ਪ੍ਰਧਾਨ ਮੰਤਰੀ ਨੂੰ ਮਿਲ ਕੇ ਘੱਟ ਗਿਣਤੀ ਮੁਸਲਮਾਨਾਂ ਲਈ ਕੌਟੇ ਦੀ ਕੀਤੀ ਜਾਵੇਗੀ ਮੰਗ- ਮਾਣਿਕ
ਛੇਹਰਟਾ, 10 ਅਪ੍ਰੈਲ (ਨੋਬਲ) – ਮਦਰੱਸਿਆਂ ਤੇ ਕਬਰਸਤਾਨਾਂ ਦੀ ਸੁੱਰਖਿਆ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀ 10 ਕਰੌੜ ਦੀ ਲਾਗਤ ਦੇ ਵਿਕਾਸ ਕਾਰਜ ਕਰਵਾਉਣ ਲਈ ਹਰੀ ਝੰਡੀ ਦਿੱਤੇ ਜਾਣ ‘ਤੇ ਮੁਸਲਮਾਨ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੌੜ ਰਹੀ ਹੈ।ਇੰਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਾਣਿਕ ਅਲੀ ਤੇ ਚੇਅਰਮੈਨ ਕਾਦਰ ਖਾਂ ਇਕ ਮੀਟਿੰਗ ਦੌਰਾਨ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁਸਲਮਾਨ ਭਾਈਚਾਰੇ ਦੀਆਂ ਸੱਮਸਿਆਵਾਂ ਨੂੰ ਦੇਖਦਿਆਂ ਮਦੱਰਸਿਆਂ ਤੇ ਕਬਰਸਤਾਨਾਂ ਦੀ ਚਾਰ ਦਿਵਾਰੀ ਕਰਵਾਉਣ ਦਾ ਜੋ ਐਲਾਨ ਕੀਤਾ ਗਿਆ ਹੈ, ਉਹ ਬਹੁਤ ਹੀ ਸਲਾਘਾਯੋਗ ਹੈ।ਉਨਾਂ ਅੰਮ੍ਰਿਤਸਰ ਦੇ ਸਮੂਹ ਮੁਸਲਮਾਨ ਭਾਈਚਾਰੇ ਵਲੋਂ ਡੀ.ਸੀ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਅਧੀਨ ਆਉਂਦੇ ਇਲਾਕੇ ਕੋਟ ਖਾਲਸਾ, ਘਿਓ ਮੰਡੀ, ਅਜਨਾਲਾ ਆਦਿ ਕਬਰਿਸਤਾਨਾਂ ਤੇ ਮਦਰੱਸਿਆਂ ਦੀ ਸੁਰੱਖਿਆ ਲਈ ਜਲਦ ਤੋਂ ਜਲਦ ਚਾਰ ਦਿਵਾਰੀ ਕਰਵਾਉਣ ਦੀ ਮੰਗ ਕੀਤੀ ਹੈ।ਮਾਣਿਕ ਅਲੀ ਨੇ ਹੋਰ ਕਿਹਾ ਕਿ ਜਲਦ ਹੀ ਆਲ ਮੁਸਲਿਮ ਸੁਸਾਇਟੀ ਦੇ ਬੈਨਰ ਹੇਂਠ ਮੁਸਲਮਾਨ ਭਾਈਚਾਰੇ ਦਾ ਇਕ ਵਫਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਪੰਜਾਬ ਵਿੱਚ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਲਈ ਕੋਟੇ ਦੀ ਮੰਗ ਕੀਤੀ ਜਾਵੇਗੀ।ਇਸ ਮੋਕੇ ਸ਼ਾਕਿਰ ਅਹਿਮਦ, ਇਖੀਤਆਰ ਅਲੀ, ਮੁਹੰਮਦ ਜੁਨੇਦ, ਮੁਹੰਮਦ ਈਰਸ਼ਾਦ, ਸੁਖਚੈਨ ਸਿੰਘ ਆਦਿ ਮੌਜੂਦ ਸਨ।