Saturday, March 21, 2026

800 ਤੋਂ ਵੱਧ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਰਵਉੱਚ ਐਵਾਰਡ

PPN2304201504

ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਡੀ .ਏ.ਵੀ.ਕਾਲਜ ਮੈਨਿਜਿੰਗ ਕਮੇਟੀ (ਨਿਉ ਦਿੱਲੀ) ਮਹਾਤਮਾਂ ਹੰਸ ਰਾਜ ਜੀ ਦੇ ਜਨਮ ਦਿਵਸ ਉੱਪਰ ਨੈਸ਼ਨਲ ਪੱਧਰ ਉੱਤੇ ਲਗਭਗ 800 ਤੋਂ ਵੱਧ ਸਕੂਲਾਂ ਦੇ ਪ੍ਰਿੰਸੀਪਲਾਂ ਵਿੱਚੋਂ ਦੋ ਪਬਲਿਕ ਸਕੂਲ,ਇੱਕ ਏਡਿਡ ਸਕੂਲ ਅਤੇ ਇੱਕ ਕਾਲਜ ਦੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਸਰਵ-ਉੱਚ ਐਵਾਰਡ ਲਈ ਅਪਣੇ ਅਣਥੱਕ, ਮਿਹਨਤੀ, ਲਾਸਾਨੀ ਲਗਨ, ਦ੍ਰਿੜ ਇਰਾਦਿਆਂ ਸਦਕਾ ਅਪਣੇ ਸਕੂਲ ਅਤੇ ਬੱਚਿਆਂ ਦੇ ਭਵਿੱਖ ਨੂੰ ਅਸਮਾਨ ਦੀਆਂ ਬੁਲੰਦੀਆਂ ਨੂੰ ਛੋਹਣ ਦੀ ਤਾਕਤ ਦੇਣ ਵਾਲਿਆਂ ਨੂੰ ਹਰ ਸਾਲ ਸਨਮਾਨਿਤ ਕੀਤਾ ਜਾਂਦਾ ਹੈ।ਇਸ ਸਾਲ 22ਅਪ੍ਰੈਲ 2015 ਨੂੰ ਇਹ ”ਸਰਵ ਉੱਚ ਐਵਾਰਡ” ਆਰ.ਵੀ.ਡੀ.ਏ.ਵੀ ਪਬਲਿਕ ਸੀਨੀ.ਸਕੈਂ.ਸਕੂਲ ਬਠਿੰਡਾ ਦੇ ਪ੍ਰਿੰਸੀਪਲ ਸ਼ੀ੍ਰਮਤੀ ਸਤਵੰਤ ਕੌਰ ਭੁੱਲਰ ਦੀਆਂ ਅਣਥੱਕ ਸੇਵਾਂਵਾ ਬਦਲੇ ”ਆਰੀਆ ਰਤਨ ਸ਼ੀz ਪੂਨਮ ਸੂਰੀ” ਦੁਆਰਾ ਸੋਲਨ ਵਿਖੇ ਦਿੱਤਾ ਗਿਆ।ਇਸ ਮਹਾਂ ਸੰਮੇਲਨ ਵਿੱਚ ਪੂਰੇ ਦੇਸ਼ ਭਰ ਵਿੱਚੋਂ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਤੋਂ ਇਲਾਵਾ ਪ੍ਰਮੁੱਖ ਜਰਨਲ ਸੈਕਟਰੀ ਆਰ.ਐਸ਼.ਸ਼ਰਮਾ, ਪ੍ਰੁਬੋਦ ਮਹਾਜਨ, ਜੇ.ਪੀ ਸੂਦ, ਡਾਇਰੈਕਟਰ ਸ਼੍ਰੀਮਤੀ ਜੇ. ਕਾਕੜੀਆ, ਸ਼੍ਰੀਮਤੀ ਨੀਸ਼ਾ ਭਸ਼ੀਨ (ਡਾਇਰੈਕਟਰ) ਸਿੱਖਿਆ ਸ਼ਾਸ਼ਤਰੀ, ਵਿਦਵਾਨ ਅਤੇ ਆਰੀਆ ਸਮਾਜ ਦੇ ਕਰਮਚਾਰੀ ਪਹੁੰਚੇ ਹੋਏ ਸਨ।ਪਿਛਲੇ ਵਰ੍ਹੇ ਐਚ.ਆਰ.ਡੀ ਮਨਿਸਟਰੀ ਵੱਲੋਂ ਅਧਿਆਪਕ ਦਿਵਸ ਉੱਪਰ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਉਪਲੱਭਧੀਆਂ ਬਦਲੇ ਸ਼੍ਰੀਮਤੀ ਸਮਰਿਤੀ ਇਰਾਨੀ ਵੱਲੌ ਗੋਰਵਮਈ ਸਨਮਾਨ ਹਾਸਲ ਕਰ ਚੁੱਕੇ ਹਨ।ਇਸ ਮੌਕੇ ਸਕੂਲ ਦੇ ਸਟਾਫ’ ਐਲ.ਐਮ.ਸੀ.ਮੈਂਬਰ ਵੱਖ-2 ਸਕੂਲਾਂ, ਕਾਲਜਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਪ੍ਰਿਸ਼ੀਪਲ ਮੈਡਮ ਡਾ. ਸਤਵੰਤ ਭੁੱਲਰ ਨੂੰ ਵਧਾਈ ਦਿੱਤੀ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply