ਨਵੀਂ ਦਿੱਲੀ, 13 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਲੜੀ ਦੀ 50ਵੀਂ ਵਰੇਗੰਡ ਨੂੰ ਮਨਾਉਣ ਵਾਸਤੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੰਡੀਆ ਗੇਟ ਸਕੂਲ ਵਿਖੇ ਸਹਿਜ ਪਾਠ ਅਤੇ ਹੈਲਥ ਚੈਕਅਪ ਮੇਲੇ ਦੀ ਸ਼ੁਰੂਆਤ ਕੀਤੀ ਗਈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਸ ਮੌਕੇ ਹਾਜ਼ਰੀ ਭਰਦੇ ਹੋਏ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਪਹਿਲੀ ਬ੍ਰਾਂਚ ਇੰਡੀਆ ਗੇਟ ਦੀ ਸਥਾਪਨਾ 19 ਜੂਲਾਈ 1965 ਨੂੰ ਹੋਣ ਦੀ ਜਾਣਕਾਰੀ ਦਿੱਤੀ। ਜੀ.ਕੇ. ਨੇ ਕਿਹਾ ਕਿ ਸਕੂਲਾਂ ਦੀ ਇਸ ਲੜੀ ਦੇ ਪਹਿਲੇ ਵਿਦਿਆਰਥੀ ਹੋਣ ਦਾ ਉਨ੍ਹਾਂ ਨੂੰ ਮਾਣ ਹੈ ਕਿਉਂਕੀ ਜਿਸ ਲੜੀ ਨੂੰ ਦਿੱਲੀ ਦੇ ਸਿੱਖ ਵਿਧਵਾਨਾਂ ਅਤੇ ਬੁਧਿਜਿਵੀਆਂ ਨੇ ਕੌਮ ਦੇ ਬੱਚਿਆਂ ਨੂੰ ਮਿਆਰੀ ਪੰਥਕ ਸਿੱਖਿਆ ਦੇਣ ਦੇ ਜਿਸ ਟੀਚੇ ਨੂੰ ਧਿਆਨ ‘ਚ ਰੱਖ ਕੇ ਆਰੰਭਤਾ ਕੀਤੀ ਸੀ ਅੱਜ ਉਹ 50 ਸਾਲ ਬਾਅਦ ਦਿੱਲੀ ਵਿਖੇ ਪੰਥਕ ਸਿੱਖਿਆ ਦੇਣ ਦਾ ਸੌਮਾ ਬਣ ਗਿਆ ਹੈ।
ਇਨ੍ਹਾਂ ਸਕੂਲਾਂ ਕਰਕੇ ਪੰਥਕ ਸਿੱਖਿਆ ‘ਚ ਕ੍ਰਾਂਤੀ ਆਉਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਉਕਤ ਸਕੂਲਾਂ ਵੱਲੋਂ ਸਿੱਖਿਆ ਦੇਣ ਵੇਲ੍ਹੇ ਕਿਤਾਬੀ ਸਿੱਖਿਆ, ਧਾਰਮਿਕ ਸਿੱਖਿਆ ਦੇਣ ਦੇ ਨਾਲ ਹੀ ਵਿਦਿਆਰਥੀ ਦੇ ਜੀਵਨ ‘ਚ ਸੇਵਾ ਅਤੇ ਅਕਾਲ ਪੁਰਖ ਪ੍ਰਤੀ ਵਿਸ਼ਵਾਸ ‘ਚ ਵੀ ਵਾਧਾ ਕਰਨ ਦਾ ਦਾਅਵਾ ਕੀਤਾ।ਸਹਿਜ ਪਾਠ ਸਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਮਿਲ ਕੇ ਕਰਨ ਦੀ ਵੀ ਜੀ.ਕੇ. ਨੇ ਗੱਲ ਆਖੀ।ਇਸ ਮੌਕੇ ਲਗਾਏ ਗਏ ਹੈਲਥ ਚੈਕਅਪ ਮੇਲੇ ਦੌਰਾਨ ਸਟਾਫ ਅਤੇ ਵਿਦਿਆਰਥੀਆਂ ਦੀ ਸ਼ਰੀਰਕ ਜਾਂਚ ਵੀ ਕੀਤੀ ਗਈ।ਦਿੱਲੀ ਕਮੇਟੀ ਮੈਂਬਰ ਗੁਰਵਿੰਦਰ ਪਾਲ ਸਿੰਘ, ਸਾਰੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਸਾਬਕਾ ਪ੍ਰਿੰਸੀਪਲ ਵੀ ਇਸ ਮੌਕੇ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media