
ਹੁਸ਼ਿਆਰਪੁਰ, 13 ਅਪ੍ਰੈਲ (ਸਤਵਿੰਦਰ ਸਿੰਘ) – ਮੀਰੀ ਪੀਰੀ ਸੇਵਾ ਸਿਮਰਨ ਕਲੱਬ, ਹੁਸ਼ਿਆਰਪੁਰ (ਰਜਿ.) ਵੱਲੋਂ ਮੁੱਖ ਸਲਾਹਕਾਰ ਸ. ਜਸਵਿੰਦਰ ਸਿੰਘ ਪਰਮਾਰ ਟਿੱਬਾ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਚੇਅਰਮੈਨ ਸਰਬਜੀਤ ਸਿੰਘ ਬਡਵਾਲ ਅਤੇ ਪ੍ਰਧਾਨ ਸ. ਬਰਿੰਦਰ ਸਿੰਘ ਪਰਮਾਰ ਦੀ ਦੇਖ-ਰੇਖ ਹੇਠ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਟਿੱਬਾ ਸਾਹਿਬ ਹੁਸ਼ਿਆਰਪੁਰ ਅਤੇ ਫਤਿਹ ਟੀਵੀ ਦੇ ਸਹਿਯੋਗ ਨਾਲ ਪਹਿਲਾ ਮਹਾਨ ਕੀਰਤਨ ਦਰਬਾਰ ਅਮਿੱਟ ਪੈੜਾਂ ਛੱਡਦਾ ਸੰਪੰਨ ਹੋ ਗਿਆ।ਜ਼ਿਲੇ ਭਰ ਦੇ ਕੋਨੇ-ਕੋਨੇ ਤੋਂ ਆਈਆਂ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ‘ਮੀਰੀ ਪੀਰੀ ਸੇਵਾ ਸਿਮਰਨ ਕਲੱਬ, ਹੁਸ਼ਿਆਰਪੁਰ’ (ਰਜਿ.) ਵੱਲੋਂ ਆਯੋਜਿਤ ਇਸ ਪਲੇਠੇ ਮਹਾਨ ਕੀਰਤਨ ਦਰਬਾਰ ਦੀ ਅਪਾਰ ਸਫਲਤਾ ਦੀ ਸ਼ਾਹਦੀ ਭਰਦਾ ਨਜ਼ਰ ਆਇਆ। ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਟਿੱਬਾ ਸਾਹਿਬ ਤੋਂ ਜੁੱਗੋ-ਜੱਗ ਅਟੱਲ ਧੰਨ-ਧਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਲੌਕਿਕ ਨਗਰ ਕੀਰਤਨ ਦੇ ਰੂਪ ‘ਚ ਅਤਿਅੰਤ ਖੂਬਸੂਰਤੀ ਨਾਲ ਸਜਾਏ ਵਿਸ਼ਾਲ ਖੁਲ੍ਹੇ ਪੰਡਾਲ ‘ਚ ਲਿਆਂਦੇ ਗਏ।ਜਿਸ ਦੀ ਅਗਵਾਈ ਭਾਈ ਬੱਚਿਤਰ ਸਿੰਘ ਗਤਕਾ ਅਖਾੜਾ ਦੇ ਸਿੰਘ ਜੰਗਜੂ ਕਰਤੱਬਾਂ ਦੀ ਪੇਸ਼ਕਾਰੀ ਨਾਲ ਕਰ ਰਹੇ ਸਨ ਅਤੇ ਬੈਂਡ ਪਾਰਟੀਆਂ ਸ਼ਬਦ ਗੁਰਬਾਣੀ ਦਾ ਕੀਰਤਨ ਕਰਦੀਆਂ ਹੋਈਆਂ ਚੱਲ ਰਹੀਆਂ ਸਨ।ਇਸ ਨਗਰ ਕੀਰਤਨ ਦਾ ਗੁਰਦੁਆਰਾ ਟਿੱਬਾ ਸਾਹਿਬ ਅਤੇ ਸੰਗਤਾਂ ਵੱਲੋਂ ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ,ਸੰਤ ਬਲਬੀਰ ਸਿੰਘ ਟਿੱਬਾ ਸਾਹਿਬ ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ।ਖਾਲਸਾ ਪੰਥ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਸਜਾਏ ਇਸ ਮਹਾਨ ਕੀਰਤਨ ਦਰਬਾਰ ਵਿੱਚ ਪੰਥ ਪ੍ਰੱਸਿਧ ਕੀਰਤਨੀਏ ਭਾਈ ਰਾਏ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ,ਭਾਈ ਜੋਗਿੰਦਰ ਸਿੰਘ ਰਿਆੜ,ਮੀਰੀ ਪੀਰੀ ਜਥਾ ਯਮੁਨਾ ਨਗਰ, ਭਾਈ ਅਵਤਾਰ ਸਿੰਘ ਪੰਜਾਬ ਐਂਡ ਸਿੰਧ ਬੈਂਕ, ਭਾਈ ਸੁਰਿੰਦਰ ਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਨੇ ਅੰਮ੍ਰਿਤਮਈ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰ ਦਿੱਤਾ।
ਇਸ ਮੌਕੇ ਇੰਟਰਨੈਸ਼ਨਲ ਢਾਡੀ ਗਿਆਨੀ ਸੰਤ ਸਿੰਘ ਪਾਰਸ (ਗੋਲਡ ਮੈਡਲਿਸਟ) ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖਾਲਸਾ ਪੰਥ ਦੀ ਸਿਰਜਣਾ ਅਤੇ ਪੰਥ ਦੀ ਚੜ੍ਹਦੀਕਲਾ ਲਈ ਕੀਤੀਆਂ ਮਹਾਨ ਕੁਰਬਾਨੀਆਂ ਦੀ ਜੋਸ਼ੀਲੀ ਅਤੇ ਵੈਰਾਗਮਈ ਗਾਥਾ ਸੁਣਾ ਕੇ ਸੰਗਤਾਂ ਅੰਦਰ ਬੀਰ ਰਸ ਦਾ ਸੰਚਾਰ ਕਰ ਦਿੱਤਾ।ਇਸ ਮੌਕੇ ਸਿੰਘ ਸਾਹਿਬ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਮੁਖੀ ਪੰਥ ਅਕਾਲੀ ਤਰਨਾ ਦਲ ਹਰੀਆਂ ਬੇਲਾਂ ਵੱਲੋਂ ਸੰਤ ਬਾਬਾ ਰਾਮ ਸਿੰਘ ਸਮਾਧਾਂ,ਸ਼੍ਰੀ ਮਾਨ ਮਹੰਤ ਬਾਬਾ ਪ੍ਰਿਤਪਾਲ ਸਿੰਘ ਜੀ ਸੇਵਾਪੰਥੀ ਮਿੱਠਾ ਟਿਵਾਣਾ, ਸੰਤ ਬਾਬਾ ਬਲਵੰਤ ਸਿੰਘ ਜੀ ਹਰਖੋਵਾਲ,ਸੰਤ ਹਰਦੇਵ ਸਿੰਘ ਤਲਵੰਡੀ ਅਰਾਈਆਂ,ਸੰਤ ਬਲਬੀਰ ਸਿੰਘ ਬਿਰਧ ਆਸ਼ਰਮ ਹਰਿਆਣਾ,ਸੰਤ ਹਰਮਨਜੀਤ ਸਿੰਘ ਸਿੰਗੜੀਵਾਲਾ, ਸੰਤ ਰਣਜੋਤ ਸਿੰਘ ਰਾੜਾ ਸਾਹਿਬ,ਸੰਤ ਰਣਜੀਤ ਸਿੰਘ ਗੁਰਦੁਆਰਾ ਸ਼ਹੀਦਾਂ ਸਿੰਘਾਂ,ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ,ਸੰਤ ਬਲਬੀਰ ਸਿੰਘ ਟਿੱਬਾ ਸਾਹਿਬ,ਸ.ਅਜਵਿੰਦਰ ਸਿੰਘ ਪ੍ਰਧਾਨ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਆਦਿ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀਆਂ ਭਰੀਆਂ।
ਇਸ ਤੋਂ ਇਲਾਵਾ ਵਿਸ਼ੇਸ਼ ਤੌਰ ‘ਤੇ ਸ.ਸੋਹਣ ਸਿੰਘ ਠੰਡਲ ਕੈਬਨਿਟ ਮੰਤਰੀ ਪੰਜਾਬ,ਬੀਬੀ ਮਹਿੰਦਰ ਕੌਰ ਜੋਸ਼ ਮੁੱਖ ਪਾਰਲੀਮਾਨੀ ਸਕੱਤਰ, ਸ.ਵਰਿੰਦਰ ਸਿੰਘ ਬਾਜਵਾ ਸਾਬਕਾ ਐੱਮ.ਪੀ,ਸ.ਅਵਤਾਰ ਸਿੰਘ ਕਪੂਰ ਕੌਂਸਲਰ, ਸ.ਸਰਬਜੋਤ ਸਿੰਘ ਸਾਬੀ ਪ੍ਰਧਾਨ ਯੂਥ ਅਕਾਲੀ ਦਲ ਦੋਆਬਾ ਜ਼ੋਨ, ਮੈਂਬਰ ਜਨਰਲ ਕੌਂਸਲ ਸ.ਹਰਦੇਵ ਸਿੰਘ ਕੌਂਸਲ ਮੈਂਬਰ ਜਨਰਲ ਕੌਂਸਲ,ਇੰਜ.ਸਤਨਾਮ ਸਿੰਘ ਫੁੱਲ,ਬਲਰਾਜ ਸਿੰਘ ਚੌਹਾਨ ਯੂਥ ਅਕਾਲੀ ਆਗੂ,ਸਤਨਾਮ ਸਿੰਘ ਬੰਟੀ ਸੂਰਜਵੰਸ਼ੀ ਪ੍ਰਧਾਨ ਬੀ.ਸੀ. ਵਿੰਗ ਹਲਕਾ ਚੱਬੇਵਾਲ,ਕਰਮਵੀਰ ਸਿੰਘ ਘੁੰਮਣ ਮੀਤ ਪ੍ਰਧਾਨ ਨਗਰ ਕੌਂਸਲ ਦਸੂਹਾ,ਰਣਧੀਰ ਸਿੰਘ ਭਾਰਜ ਅੂਥ ਅਕਾਲੀ ਆਗੂ,ਸੁਰਿੰਦਰਪਾਲ ਸਿੰਘ ਸੰਧੂ,ਨਿਰਮਲ ਸਿੰਘ ਭੀਲੋਵਾਲ,ਗੁਰਚਰਨ ਸਿੰਘ ਨੰਗਲ ਖਿਡਾਰੀਆਂ,ਸਤਵੰਤ ਸਿੰਘ ਸਿਆਣ,ਹਰਜੀਤ ਸਿੰਘ ਨੰਗਲ,ਓਂਕਾਰ ਸਿੰਘ ਧਾਮੀ,ਇੰਦਰਜੀਤ ਸਿੰਘ ਗੋਲਡੀ ਸ਼ਾਮ ਚੁਰਾਸੀ,ਨਰਿੰਦਰ ਸਿੰਘ ਕੌਂਸਲਰ,ਹਰਪਿੰਦਰ ਸਿੰਘ ਲਾਡੀ ਕੌਂਸਲਰ,ਮਨਜੀਤ ਸਿੰਘ ਕੌਂਸਲਰ,ਚਰਨ ਵਰਿੰਦਰ ਸਿੰਘ ਸਾਬਕਾ ਸਰਪੰਚ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਿਰ ਸਨ।ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਜ਼ੋਨ ਹੁਸ਼ਿਆਰਪੁਰ, ਸ਼ੁਭ ਕਰਮਨ ਸੁਸਾਇਟੀ ਵੱਲੋਂ ਧਾਰਮਿਕ ਪੁਸਤਕ ਪ੍ਰਦਰਸ਼ਨੀ ਅਤੇ ਓਬਰਾਏ ਹੋਮਿਓਪੈਥਿਕ ਸਟੋਰ ਵੱਲੋਂ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਗਿਆ।ਇਸ ਸਮਾਗਮ ਦੀ ਸਫਲਤਾ ਲਈ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ‘ਚ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ, ਦੋਆਬਾ ਯੂਥ ਕਲੱਬ ਹੁਸ਼ਿਆਰਪੁਰ, ਦਸ਼ਮੇਸ਼ ਯੂਥ ਕਲੱਬ ਹੁਸ਼ਿਆਰਪੁਰ, ਨਾਨਕਸਰ ਯੂਥ ਕਲੱਬ, ਖਾਲਸਾ ਯੂਥ ਕਲੱਬ ਪਿੱਪਲਾਂਵਾਲਾ, ਬਾਲਾ ਪ੍ਰੀਤਮ ਜਥਾ ਨੰਗਲ, ਭਾਈ ਬਚਿੱਤਰ ਸਿੰੰਘ ਗਤਕਾ ਅਖਾੜਾ ਹੁਸ਼ਿਆਰਪੁਰ, ਸਰਦਾਰ ਹਰੀ ਸਿੰਘ ਨਲੂਆ ਗਤਕਾ ਅਖਾੜਾ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਗਤਕਾ ਅਖਾੜਾ, ਨੌਜਵਾਨ ਸਭਾ ਸਿੰਗੜੀਵਾਲਾ ਅਤੇ ਹੋਰ ਸਹਿਯੋਗੀ ਸਭਾ ਸੁਸਾਇਟੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਪਰਮਿੰਦਰ ਸਿੰਘ ਸੈਬ, ਨਵਦੀਪ ਸਿੰਘ, ਮਨਜਿੰਦਰ ਸਿੰਘ, ਰਜਿੰਦਰ ਸਿੰਘ, ਤਜਿੰਦਰ ਸਿੰਘ ਬਡਵਾਲ ਖਜ਼ਾਨਚੀ, ਬਲਜਿੰਦਰ ਸਿੰਘ, ਰਣਜੀਤ ਸਿੰਘ ਭਾਰਜ, ਪ੍ਰਭਜੋਤ ਸਿੰਘ ਸੈਬ, ਕੁਲਵਿੰਦਰ ਸਿੰਘ, ਬਲਬੀਰ ਸਿੰਘ ਸੈਬ ਤੇ ਜਗਤਾਰ ਸਿੰਘ ਬਡਵਾਲ ਸਮੇਤ ਵੱਡੀ ਗਿਣਤੀ ‘ਚ ਕਲੱਬ ਮੈਂਬਰ ਹਾਜ਼ਿਰ ਸਨ।
Punjab Post Daily Online Newspaper & Print Media