Saturday, September 26, 2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਵਿਹੜੇ ‘ਕਰਵਾਇਆ ‘ਐ ਅਲਵਿਦਾ ਤੁਝੇ’ ਫੇਅਰਵੈਲ ਸਮਾਰੋਹ

PPN1704201504

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਵਿਹੜੇ ਵਿੱਚ ‘ਐ ਅਲਵਿਦਾ ਤੁਝੇ’ ਫੇਅਰਵੈਲ ਸਮਾਰੋਹ ਕੀਤਾ ਗਿਆ। ਜਿਸ ਵਿੱਚ ਵਿਦਿਆਰਥਣਾਂ ਨੇ ਗਾਇਨ ਅਤੇ ਡਾਂਸ ਦੀਆਂ ਕਲਾਵਾਂ ਪੇਸ਼ ਕੀਤੀਆਂ।ਕਾਲਜ ਪ੍ਰਿੰਸੀਪਲ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਆਪਣੇ ਭਵਿੱਖ ਵਿੱਚ ਹੋਰ ਅੱਗੇ ਵਧਣਾ ਚਾਹੀਦਾ ਹੈ ਤੇ ਆਪਣਾ ਕੈਰੀਅਰ ਬਣਾਉਣ ਵਾਸਤੇ ਲਗਾਤਾਰ ਸੰਘਰਸ਼ਸ਼ੀਲ ਤੇ ਤਤਪਰ ਰਹਿਣਾ ਚਾਹੀਦਾ ਹੈ।ਇਸ ਤੋਂ ਇਲਾਵਾ ਉਹਨਾਂ ਨੇ ਵਿਦਿਆਰਥਣਾਂ ਨੂੰ ਕਾਲਜ ਵਿੱਚ ਮੌਜੂਦ ਪੋਸਟ ਗਰੈਜੂਏਟ ਵਿੱਚ ਦਾਖਲਾ ਲੈਣ ਲਈ ਉਤਸ਼ਾਹਿਤ ਕੀਤਾ।ਇਸ ਸਮਾਰੋਹ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਨੇ ਮਾਡਲਿੰਗ ਵੀ ਕੀਤੀ।ਜਿਨ੍ਹਾਂ ਦੀ ਜੱਜਮੈਂਟ ਵਾਸਤੇ ਭੂਮਿਕਾ ਕਾਲਜ ਦੇ ਪ੍ਰੋਫੈਸਰ ਡਾ. ਅਨੀਤਾ ਨਰੇਂਦਰ, ਡਾ. ਰੇਨੂ ਵਸ਼ਿਸਟ ਅਤੇ ਅਨੂ ਖੰਨਾ ਨੇ ਨਿਭਾਈ।ਜਿਸ ਵਿੱਚ ‘ਰੂਪ ਕੀ ਰਾਣੀ’ ਦਾ ਖ਼ਿਤਾਬ ਹਿਮਾਨੀ ਸ਼ਰਮਾ (ਬੀ.ਕਾਮ), ‘ਚਾਂਦ ਸਾ ਰੋਸ਼ਨ ਚਿਹਰਾ’ ਦਾ ਖ਼ਿਤਾਬ ਰਾਬੀਆ (ਬੀ.ਕਾਮ) ਅਤੇ ‘ਕਸ਼ਮੀਰ ਕੀ ਕਲੀ’ ਦਾ ਖ਼ਿਤਾਬ ਸ਼ਿਵਾਨੀ (ਇੰਗਲਿਸ਼ ਆਨਰਜ਼) ਨੇ ਹਾਸਿਲ ਕੀਤਾ।ਪ੍ਰਿੰਸੀਪਲ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਯੂਥ ਵੈਲਵੇਅਰ ਡਿਪਾਰਟਮੈਂਟ ਦੇ ਡੀਨ ਡਾ. ਕੋਮਲ ਸੇਖੋਂ ਨੇ ਜੇਤੂ ਵਿਦਿਆਰਥਣਾਂ ਨੂੰ ਖਿਤਾਬਾਂ ਨਾਲ ਸੁਸ਼ੋਭਿਤ ਕੀਤਾ।ਇਸ ਸਮਾਗਮ ਵਿੱਚ ਯੂਥ ਵੈਲਫੇਅਰ ਡਿਪਾਰਟਮੈਂਟ ਦੇ ਕੋ-ਅੋਡੀਨੇਟਰ (ਸ਼੍ਰੀਮਤੀ) ਅਦਿਤੀ ਜੈਨ, ਮਿਸਟਰ ਅਕਸ਼ੈ, ਮਿਸਟਰ ਵਿਕਰਮ, (ਸ਼੍ਰੀਮਤੀ) ਪ੍ਰੀਤੀ ਮਹਾਜਨ, (ਸ਼੍ਰੀਮਤੀ) ਮਨਪ੍ਰੀਤ ਬੁੱਟਰ ਅਤੇ ਕਾਲਜ ਦੇ ਹੋਰ ਪ੍ਰੋਫੈਸਰ (ਸ਼੍ਰੀਮਤੀ) ਮੰਜੂ ਦੁੱਗਲ, (ਸ਼੍ਰੀਮਤੀ) ਸੀਮਾ ਜੇਤਲੀ, (ਸ਼੍ਰੀਮਤੀ) ਰਸ਼ਮੀ ਕਾਲੀਆ, (ਸ਼੍ਰੀਮਤੀ) ਸਿਮਰਦੀਪ ਆਦਿ ਵੀ ਉਪਸਥਿਤ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply