ਕਾਲਜ ਵਿਚ ਸ਼ੂਟਿੰਗ ਦੌਰਾਨ ਆਪਣੇ ਦਿਨਾਂ ਨੂੰ ਯਾਦ ਕੀਤਾ – ਗੈਵੀ ਚਹਿਲ
ਬਠਿੰਡਾ, 21 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਸੂਬੇ ਦੀ ਹਮੇਸ਼ਾ ਹੀ ਇੱਕ ਬਿਹਤਰੀਨ ਖੇਡ ਪਿੱਠ ਭੂਮੀ ਰਹੀ ਹੈ। ਹਾਕੀ ਲੀਜੈਂਡਜ਼ ਤੋਂ ਲੈ ਕੇ ਫੁੱਟਬਾਲ ਹੀਰੋਜ਼ ਤੱਕ, ਸੂਬੇ ਨੇ ਦੇਸ਼ ਨੂੰ ਬਿਹਤਰੀਨ ਖਿਡਾਰੀ ਦਿੱਤੇ ਹਨ। ਫੁੱਟਬਾਲ ਦੀ ਖੇਡ ਨੂੰ ਕੇਂਦ੍ਰਤ ਕਰਦਿਆਂ ਹੁਣ ਆ ਰਹੀ ਹੈ ਟਿੱਪਸ ਫ਼ਿਲਮਜ਼ ਦੀ ਪੰਜਾਬੀ ਫਿਲਮ ‘ਯਾਰਾਨਾ’ ਪ੍ਰੋਡਕਸ਼ਨ ਸੁਖਬੀਰ ਸੰਧਰ ਫ਼ਿਲਮਜ਼ ਪ੍ਰਾਈਵੇਟ ਲਿਮਿਟੇਡ ਦੀ ਜਿਸ ਵਿਚ ਸਹਿਯੋਗ ਦਿੱਤਾ ਹੈ ਕਰੀਨਾ ਫ਼ਿਲਮਜ਼ ਨੇ। ਇਹ ਨਾਟਕੀ ਐਕਸ਼ਨ ਅਤੇ ਸਪੋਰਟਸ ਫ਼ਿਲਮ ਹੈ, ਇਸ ਫਿਲਮ ਵਿਚ ਯੁਵਰਾਜ ਹੰਸ, ਗੀਤਾ ਜੈਲਦਾਰ, ਗੈਵੀ ਚਹਿਲ, ਯੁਵਿਕਾ ਚੌਧਰੀ, ਰੂਪਾਲੀ ਸੂਦ, ਯਸ਼ਪਾਲ ਸ਼ਰਮਾ, ਡਾਲੀ ਮਿਨਹਾਸ ਅਤੇ ਪੁਨੀਤ ਇੱਸਰ ਕਲਾਕਾਰਾਂ ਨੇ ਆਪਣੇ ਕਲਾਂ ਦੇ ਰੰਗ ਵਖੇਰੇ ਹਨ 24 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਸੁਖਬੀਰ ਸੰਧਰ ਅਤੇ ਰੰਜਨਾ ਕੈਂਟ ਨੇ ਕੀਤਾ ਹੈ ਅਤੇ ਕਹਾਣੀ, ਪਟਕਥਾ ਤੇ ਨਿਰਦੇਸ਼ਨਾ ਰਣਬੀਰ ਪੁਸ਼ਪ ਦੀ ਹੈ। ਅੱਜ ਪ੍ਰਮੋਸ਼ਨ ਲਈ ਫ਼ਿਲਮ ਦੀ ਟੀਮ ਸ਼ਹਿਰ ਵਿਚ ਸੀ। ਇਹ ਫ਼ਿਲਮ ਪੰਜਾਬ ਦੇ ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਟਸ ਵਿਚ ਸ਼ੂਟ ਕੀਤੀ ਗਈ ਹੈ ਅਤੇ ਖੇਡ ਦੇ ਹਰ ਚੰਗੇ-ਮਾੜੇ ਨੁਕਤਿਆਂ ਦੇ ਆਲੇ-ਦੁਆਲੇ ਘੁੰਮਦੀ ਹੈ। ਪ੍ਰੋਡਿਊਸਰ ਸੁਖਬੀਰ ਸੰਧਰ ਨੇ ਕਿਹਾ, ‘ਸਾਡੇ ਦੇਸ਼ ਦੇ ਨੌਜਵਾਨ ਲਈ ਸਿਨੇਮਾ ਅਤੇ ਖੇਡ ਪ੍ਰੇਰਣਾ ਦਾ ਸਭ ਤੋਂ ਵੱਡਾ ਸਰੋਤ ਹਨ। ਅਸੀਂ ਇਨ੍ਹਾਂ ਦੋਵਾਂ ਦਾ ਸੁਮੇਲ ਚਾਹੁੰਦੇ ਸੀ, ਰੰਜਨਾ ਕੈਂਟ ਨੇ ਕਿਹਾ, ‘ਸੂਬੇ ਦੇ ਨੌਜਵਾਨਾਂ ਲਈ ਸਾਡੀ ਸਟਾਰ ਕਾਸਟ ਪਹਿਲਾਂ ਤੋਂ ਹੀ ਪ੍ਰੇਰਣਾ ਸ੍ਰੋਤ ਹੈ। ਉਨ੍ਹਾਂ ਦੇ ਫੈਨ ਦੇ ਜਰੀਏ ਹੀ ਇਸ ਫ਼ਿਲਮ ਰਾਹੀਂ ਅਸੀਂ ਖੇਡ ਦੇ ਸਭਿਆਚਾਰ ਨੂੰ ਪ੍ਰਫੁੱਲਤ ਕਰਨਾ ਚਾਹੁੰਦੇ ਹਾਂ।’ ਉਹਨਾ ਦੱਸਿਆ ਕਿ ਪਟਕਥਾ ਦੇ ਨਾਲ-ਨਾਲ ਉਨ੍ਹਾਂ ਨੇ ਫ਼ਿਲਮ ਦੀ ਐਲਬਮ ਦੇ ਸੱਤ ਗੀਤ ਵੀ ਲਿਖੇ ਹਨ। ਫ਼ਿਲਮ ਦੇ ਮੁੱਖ ਅਦਾਕਾਰ ਯੁਵਰਾਜ, ਗੀਤਾ ਅਤੇ ਗੈਵੀ ਨੇ ਮੈਦਾਨ ਵਿਚ ਚੰਗਾ ਸਮਾਂ ਬਿਤਾਇਆ। ਯੁਵਰਾਜ ਨੇ ਦੱਸਿਆ, ‘ਖੇਡ ਦੇ ਮਹੌਲ ਵਿਚ ਸ਼ੂਟਿੰਗ ਕਰਨਾ ਮਜੇਦਾਰ ਰਿਹਾ। ਇਹ ਫ਼ਿਲਮ ਜ਼ਿੰਦਗੀ ਭਰ ਯਾਦ ਰਹਿਣ ਵਾਲੀ ਯਾਦਗਾਰ ਬਣ ਕੇ ਰਹਿ ਗਈ ਹੈ ਅਤੇ ਦਰਸ਼ਕਾਂ ਦੇ ਨਾਲ ਵੀ ਕੁਝ ਅਜਿਹਾ ਹੀ ਯਾਦਗਾਰੀ ਹੋਵੇਗਾ। ਇਹ ਫ਼ਿਲਮ ਮਨੋਰੰਜਨ ਵੀ ਕਰਦੀ ਹੈ ਤੇ ਸਿੱਖਿਆ ਵੀ ਦਿੰਦੀ ਹੈ।’ ਗੀਤਾ ਨੇ ਕਿਹਾ, ‘ਜੇਕਰ ਅਸੀਂ ਕੋਈ ਤਜੁਰਬਾ ਕਰਨ ਦੀ ਗੱਲ ਵੀ ਕਰੀਏ ਤਾਂ ਇਹ ਫ਼ਿਲਮ ਇੱਕ ਢੁੱਕਵੀਂ ਮਿਸਾਲ ਹੈ। ਫੁੱਟਬਾਲ ਜਿਹੀ ਖੇਡ ਨੂੰ ਮੁੱਖ ਕਹਾਣੀ ਬਣਾਉਣਾ ਰਿਸਕ ਭਰਿਆ ਹੈ ਪਰ ਸਾਡੇ ਲੇਖਕ-ਨਿਰਦੇਸ਼ਕ ਨੂੰ ਸਲਾਮ ਹੈ, ਜਿਨ੍ਹਾਂ ਨੇ ਇਹ ਪਹਿਲ ਕੀਤੀ ਅਤੇ ਐੰਨੀ ਖੂਬਸੂਰਤ ਫ਼ਿਲਮ ਬਣਾਈ।’
ਗੈਵੀ ਨੇ ਦੱਸਿਆ, ‘ਸ਼ੂਟਿੰਗ ਕਰਨਾ ਬੇਹੱਦ ਮਜੇਦਾਰ ਰਿਹਾ। ਲੋਕੇਸ਼ਨ ‘ਤੇ ਅਜਿਹਾ ਲੱਗਿਆ, ਜਿਵੇਂ ਅਸੀਂ ਅਸਲ ਜ਼ਿੰਦਗੀ ਵਿਚ ਵੀ ਕਾਲਜ ਵਿਦਿਆਰਥੀ ਹੀ ਹਾਂ ਅਤੇ ਉਸੇ ਮੂੜ ਵਿਚ ਕਦੇ-ਕਦੇ ਬਚਕਾਨੀ ਹਰਕਤਾਂ ਵੀ ਕਰ ਦਿੰਦੇ ਸੀ। ਮੈਂ ਸੈਟਾਂ ‘ਤੇ ਯੁਵਰਾਜ ਅਤੇ ਗੀਤਾ ਦੀ ਲਾਈਵ ਗਾਇਕੀ ਦਾ ਵੀ ਖਾਸਾ ਲਾਹਾ ਖੱਟਿਆ।’ ਯੁਵਿਕਾ ਇੱਕ ਅਜਿਹੀ ਅਦਾਕਾਰ ਹੈ, ਜਿਹੜੀ ਹੌਲੀ-ਹੌਲੀ ਪੰਜਾਬੀ ਸਿਨੇਮਾ ਵਿਚ ਆਪਣਾ ਪੈਰ ਜਮਾ ਰਹੀ ਹੈ। ਸ਼ੁਰੂਆਤ ਵਿਚ ਉਨ੍ਹਾਂ ਨੇ ਇਸ ਫ਼ਿਲਮ ਨੂੰ ਮਹਿਜ ਇਅਕ ਖੇਡ ਫ਼ਿਲਮ ਵਾਂਗ ਲਿਆ ਪਰ ਬਾਅਦ ਵਿਚ ਉਸ ਨੂੰ ਪਤਾ ਲੱਗਿਆ ਕਿ ਇਸ ਵਿਚ ਹੋਰ ਵੀ ਖਾਸਾ ਕੁਝ ਹੈ। ਉਸ ਨੇ ਕਿਹਾ, ‘ਸੈਟਾਂ ‘ਤੇ ਮੈਂ ਸਿਨੇਮਾ ਦੇ ਕਈ ਪਾਠ ਸਿੱਖੇ ਅਤੇ ਮੈਂਨੂੰ ਪੂਰਾ ਯਕੀਨ ਹੈ ਕਿ ਇਹ ਫ਼ਿਲਮ ਮੇਰੇ ਅਦਾਕਾਰੀ ਕੈਰੀਅਰ ਵਿਚ ਇੱਕ ਵੱਡਾ ਅਤੇ ਅਹਿਮ ਮੋੜ ਸਾਬਤ ਹੋਵੇਗੀ।’
Punjab Post Daily Online Newspaper & Print Media
