ਬਟਾਲਾ, 20 ਅਪ੍ਰੈਲ (ਨਰਿੰਦਰ ਬਰਨਾਲ) – ਬੀਤੇ ਦਿਨ ਗੁਰਦੁਆਰਾ ਰਾਹੀ ਸਾਹਿਬ ਉਮਰਪੁਰਾ ਬਟਾਲਾ ਵਿਖੇ ਸਮਾਗਮ ਕਰਵਾਏ ਗਏ ਸਨ, ਇਹਨਾਂ ਸਮਾਗਮਾਂ ਵਿੱਚ ਵਧ ਚੜ੍ਹ ਕਿ ਹਿੱਸਾ, ਸੇਵਾ ਕਰਨ ਹਿੱਤ ਸ੍ਰੀ ਜੋਗਿੰਦਰ ਸਿੰਘ ਤਹਿਸੀਲ ਦਾਰ ਭੁਲੱਥ ਦਾ ਗੁਰੂ ਦੁਆਰਾ ਪ੍ਰਬੰਧਕ ਕਮੇਟੀ ਰਾਹੀ ਸਾਹਿਬ (ਉਮਰਪੁਰਾ) ਵੱਲੋਂ ਸਨਮਾਨ ਕੀਤਾ ਗਿਆ।ਇਸ ਮੌਕੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰਾਂ ਨੇ ਤਹਿਸੀਲਦਾਰ ਜੋਗਿੰਦਰ ਪਾਲ ਬਟਾਲਾ ਦਾ ਸਨਮਾਨ ਕੀਤਾ ਅਤੇ ਸੰਗਤਾਂ ਨੂੰ ਜੀ ਆਇਆਂ ਆਖਿਆ ਇਸ ਮੌਕੇ ਮਾਸਟਰ ਵਿਜੈ ਕੁਮਾਰ,ਸ੍ਰੋਮਣੀ ਅਕਾਲੀ ਦਲ ਬਾਦਲ ਐਸ ਸੀ ਵਿੰਗ ਸ਼ਹਿਰੀ ਪ੍ਰਧਾਂਨ ਬਟਾਲਾ ਸੁਖਵਿੰਦਰ ਸਿੰਘ, ਉਮਰਪੁਰਾ ਦਾ ਦਿਹਾੜਾ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ।ਇਸ ਸਮਾਗਮ ਦੌਰਾਨ, ਪ੍ਰਲਾਹਦ ਸਿੰਘ ਗੁਰਾਇਆ, ਗਿਆਨੀ ਦਵਿੰਦਰ ਸਿੰਘ, ਸਤਨਾਮ ਸਿੰਘ ਗਿੱਲ, ਜੋਗਿੰਦਰ ਸਿੰਘ, ਦਲਜੀਤ ਸਿੰਘ ਬਾਜਵਾ, ਹੀਰਾ ਸਿੰਘ, ਕੰਵਲਜੀਤ ਸਿੰਘ ਕ੍ਹੋਲਾ, ਸਤਵਿੰਦਰ ਸਿੰਘ ਲਾਡੀ, ਗੁਰਚਰਨ ਸਿੰਘ ਗਿੱਲ, ਸੌਨੂੰ, ਮਾਸਟਰ ਦੇਵ ਰਾਜ, ਸਿਮਰਨਜੀਤ ਸਿੰਘ, ਲਵਪ੍ਰੀਤ ਸਿੰਘ, ਸੁਖਜੀਤ ਸਿੰਘ ਆਦਿ ਹਾਜ਼ਰ ਸਨ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media