ਮੁਕਾਬਲੇ ਅੱਜ ਤੋਂ ਸ਼ੁਰੂ ਹੋ ਗਏ।ਇਨ੍ਹਾਂ ਮੁਕਾਬਲਿਆਂ ਦਾ ਸ਼ੁਭ ਆਰੰਭ ਯੂਨੀਵਾਰਸਿਟੀ ਦੇ ਡੀਨ ਸਟੂਡੈਂਟ ਵੈਲਫੇਅਰ ਪ੍ਰੋ: ਡਾ: ਅਮਰਜੀਤ ਸਿੰਘ ਸਿੱਧੂ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਕੀਤਾ।ਇੰਚਾਰਜ ਕੋਚ ਹਰਪ੍ਰੀਤ ਸਿੰਘ ਮੰਨੂੰ ਤੇ ਕੋਚ ਜਗਦੀਪ ਸਿੰਘ ਦੀ ਦੇਖ ਰੇਖ ਹੇਠ ਆਯੋਜਤ ਇਨ੍ਹਾਂ ਖੇਡ ਮੁਕਾਬਲਿਆਂ ਦੇ ਸ਼ਾਰਟਪੁੱਟ ਲੜਕੀਆਂ ਦੇ ਵਰਗ ਵਿਚ ਰਾਜਨੀਤੀ ਸ਼ਾਸਤਰ ਦੀ ਰਾਜਬਰ ਕੋਰ ਨੇ ਪਹਿਲਾ ਸਥਾਨ ਹਾਸਲ ਕਰਦੇ ਉਦਘਾਟਨੀ ਪ੍ਰਤੀਯੋਗਿਤਾ ਜਿੱਤੀ।ਜਦੋਂ ਕਿ ਭਵਨਦੀਪ ਕੋਰ ਆਰਕੀਟੈਕਟ ਨੂੰ ਦੂਜਾ ਤੇ ਪਰਮਿੰਦਰ ਕੋਰ ਫੂਡ ਸਾਇੰਸ ਨੂੰ ਤੀਸਰਾ ਸਥਾਨ ਮਿਲਿਆ। ਪੁਰਸ਼ਾਂ ਦੇ ਵਰਗ ਵਿਚ ਲਾਅ ਵਿਭਾਗ ਦੇ ਗੋਬਿੰਦਪ੍ਰੀਤ ਸਿੰਘ ਤੇ ਗੁਰਜੰਟ ਸਿੰਘ ਨੇ ਪਹਿਲਾ ਤੇ ਦੂਜਾ, ਜਦੋਂ ਕਿ ਇਲੈਕਟ੍ਰੋਨਿਕਸ ਵਿਭਾਗ ਦੇ ਰਜਿੰਦਰ ਸਿੰਘ ਨੂੰ ਤੀਸਰਾ ਸਥਾਨ ਮਿਲਿਆ।ਮਹਿਲਾਵਾਂ ਦੀ ਸਲੋਅ ਸਾਇਕਲਿੰਗ ਰਾਜਨਦੀਪ ਕੋਰ ਨੂੰ ਪਹਿਲਾ, ਪਲਕ ਨੂੰ ਦੂਸਰਾ ਤੇ ਮਨਪ੍ਰੀਤ ਕੋਰ ਨੂੰ ਤੀਜਾ ਸਥਾਨ ਮਿਲਿਆ। ਪੁਰਸ਼ਾਂ ਦੇ ਵਰਗ ਵਿਚ ਰਾਹੁਲ ਤੇ ਅਮਰਜੀਤ ਸਿੰਘ ਪਹਿਲੇ ਤੇ ਦੂਜੇ ਸਥਾਨ ਤੇ ਰਹੇ। ਮਹਿਲਾਵਾਂ ਦੇ 800 ਮੀਟਰ ਦੋੜ ਵਿਚ ਹਰਜੀਤ ਕੋਰ, ਪਰਵਿੰਦਰ ਕੋਰ ਤੇ ਚੇਤਨਾ ਕ੍ਰਮਵਾਰ ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਰਹੀਆਂ। ਪੁਰਸ਼ਾਂ ਦੇ ਵਰਗ ਵਿਚ ਅਰਵਿੰਦ, ਹਰਮਨਜੀਤ ਸਿੰਘ ਤੇ ਅਭੈ ਸਿੰਘ ਨੂੰ ਪਹਿਲਾ, ਦੂਜਾ ਤੇ ਤੀਜਾ ਸਥਾਨ ਮਿਲਿਆ। ਇਸ ਮੋਕੇ ਟੀਡੀ ਪਿਸ਼ੋਰਾ ਸਿੰਘ ਧਾਰੀਵਾਲ, ਕੋਚ ਮਨਜੀਤ ਸਿੰਘ, ਕੋਚ ਕੁਲਦੀਪ ਕੋਰ, ਕੋਚ ਰਾਜਵਿੰਦਰ ਕੋਰ, ਕੋਚ ਪ੍ਰਦੀਪ ਕੁਮਾਰ, ਕੋਚ ਲਖਵੀਰ ਸਿੰਘ, ਮਹਾਂਵੀਰ ਸਿੰਘ ਕਾਹਲੋਂ, ਅਮਨਦੀਪ ਕੋਰ ਸੰਧੂ, ਹਰਗੁਰਭਜਨ ਸਿੰਘ ਤੇ ਦੀਦਾਰ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply