Saturday, September 26, 2026

ਧਾਰਮਿਕ ਸੰਗਠਨਾਂ ਨੂੰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦਾ ਸਤਿਕਾਰ ਤੇ ਸਾਂਭ ਸੰਭਾਲ ਦੀ ਅਪੀਲ

PPN1704201503

ਬਟਾਲਾ, 16 ਅਪ੍ਰੈਲ (ਨਰਿੰਦਰ ਬਰਨਾਲ) – ਸਮਾਜ ਵਿੱਖ ਦੇਵੀ ਦੇਵਤਿਆਂ ਦੀ ਤਸਵੀਰਾਂ ਤੇ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਹੈ।ਪਰ ਕੁੱਝ ਕੁ ਲੋਕ ਪਤਾ ਨਹੀਂ ਇਹਨਾ ਦੀ ਪੂਜਾ ਤੱਕ ਹੀ ਨਿਰਭਰ ਹੁੰਦੇ ਹਨ, ਤੇ ਸਤਿਕਾਰ ਤੇ ਸਾਂਭ ਸੰਭਾਲ ਕਰਨੀ ਭੂੱਲ ਜਾਂਦੇ ਹਨ, ਅਜਿਹਾ ਹੀ ਕੁੱਝ ਸਿਨੇਮਾ ਚੌਂਕ ਬਟਾਲਾ ਵਿਖੇ ਵੇਖਣ ਨੂੰ ਮਿਲਿਆ ਜਿਥੇ, ਚੌਕ ਦੀ ਨੁੱਕਰੇ ਲੱਗੇ ਬਿਜਲੀ ਬੋਰਡ ਦੇ ਟਰਾਂਸਫਾਰਮਰ ਦੇ ਹੇਠਾਂ ਇੱਕ ਭਗਵਾਨ ਸ੍ਰੀ ਗਣੇਸ਼ ਜੀ ਦੀ ਪੀ. ਓ ਪੀ ਦੀ ਬਣੀ ਮੂਰਤੀ ਖਸਤਾ ਹਾਲਤ ਵਿੱਚ ਵੇਖਣ ਨੂੰ ਮਿਲੀ।ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸੇ ਧਾਰਮਿਕ ਸਮਾਗਮ ਦੌਰਾਨ ਇਸ ਮੂਰਤੀ ਦੀ ਪੂਜਾ ਕੀਤੀ ਗਈ ਤੇ ਬਾਅਦ ਵਿੱਚ ਇਸ ਦੀ ਬਿਨਾ ਪ੍ਰਵਾਹ ਕੀਤੇ ਇਸ ਨੂੰ ਇਸ ਨੁਕਰੇ ਰੱਖ ਦਿਤਾ ਗਿਆ। ਇਥੇ ਇਕੱਤਰ ਲੋਕਾਂ ਨੇ ਅਪੀਲ ਕੀਤੀ ਕਿ ਧਾਰਮਿਕ ਸੰਗਠਨ ਮੂਰਤੀਆਂ ਦੀ ਪੂਰੀ ਸਾਂਭ ਸੰਭਾਲ ਕਰਨ, ਤਾਂ ਜੋ ਦੇਵੀ ਦੇਵਤਿਆਂ ਦਾ ਸਤਿਕਾਰ ਕਾਇਮ ਰੱਖਿਆ ਜਾ ਸਕੇ ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply