ਲੋਕ ਲਿਖਾਰੀ ਸਭਾ ਵੱਲੋਂ ਗਾਇਕ ਤੇ ਗੀਤਕਾਰ ਰਮਿੰਦਰ ਰੰਧਾਵਾ ਦਾ ਹੌਸਲਾ ਵਧਾਊ ਸਨਮਾਨ
ਬਟਾਲਾ, 23 (ਨਰਿੰਦਰ ਬਰਨਾਲ) – ਲੋਕ ਲਿਖਾਰੀ ਸਭਾ ਕਾਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਇਥੋਂ ਨਜ਼ਦੀਕ ਪਿੰਡ ਕੋਹਾੜ ਵਿਖੇ ਪ੍ਰਸਿੱਧ ਗਜ਼ਲਗੋ ਅਤੇ ਪੰਜਾਬੀ ਸਾਹਿਤ ਦੇ ਸਿਰਮੌਰ ਲੇਖਕ ਸੁਲੱਖਣ ਸਰਹੱਦੀ ਦੇ ਗ੍ਰਹਿ ਵਿਖੇ ਹੋਈ। ਇਸ ਮੀਟਿੰਗ ਵਿੱਚ ਸਭਾ ਦੇ ਸ੍ਰਪ੍ਰਸਤ ਸੁਲੱਖਣ ਸਰਹੱਦੀ, ਪ੍ਰਧਾਨ ਬਲਦੇਵ ਸਿੰਘ ਬੁੱਟਰ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰੰਗੀਲਪੁਰ, ਸੀਨੀਅਰ ਮੀਤ ਪ੍ਰਧਾਨ ਮਲਕੀਤ ਸਿੰਘ ਮਾਨ, ਓਮ ਪ੍ਰਕਾਸ਼ ਭਗਤ, ਤਰਲੋਕ ਚੰਦ, ਜਤਿੰਦਰ ਭਨੋਟ, ਬੱਬੂ ਛੀਨਾ, ਸੁੱਚਾ ਸਿੰਘ ਪਸਨਾਵਾਲ,ਗਾਇਕ ਤੇ ਗੀਤਕਾਰ ਰਮਿੰਦਰ ਰੰਧਾਵਾ, ਸੰਤੋਖ ਸਿੰਘ, ਪ੍ਰੇਮ ਸਿੰਘ, ਬਿਕਰਮਜੀਤ ਸਿੰਘ, ਬਲਦੇਵ ਸਿੰਘ, ਜਗਜੀਤ ਸਿੰਘ ਆਦਿ ਤੋਂ ਇਲਾਵਾ ਵੀ ਲੇਖਕ ਅਤੇ ਸਾਹਿਤ ਪ੍ਰੇਮੀ ਹਾਜਰ ਸਨ। ਇਸ ਮੌਕੇ ਹਾਜਰ ਲੇਖਕਾਂ ਵੱਲੋਂ ਸ੍ਰੋਮਣੀ ਸ਼ਾਇਰ ਪਰਮਿੰਦਰਜੀਤ, ਸ਼ਾਇਰ ਚੰਨ ਬੋਲੇਵਾਲੀਆ ਦੇ ਬੇਟੇ, ਸ਼ਾਇਰ ਬੱਬੂ ਛੀਨਾ ਦੇ ਪਿਤਾ ਅਤੇ ਹੋਰ ਸ਼ਾਇਰਾਂ ਦੇ ਬੀਤੇ ਦਿਨੀ ਹੋਏ ਦਿਹਾਂਤ ਦੇ ਸਬੰਧ ਵਿੱਚ 2 ਮਿੰਟ ਦਾ ਮੋਨ ਧਾਰ ਕੇ ਉਨ੍ਹਾਂ ਨੂੰ ਸਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪ੍ਰਸਿੱਧ ਗਜ਼ਲਗੋ ਸੁਲੱਖਣ ਸਰਹੱਦੀ ਵਲੋਂ ਲੇਖਕਾਂ ਨੂੰ ਮਿਆਰੀ ਅਤੇ ਸਮਾਜ ਸੁਧਾਰਕ ਲੇਖਣੀ ਲਈ ਪ੍ਰੇਰਿਤ ਕੀਤਾ ਗਿਆ।
ਇਸ ਉਪਰੰਤ ਵਿਸਾਖ ਮਹੀਨੇ ਨੂੰ ਸਮੱਰਪਿਤ ਅਯੋਜਿਤ ਕਵੀ ਦਰਬਾਰ ਵਿੱਚ ਸੁਲੱਖਣ ਸਰਹੱਦੀ ਨੇ ‘ਹਜਾਰਾਂ ਨਾਨਕਾਂ,ਬੁੱਧਾਂ ਨੂੰ ਪੱਥਰ ਬੁੱਤ ਬਣਾ ਛੱਡਿਆ, ਅਸਾਂ ਪਗੈਂਬਰਾਂ ਦਾ ਸੱਚ ਗ੍ਰੰਥਾਂ ਵਿੱਚ ਛੁਪਾ ਛੱਡਿਆ, ਸਮੇਤ ਕਈ ਗਜ਼ਲਾਂ ਬੋਲ ਕੇ ਖੂਬ ਰੰਗ ਬੰਨਿਆਂ, ਓਮ ਪ੍ਰਕਾਸ਼ ਭਗਤ ਨੇ ‘ਜਿਊਂਦੇ ਜੀਅ ਨਹੀਂ ਬਲਾਉਂਦੇ ਮੜੀਆਂ ਉਤੇ ਦੀਵੇ ਜਗਾਉਂਦੇ, ਕਵਿਤਾ ਪੇਸ ਕੀਤੀ, ਮਲਕੀਤ ਸਿੰਘ ਮਾਨ ਨੇ ‘ਅਸ਼ੀ ਅਜ਼ਾਦ ਕਦੋਂ ਹੋਏ, ਕਵਿਤਾ ਪੇਸ਼ ਕੀਤੀ, ਜਤਿੰਦਰ ਭਨੋਟ ਨੇ ਬੜੇ ਹੀ ਜ਼ੋਸੀਲੇਪਨ ਨਾਲ ‘ਲਿਖਦਾ ਹਾਂ ਰਾਮ ਤੇ ਰਾਵਣ ਲਿਖਿਆ ਜਾਵੇ, ਕਵਿਤਾ ਬੋਲ ਕੇ ਸੁਣਾਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਉੱਭਰਦੇ ਗਾਇਕ ਤੇ ਗੀਤਕਾਰ ਰਮਿੰਦਰ ਰੰਧਾਵਾ ਨੇ ਆਪਣੇ ਹੀ ਲਿਖੇ ਬਹੁ ਚਰਚਿਤ ਗੀਤ ‘ ਉਹ ਗੁਰੂ ਦਾ ਸਿੱਖ ਨਹੀਂ ਜੋ ਹੱਕ ਕਿਸੇ ਦਾ ਖੋਹਵੇ, ਅਤੇ ਆਪਣੇ ਸਵ:ਪਿਤਾ ਦੀ ਯਾਦ ਵਿੱਚ ਲਿਖਿਆ ਗੀਤ ‘ਬਾਪੂ, ਆਦਿ ਗਾ ਕੇ ਚੰਗੀ ਗਾਇਕੀ ਅਤੇ ਵਧੀਆ ਲੇਖਣੀ ਦਾ ਸਬੂਤ ਪੇਸ ਕੀਤਾ। ਇਸ ਮੌਕੇ ਗੁਰਪ੍ਰੀਤ ਰੰਗੀਲਪੁਰ ਨੇ ‘ਕਿਹੜੇ ਮੂੰਹ ਨਾਲ ਦੇਈਏ ਵਿਸਾਖੀ ਦੀ ਮੁਬਾਰਕਵਾਦ, ਕਣਕ ਤਾਂ ਹੋ ਗਈ ਸਾਰੀ ਮੀਂਹ ਝੱਖੜ ਨਾਲ ਬਰਬਾਦ, ਆਦਿ ਕਵਿਤਾ ਤੋਂ ਇਲਾਵਾ ਸ਼ਾਇਰੋ ਸ਼ਾਇਰੀ ਬੋਲਦਿਆਂ ਸਟੇਜ਼ ਦੀ ਭੂਮਿਕਾ ਬਾਖੂਬ ਨਿਭਾਈ। ਇਸ ਮੌਕੇ ਲੇਖਕ ਸਭਾ ਆਗੂਆਂ ਵੱਲੋਂ ਉੱਭਰਦੇ ਨੌਜ਼ਵਾਨ ਗਾਇਕ ਤੇ ਗੀਤਕਾਰ ਰਮਿੰਦਰ ਰੰਧਾਵਾ ਦਾ ਉਤਸ਼ਾਹ ਵਰਧਕ ਸਨਮਾਨ ਕਰਦੇ ਹੋਏ ਉਸਨੂੰ ਲੋਈ ਅਤੇ ਯਾਦਗਾਰੀ ਚਿੰਨ੍ਹ ਦਿੰਦੇ ਹੋਏ ਸਾਫ ਸੁਥਰੀ ਲੇਖਣੀ ਅਤੇ ਗਾਇਕੀ ਲਈ ਪ੍ਰੇਰਿਤ ਕੀਤਾ। ਆਗੂਆਂ ਨੇ ਕਿਹਾ ਕਿ ਜਿਹੜੇ ਲੋਕ ਆਪਣੇ ਦੇਸ਼ ਅਤੇ ਸਮਾਜ ਲਈ ਕੁੱਝ ਚੰਗਾ ਕਰ ਵਿਖਾਉਂਦੇ ਹਨ ਲੋਕ ਰਹਿੰਦੀ ਦੁਨੀਆਂ ਤੱਕ ਉਨ੍ਹਾਂ ਨੂੰ ਯਾਦ ਕਰਦੇ ਰਹਿਣਗੇ।
Punjab Post Daily Online Newspaper & Print Media
