ਸਾਲ 2013-14 ਦੌਰਾਨ 986 ਸਕੂਲੋਂ ਵਿਰਵੇ ਬੱਚਿਆਂ ਵਿਚੋਂ 936 ਸਕੂਲਾਂ ਵਿੱਚ ਕਰਵਾਏ ਦਾਖਲ -ਡੀ.ਈ.ਓ
ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਾਲ 2014-15 ਦੌਰਾਨ 202 ਲੱਖ ਰੁਪਏ ਦੀ ਲਾਗਤ ਨਾਲ ਜ਼ਿਲਖ਼ੇ ਦੇ ਸਰਕਾਰੀ ਸਕੂਲਾਂ ਵਿੱਚ 68 ਨਵੇਂ ਕਮਰੇ ਉਸਾਰੇ ਗਏ ਤਾਂ ਜੋ ਵਿਦਿਆਰਥੀਆਂ ਬੇਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਸਕੇ। ਇਸ ਗੱਲ ਦਾ ਪ੍ਰਗਟਾਵਾ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਸ਼ਰਮਾ ਨੇ ਜ਼ਿਲਾ ਸਿੱਖਿਆ ਵਿਕਾਸ ਕਮੇਟੀ ਦੀ ਬੈਠਕ ਦੌਰਾਨ ਕੀਤਾ। ੳਨਖ਼ਾਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ 20.35 ਲੱਖ ਰੁਪਏ ਦੇ 407 ਕੰਮ ਕੀਤੇ ਗਏ ਅਤੇ ਅਪਰ ਪ੍ਰਾਇਮਰੀ ਸਕੂਲਾਂ ਵਿੱਚ 19.74 ਲੱਖ ਰੁਪਏ ਦੇ 282 ਕੰਮ ਨੇਪਰੇ ਚਾੜੇ ਗਏ।ਇਸੇ ਪ੍ਰਕਾਰ ਪ੍ਰਾਇਮਰੀ ਸਕੂਲਾਂ ਵਿੱਚ 29.62 ਲੱਖ ਰੁਪਏ ਦੀ ਲਾਗਤ ਨਾਲ 395 ਛੋਟੇ ਮੋਟੇ ਰਿਪੇਅਰ ਦੇ ਕੰਮ ਕੀਤੇ ਗਏ ਅਤੇ ਅਪਰ ਪ੍ਰਾਇਮਰੀ ਸਕੂਲਾਂ ਵਿੱਚ 20.25 ਲੱਖ ਰੁਪਏ ਦੇ 270 ਕੰਮ ਨੇਪਰੇ ਚਾੜੇ ਗਏ।ਬੈਠਕ ਦੌਰਾਨ ਏ.ਡੀ.ਸੀ.ਵਿਕਾਸ ਨੇ ਕਮੇਟੀ ਦੇ ਮੈਂਬਰਾਂ ਨਾਲ ਜ਼ਿਲੇ ਦੀ ਸਿੱਖਿਆ ਨੂੰ ਉਚੇ ਪੱਧਰ ਤੇ ਚੁੱਕਣ ਦਾ ਵਿਚਾਰ ਵਟਾਂਦਰਾ ਕੀਤਾ।ਬੈਠਕ ਦੋਰਾਨ ਸਰਬ-ਸਿੱਖਿਆ ਅਭਿਆਨ ਅਧੀਨ ਚੱਲ ਰਹੇ ਕੰਮਾਂ ਦੀ ਪ੍ਰਗਤੀ ਰਿਪੋਰਟ ਵੀ ਪੇਸ਼ ਕੀਤੀ ਗਈ ਸਾਲ 2013-14 ਦੌਰਾਨ 986 ਸਕੂਲੋਂ ਵਿਰਵੇ ਬੱਚਿਆ ਦੀ ਸ਼ਨਾਖਤ ਬਾਰੇ ਦੱਸਦਿਆਂ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼੍ਰੀਮਤੀ ਅਮਰਜੀਤ ਕੌਰ ਕੋਟਫੱਤਾ ਨੇ ਦੱਸਿਆ ਕਿ ਇਨਖ਼ਾਂ ਬੱਚਿਆਂ ਵਿੱਚੋਂ 936 ਬੱਚੇ ਸਕੂਲਾਂ ਵਿਚ ਦਾਖਲ ਕਰਵਾ ਦਿੱਤੇ ਗਏ ਹਨ ਅਤੇ ਉਨਾਂ ਨੂੰ ਵੱਖ-ਵੱਖ ਸਰਕਾਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਉਨਾਂ ਦੱਸਿਆ ਕਿ 986 ਬੱਚਿਆਂ ਚੋਂ 196 ਭੱਠਾ ਮਜਦੂਰਾਂ ਦੇ ਬੱਚੇ ਹਨ। ਉਨਾਂ ਇਹ ਵੀ ਦੱਸਿਆ ਕਿ ਕਸਤੁਰਬਾ ਗਾਂਧੀ ਬਾਲਿਕਾ ਵਿਦਿਆਲਾ ਯੋਜਨਾ ਤਹਿਤ 3 ਸਕੂਲਾਂ ਵਿੱਚ ਕੁੜੀਆਂ ਦੇ ਹੋਸਟਲ ਚਲਾਏ ਜਾ ਰਹੇ ਹਨ। ਸਰਕਾਰੀ ਕੰਨਿਆ ਹਾਈ ਸਕੂਲ ਮੰਡੀ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਅਤੇ ਸਰਕਾਰੀ ਹਾਈ ਸਕੂਲ ਘੁੱਦਾ ਵਿਖੇ 146 ਬੱਚੀਆਂ ਰਹਿ ਰਹੀਆਂ ਹਨ। ਸਾਲ 2014-15 ਦੌਰਾਨ ਇਨਖ਼ਾਂ ਹੋਸਟਲਾਂ ਤੇ 42.38 ਲੱਖ ਰੁਪਏ ਖਰਚ ਕੀਤੇ ਗਏ ਹਨ।ਉਨਾਂ ਇਹ ਵੀ ਦੱਸਿਆ ਕਿ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 9ਵੀਂ ਅਤੇ 10ਵੀਂ ਜਮਾਤ ਦੇ ਕਮਜ਼ੋਰ ਵਿਦਿਆਰਥੀਆਂ ਨੂੰ ਰੈਮੀਡੀਅਲ ਕੋਚਿੰਗ ਦਿੱਤੀ ਜਾਂਦੀ ਹੈ।ਇਸ ਤਹਿਤ 2 ਜਨਵਰੀ ਤੋਂ 28 ਫਰਵਰੀ 2015 ਤੱਕ 874 ਵਿਦਿਆਰਥੀਆਂ ਲਈ ਸਾਇੰਸ ਅਤੇ ਹਿਸਾਬ ਵਿਸ਼ਾ ਪੜਾਉਣ ਲਈ ਸਕੂਲ ਸਮੇਂ ਤੋਂ ਬਾਅਦ ਕਲਾਸਾਂ ਲਗਾਈਆਂ ਗਈਆਂ।ਮੀਟਿੰਗ ਵਿੱਚ ਸਿੱਖਿਆ ਵਿਭਾਗ ਦੇ ਵੱਖ-ਵੱਖ ਅਫ਼ਸਰ ਅਤੇ ਵਿਕਾਸ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ।
Punjab Post Daily Online Newspaper & Print Media
