Friday, September 25, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਸੈਂਟਰ ਫਾਰ ਐਡਵਾਂਸ ਸਟੱਡੀਜ਼ ਲੈਵਲ – 2 ਦੀ ਮਾਨਤਾ

PPN1604201507ਅੰਮ੍ਰਿਤਸਰ, 16 ਅਪ੍ਰੈਲ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਨਵੀਂ ਦਿੱਲੀ ਵੱਲੋਂ ਸੈਂਟਰ ਫਾਰ ਐਡਵਾਂਸ ਸਟੱਡੀਜ਼ ਲੈਵਲ – 2 ਦੀ ਮਾਨਤਾ ਇਕ ਅਪ੍ਰੈਲ 2015 ਤੋਂ ਪ੍ਰਦਾਨ ਕੀਤੀ ਗਈ ਹੈ। ਇਸ ਕਾਰਜ ਲਈ ਵਿਭਾਗ ਨੂੰ 3000000 ਰੁਪਏ ਦੀ ਗ੍ਰਾਂਟ ਮੁਹਈਆ ਕੀਤੀ ਗਈ ਹੈ।ਇਸ ਲੈਵਲ ‘ਤੇ ਪਹੁੰਚਣ ਲਈ ਵਿਭਾਗ ਵੱਲੋਂ ਸਪੈਸ਼ਲ ਅਸਿਸਟੈਂਸ ਪ੍ਰੋਗਰਾਮ ਦੀਆਂ ਕਈ ਸਟੇਜਾਂ ਨੂੰ ਪਾਰ ਕੀਤਾ ਗਿਆ। ਇਸ ਦੌਰਾਨ ਇਸ ਕੇਂਦਰ ਵਿਚ ਸੁਪਰਮੌਲੀਕਿਊਲਰ ਕੈਮਿਸਟਰੀ ਅਤੇ ਮੈਟਰੀਅਲ ਡੀਵਾਈਸਿਜ਼ ਦੇ ਖੇਤਰ ਵਿਚ ਖੋਜ ਕਾਰਜ ਕੀਤੇ ਜਾਣਗੇ। ਯੂ.ਜੀ.ਸੀ. ਵੱਲੋਂ ਪ੍ਰਾਪਤ ਹੋਈ ਗ੍ਰਾਂਟ ਤੋਂ ਹੋਰ ਵਧੇਰੇ ਯੰਤਰ ਖਰੀਦੇ ਜਾਣਗੇ ਤਾਂ ਜੋ ਮਿਆਰੀ ਖੋਜ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਵਿਭਾਗ ਵੱਲੋਂ ਡੀਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੋਜੀ ਵੱਲੋ 25300000/- ਰੁਪਏ ਦੀ ਗ੍ਰਾਂਟ ਫਿਸਟ ਪ੍ਰੋਗਰਾਮ ਅਧੀਨ ਵੀ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ ਵਿਭਾਗ ਨੂੰ ਵੱਖ-ਵੱਖ ਏਜੰਸੀਆਂ ਤੋਂ ਚਾਰ ਸੌ ਲੱਖ ਰੁਪਏ ਦੇ ਪ੍ਰੋਜੈਕਟ ਪ੍ਰਾਪਤ ਹੋਏ ਹਨ ਅਤੇ ਵਿਭਾਗ ਵੱਲੋਂ ਪਿਛਲੇ ਪੰਜਾਂ ਸਾਲਾਂ ਦੌਰਾਨ ਪੰਜ ਸੌ ਤੋਂ ਵੱਧ ਖੋਜ ਪਰਚੇ ਵੱਖ-ਵੱਖ ਅੰਤਰਰਾਸ਼ਟਰੀ ਜਰਨਲਾਂ ਵਿਚ ਪ੍ਰਕਾਸ਼ਿਤ ਕਰਵਾਏ ਜਾ ਚੁੱਕੇ ਹਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply