ਪਠਾਨਕੋਟ, 23 ਅਪ੍ਰੈਲ (ਪੱਤਰ ਪ੍ਰੇਰਕ) – ਅਦਾਲਤਾਂ ਵਿੱਚ ਚੱਲ ਰਹੇ ਪਰਿਵਾਰਿਕ ਝਗੜਿਆਂ ਸਬੰਧੀ ਕੇਸਾਂ ਦਾ ਆਪਸੀ ਰਾਜ਼ੀਨਾਮੇ ਰਾਹੀਂ ਨਿਪਟਾਰਾ ਕਰਨ ਲਈ 25 ਅਪ੍ਰੈਲ ਨੂੰ ਕੋਰਟ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਜਾਵੇਗੀ।ਇਹ ਜਾਣਕਾਰੀ ਸ਼੍ਰੀ ਬੀ.ਐਸ.ਸੰਧੂ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਦਿੰਦਿਆਂ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਪਰਿਵਾਰਿਕ ਝਗੜਿਆਂ ਦੇ ਨਿਪਟਾਰੇ ਲਈ ਦੋ ਬੈਂਚ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਕ ਬੈਂਚ ਜ਼ਿਲ੍ਹਾ ਜੱਜ ਫੈਮਲੀ ਕੋਰਟ ਮਲਿਕਪੁਰ ਅਤੇ ਦੂਸਰਾ ਬੈਂਚ ਐਸ.ਡੀ.ਐਮ. ਕੋਰਟ ਪਠਾਨਕੋਟ ਵਿਖੇ ਲਗਾਇਆ ਜਾ ਰਿਹਾ ਹੈ।
ਸ਼੍ਰੀ ਸੰਧੂ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਪਰਿਵਾਰਿਕ ਝਗੜਿਆਂ ਸਬੰਧੀ ਖਰਚੇ ਦੇ ਕੇਸ, ਗਾਰਡੀਅਨ ਐਂਡ ਵਾਰਡ ਐਕਟ, ਬੱਚੇ ਨੂੰ ਅਡਾਪਟ ਕਰਨ ਅਤੇ ਉਸ ਦੀ ਸਾਂਭ ਸੰਭਾਲ ਸਬੰਧੀ ਐਕਟ, ਘਰੇਲੂ ਹਿੰਸਾ ਐਕਟ, ਬਜੁਰਗ ਮਾਪਿਆਂ ਅਤੇ ਸੀਨੀਅਰ ਸਿਟੀਜ਼ਨ ਦੀ ਸਾਂਭ ਸੰਭਾਲ ਅਤੇ ਭਲਾਈ ਐਕਟ-2007 ਸਬੰਧੀ ਕੇਸਾਂ ਦੇ ਨਿਪਟਾਰੇ ਆਪਸੀ ਸਹਿਮਤੀ ਰਾਹੀਂ ਕੀਤੇ ਜਾਣਗੇ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media