Friday, August 7, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਵਿਸਾਖੀ ਧੂਮ-ਧਾਮ ਨਾਲ ਮਨਾਈ

PPN1304201504

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਏਅਰ ਪੋਰਟ ਵਿਖੇ ਵਿਸਾਖੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿਥੇ ਬੱਚਿਆਂ ਨੇ ਸਭਿਆਚਾਰਕ ਪਹਿਰਾਵਿਆਂ ਨੇ ਪਰੰਪਰਾਗਤ ਰੰਗ ਬੰਨਿਆ ਉਥੇ ਉਹਨਾਂ ਦੁਆਰਾ ਪੇਸ਼ ਕੀਤੇ ਗਏ ਰੰਗਾਰੰਗ ਪ੍ਰੋਗਰਾਮ ਨੇ ਦਰਸ਼ਕਾਂ ਨੂੰ ਕੀਲ ਲਿਆ।ਪ੍ਰੋਗਰਾਮ ਦੋਰਾਨ ਬੱਚਿਆਂ ਦੁਆਰਾ ਕੋਲ ਗੀਤ, ਲੋਕ ਨਾਚ ਗਿੱਧਾ, ਭੰਗੜਾ ਆਦਿ ਪੇਸ਼ ਕੀਤੇ ਗਏ।ਇਸ ਮੌਕੇ ਤੇ 7ਵੀਂ ਅਤੇ 8ਵੀਂ ਕਲਾਸ ਦੇ ਵਿਦਆਰਥੀਆਂ ਨੇ ਸਟੇਜ ਉਪਰ ਜਲਿਆਂਵਾਲੇ ਬਾਗ ਦੀ ਘਟਨਾ ਸੰਬਧੀ ਨਾਟਕ ਅਤੇ 9ਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ਪੱਗੜੀ ਸੰਭਾਲ ਗੀਤ ਪੇਸ਼ ਕੀਤਾ ਗਿਆ।ਅਧਿਆਪਕਾਂ ਨੇ ਵੀ ਫੁਲਕਾਰੀਆਂ ਅਤੇ ਪਰਾਂਦੇ ਪਾ ਕੇ ਮਹੌਲ ਨੂੰ ਪਰੰਪਰਾਗਤ ਰੰਗ ਦੇਣ ਵਿੱਚ ਪੂਰਾ ਯੋਗਦਾਨ ਪਾਇਆ।ਇਸ ਮੌਕੇ ਤੇ ਬੱਚੇ ਆਪਣੇ ਟਿਫਨ ਵਿੱਚ ਪਰੰਪਰਾਗਤ ਖਾਣੇ ਲੈ ਕੇ ਆਏ ਅਤੇ ਉਹਨਾਂ ਨੇ ਆਪਸ ਵਿੱਚ ਮਿਲ ਕੇ ਇਸ ਦਾ ਅਨੰਦ ਲਿਆ। ਇਸ ਮੌਕੇ ਤੇ ਇਸ ਮੌਕੇ ਸਕੂਲ ਵਿੱਚ ਪੱਗੜੀ ਬਨਣ ਦੀ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਮਿਸਟਰ ਸਿੰਘ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।ਵਿਦਿਅਕ ਖੇਤਰ ਵਿੱਚ ਪ੍ਰਾਪਤੀਆਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਵੀ ਇਨਾਮ ਦਿਤੇ ਗਏ।ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਨੇ ਬੱਚਿਆਂ ਨੂੰ ਵਿਸਾਖੀ ਦੇ ਮਹੱਤਵ ਬਾਰੇ ਜਾਣਕਾਰੀ ਦਿਤੀ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਇਹ ਵੀ ਦੱਸਿਆ ਕਿ ਇਕ ਪਾਸੇ ਵਿਸਾਖੀ ਜਿਥੇ ਖੁਸ਼ੀ ਦਾ ਪ੍ਰਤੀਕ ਹੈ ਉਥੇ ਵਿਸਾਖੀ ਨਾਲ ਵੱਡੀ ਦੁਖਦਾਈ ਘਟਨਾ ਦਾ ਵੀ ਸਬੰਧ ਹੈ, ਕਿਉਕਿ ਇਸ ਦਿਨ 13 ਅਪ੍ਰੈਲ 1919 ਨੂੰ ਜਲਿਆਂ ਵਾਲੇ ਬਾਗ ਵਿੱਚ ਜਰਨਲ ਡਾਇਰ ਨੇ ਨਿਰਦੋਸ਼ ਲੌਕਾਂ ‘ਤੇ ਗੋਲੀਆਂ ਚਲਵਾਉਣ ਦਾ ਹੁਕਮ ਦੇ ਕੇ ਹਜਾਰਾਂ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਸੀ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply