Sunday, July 19, 2026

ਅਰਦਾਸ ‘ਚ ਪੰਥ ਵੱਲੋਂ ਪ੍ਰਵਾਨਤ ਸ਼ਬਦਾਵਲੀ ਹੀ ਹੋਣੀ ਚਾਹੀਦੀ ਹੈ – ਭਾਈ ਗੁਰਿੰਦਰਦੀਪ ਸਿੰਘ

PPN2304201503ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਅਰਦਾਸ ਕਰਦੇ ਸਮੇਂ ਪੰਥ ਵੱਲੋਂ ਪ੍ਰਵਾਨਤ ਸ਼ਬਦਾਵਲੀ ਹੀ ਵਰਤਣੀ ਚਾਹੀਦੀ ਹੈ। ਇਹ ਸ਼ਬਦ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾ ਦੇ ਬਠਿੰਡਾ ਸਰਕਲ ਵੱਲੋਂ ਇਥੇ ਕਰਵਾਏ ਜਾ ਰਹੇ ਸਾਲਾਨਾ ਸਮਾਗਮਾਂ ਦੀ ਲੜੀ ਦੌਰਾਨ ਸਥਾਨਕ ਗੁਰਦੁਆਰਾ ਸਾਹਿਬ ਭਾਈ ਮਤੀ ਦਾਸ ਨਗਰ ਵਿਖੇ ਅੱਜ ਸਵੇਰ ਦੇ ਸਮਗਾਮ ਦੌਰਾਨ ਕਥਾ ਕਰਦਿਆਂ ਭਾਈ ਗੁਰਿੰਦਰਦੀਪ ਸਿੰਘ ਵਲੋਂ ਸੰਗਤਾਂ ਨੂੰ ਕਹੇ।ਉਨਾਂ ਕਿਹਾ ਆਮ ਤੌਰ ‘ਤੇ ਅਸੀਂ ਗੁਰੂ ਅੱਗੇ ਸੰਗਤੀ ਅਰਦਾਸ ਕਰਦੇ ਸਮੇਂ ਸਿੱਖ ਰਹਿਤ ਮਰਯਾਦਾ ਅਨੁਸਾਰ ਪ੍ਰਵਾਨਤ ਸ਼ਬਦਾਵਲੀ ਨੂੰ ਛੱਡ ਕੇ ਹੋਰ ਦੁਨਿਆਵੀ ਮੰਗਾਂ ਦੀ ਲੰਬੀ ਲਿਸਟ ਪੜਨੀ ਸ਼ੁਰੂ ਕਰ ਦਿੰਦੇ ਹਾਂ; ਦੁੱਖਾਂ ਦਾ ਨਾਸ਼ ਤੇ ਸੁੱਖਾਂ ਦੀ ਮੰਗ ਕਰਦੇ ਹਾਂ ਅਤੇ ਕਈ ਵਾਰ ਤਾਂ ‘ਅੜੇ ਸੋ ਝੜੇ’ ਵਰਗੇ ਸ਼ਬਦਾਂ ਦੀ ਵਰਤੋਂ ਵੀ ਕਰ ਦਿੰਦੇ ਹਾਂ ਜੋ ਕਿ ਗੁਰਮਤਿ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੇ।ਭਾਈ ਗੁਰਿੰਦਰਪਾਲ ਸਿੰਘ ਨੇ ਕਿਹਾ ਇੱਕ ਪਾਸੇ ਤਾਂ ਅਸੀ ਅਰਦਾਸ ਦੌਰਾਨ ਸਰਬੱਤ ਦੇ ਭਲੇ ਦੀ ਮੰਗ ਕਰਦੇ ਹਾਂ ਅਤੇ ਦੂਸਰੇ ਪਾਸੇ ਆਪਣੇ ਵਿਰੋਧੀ ਵੀਚਾਰਧਾਰਾ ਵਾਲਿਆਂ ਲਈ ‘ਅੜੇ ਸੋ ਝੜੇ’ ਦੀ ਉਮੀਦ ਲਾ ਬੈਠਦੇ ਹਾਂ ਜੋ ਕਿ ਬਿਲਕੁਲ ਹੀ ਆਪਾ ਵਿਰੋਧੀ ਗੱਲਾਂ ਹਨ।

        ਸੋ ਜੇ ਸਾਨੂੰ ਅਰਦਾਸ ਵਿੱਚ ਕਹੇ ਗਏ ਸ਼ਬਦਾਂ: ‘ਪ੍ਰਥਮੇ ਸਰਬੱਤ ਖ਼ਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖ਼ਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ।’ ਅਤੇ ‘ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ!’ ਉਪਰ ਪੂਰਾ ਪੂਰਾ ਭਰੋਸਾ ਹੈ ਤਾਂ ਸਿਰਫ ਇਹ ਹੀ ਮੰਗਾਂ ਅਰਦਾਸ ਵਿੱਚ ਮੰਗਣੀਆਂ ਚਾਹੀਦੀਆਂ ਹਨ, ਨਾ ਕਿ ਹੋਰ ਮੰਗਾਂ ਦੀ ਲਿਸਟ ਪੜਨੀ ਚਾਹੀਦੀ ਹੈ। ਕਿਉਂਕਿ ਜੇ ਸਾਨੂੰ ਗੁਰੂ ਅਤੇ ਅਰਦਾਸ ‘ਤੇ ਭਰੋਸਾ ਹੈ ਤਾਂ ਹੋਰ ਮੰਗਾਂ ਇਨਾਂ ਦੇ ਸਾਹਮਣੇ ਬਹੁਤ ਹੀ ਨਿਗੁਣੀਆਂ ਰਹਿ ਜਾਂਦੀਆਂ ਹਨ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply