
ਬਠਿੰਡਾ, 21 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਆਰ.ਵੀ.ਡੀ.ਏ.ਵੀ ਪਬਲਿਕ ਸਕੂਲ ਬੰਿਠਡਾ ਵਿਖੇ ਪਰਸੂ ਰਾਮ ਜੈਅੰਤੀ ਬੜੀ ਸ਼ਰਧਾ,ਉਤਸ਼ਾਹ ਅਤੇ ਧੂਮਧਾਮ ਨਾਲ ਮਨਾਈ ਗਈ।ਇੰਟਰ ਹਾਉਸ ਪੋਸਟਰ ਅਤੇ ਕੁਇਜ ਮੁਕਾਬਲੇ ਕਰਵਾਏ ਗਏ।ਸਵੇਰ ਦੀ ਪਾਰਥਨਾ ਸਭਾ ਵਿੱਚ ਬੱਚਿਆਂ ਨੂੰ ਮਹਾਂਰਿਸ਼ੀ ਪਰਸ਼ੂ ਰਾਮ ਜੀ ਦੇ ਜੀਵਨ ,ਭਗਤੀ,ਸ਼ਕਤੀ,ਵਿਧਵਤਾ,ਅਲੋਕਿਕ,ਅਤੇ ਲੋਕਿਕ ਸ਼ਕਤੀ ਦੇ ਸਵਾਮੀ ਸੰਪੂਰਨ ਧਰਤੀ ਦੀ ਯਾਤਰਾ ਕਰਨ ਵਾਲੇ,ਸਦਾ-2 ਜੀਵੰਤ ਰਹਿਣ ਵਾਲੇ ਮਹਾਂਰਿਸ਼ੀ ਜੀ ਦੇ ਜੀਵਨ ਉੱਪਰ ਚਾਨਣਾ ਪਾਉਦਿਆਂ ਬੱਚਿਆਂ ਨੂੰ ਉਹਨਾ ਦੀ ਭਗਤੀ ਅਤੇ ਸ਼ਕਤੀ ਬਾਰੇ ਜਾਗਰੂਕ ਕੀਤਾ ਗਿਆ।ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਸਤਵੰਤ ਭੁੱਲਰ ਨੇ ਬੱਚਿਆਂ ਨੂੰ ਸੰਬੁਧਨ ਕਰਦਿਆਂ ਮਹਾਂਰਿਸ਼ੀ ਜੀ ਦੇ ਤਪ.ਤਿਆਗ,ਦਿਆਲੂ,ਦਾਨੀ,ਜੁਲਮਾ ਦਾ ਨਾਸ਼ ਕਰਨ ਵਾਲੇ ,ਧਰਤੀ ਨੂੰ ਸਵਰਗ ਬਨਾਉਣ ਦਾ ਯਤਨ ਕਰਨ ਵਾਲੇ ਗੁਣਾਂ ਦੇ ਧਾਰਨੀ ਸ਼੍ਰੀ ਪਰਸ਼ੂ ਰਾਮ ਜੀ ਦੇ ਜੀਵਨ ਤੋਂ ਸੇਧ ਲੈ ਕੇ ਅਪਣੇ ਜੀਵਨ ਵਿੱਚ ਸਦਗੁਣ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਸ਼੍ਰੀ ਪਰਸ਼ੂ ਰਾਮ ਜੂੈਅੰਤੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।ਇੰਟਰ ਹਾਉਸ ਪੋਸਟਰ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਗਾਂਧੀ ਹਾਉਸ ਨੇ,ਦੂਜਾ ਸਥਾਨ ਪਟੇਲ ਹਾਉਸ ਅਤੇ ਤੀਜਾ ਸਥਾਨ ਨਹਿਰੂ ਹਾਉਸ ਨੂੰ ਮਿਲਿਆ।ਇਸੇ ਤਰ੍ਹਾਂ 8ਵੀਂ,9ਵੀਂ ਅਤੇ 10ਵੀਂ ਜਮਾਤ ਦੇ ਬੱਚਿਆਂ ਵਿੱਚ ਕੁਇਜ ਮੁਕਾਬਲੇ ਹੋਏ ਅਤੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ।
Punjab Post Daily Online Newspaper & Print Media