Tuesday, July 7, 2026

ਮੰਤਰੀ ਅਨਿਲ ਜੋਸ਼ੀ ਨੇ ਨਿਸ਼ਕਾਮ ਸੇਵਾ ਸਕੂਲ ਦੇ ਬੱਚਿਆਂ ਨਾਲ ਮਨਾਈ ਵਿਸਾਖੀ

PPN1304201510

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ ਸੱਗੂ)  ਕੈਬਨਿਟ ਮੰਤਰੀ ਅਨਿਲ ਜੋਸ਼ੀ ਕੈਂਪ ਦਫਤਰ ਵਿਚ ਨਿਸ਼ਕਾਮ ਸੇਵਾ ਸੋਸਾਈਟੀ ਦੇ ਪ੍ਰਿੰਸੀਪਲ ਦੀ ਦੇਖ ਰੇਖ ਵਿਚ ਬੱਚਿਆਂ ਨੇ ਰਾਸ਼ਟਰੀ ਗੀਤ ਗਾ ਕੇ ਅਤੇ ਸਰਬਤ ਦੇ ਭਲੇ ਦੀ ਅਰਦਾਸ ਕਰਕੇ ਵਿਸਾਖੀ ਦਾ ਦਿਹਾੜਾ ਮਨਾਇਆ।ਪ੍ਰਿੰਸੀਪਲ ਸਰਦਾਰ ਸਿੰਘ ਨੇ ਆਪਣੀ ਕਰੜੀ ਮਿਹਨਤ ਦੇ ਨਾਲ ਨਿਸ਼ਕਾਮ ਸੇਵਾ ਸਕੂਲ ਚਲਾਉਣ ਦਾ ਬੀੜਾ ਚੁੱਕਿਆ ਸੀ, ਜਿਸ ਕਾਰਨ ਉਹ ਇਸ ਸੋਸਾਈਟੀ ਨੂੰ ਇਸ ਮੁਕਾਮ ਤੱਕ ਲੈ ਕੇ ਪਹੁੰਚੇ ਹਨ।ਉਹਨਾਂ ਨੇ ਦੱਸਿਆ ਕਿ ਉਹ ਜਦੋਂ ਵੀ ਮੰਤਰੀ ਸ੍ਰੀ ਅਨਿਲ ਜੋਸ਼ੀ ਕੋਲ ਫਰਿਆਦ ਲੈ ਕੇ ਗਏ, ਉਹਨਾਂ ਨੇ ਪਹਿਲ ਦੇ ਅਧਾਰ ਤੇ ਸਾਰੇ ਮਸਲੇ ਹੱਲ ਕਰਵਾਏ। ਪ੍ਰਿੰਸੀਪਲ ਨੇ ਦੱਸਿਆ ਕਿ ਇਕ ਇਹੋ ਜਿਹਾ ਸਮਾਂ ਆਇਆ ਜਦੋਂ ਇਸ ਸਕੂਲ ਨੂੰ ਬੰਦ ਕਰਨ ਦੇ ਹੁਕਮ ਆਏ ਤਾਂ ਉਸ ਸਮੇਂ ਅਨਿਲ ਜੋਸ਼ੀ ਐਮ.ਐਲ.ਏ ਰਹਿੰਦੇ ਹੋਏ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸਰਕਾਰ ਕੋਲੋਂ ਸਕੂਲ ਦੀ ਮੰਜੂਰੀ ਦਿਵਾ ਕੇ  ਸਕੂਲ ਨੂੰ ਉਜੜਣ ਤੋਂ ਬਚਾ ਕੇ ਜਿਹੜੇ ਗਰੀਬ ਬੱਚੇ ਸੜਕਾਂ ਤੋਂ ਕਾਗਜ ਚੁੱਕਣ ਦਾ ਕੰਮ ਕਰਦੇ ਸੀ, ਉਹਨਾਂ ਨੂੰ ਪੜਾੳੇਣ ਦਾ ਮੌਕਾ ਦਿਵਾਇਆ।ਇਸ ਮੋਕੇ ਮੇਡਮ ਸੰਤੋਸ਼, ਮੇਡਮ ਅਲੀਸਾ, ਮਾਸਟਰ ਮਨਦੀਪ ਸਿੰਘ, ਮੇਡਮ ਸਰੀਤਾ ਆਦਿ ਮੋਜੂਦ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply