Friday, April 24, 2026

ਮੁਹੱਲਾ ਸੁੰਦਰ ਨਗਰ ਤੇ ਰਵੀ ਦਾਸ ਨਗਰ ਵਿੱਚ ‘ਅਨਮੋਲ ਬੇਟੀ’ ਨੁਕੜ ਨਾਟਕ ਦਾ ਆਯੋਜਨ

PPN2304201520ਹੁਸ਼ਿਆਰਪੁਰ, 23 ਅਪ੍ਰੇੈਲ (ਸਤਵਿੰਦਰ ਸਿੰਘ) – ਮਾਦਾ ਭਰੂਣ ਹੱਤਿਆ ਰੋਕਣ ਅਤੇ ਕੰਨਿਆ ਜਨਮ ਨੂੰ ਉਤਸ਼ਾਹਿਤ ਕਰਨ ਹਿੱਤ ਸਿਹਤ ਵਿਭਾਗ ਵੱਲੋਂ ‘ਅਨਮੋਲ ਬੇਟੀ’ ਨਾਮਕ ਨੁਕੜ ਨਾਟਕ ਸਿਵਲ ਸਰਜਨ ਡਾ. ਸੁਰਜੀਤ ਸਿੰਘ ਦੇੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਆਯੋਜਿਤ ਕੀਤੇ ਗਏ। ਇਸੇ ਲੜੀ ਦੌਰਾਨ ਹੁਸ਼ਿਆਰਪੁਰ ਸ਼ਹਿਰ ਵਿੱਚ ਬਣੀਆਂ ਨਵੀਆਂ ਬਣੀਆਂ ਅਰਬਨ ਪੀ.ਐਚ.ਸੀਜ਼ ਦੇ ਅਧੀਨ ਆਉਂਦੇ ਖੇਤਰ ਮੁਹੱਲਾ ਸੁੰਦਰ ਨਗਰ ਅਤੇ ਮੁਹੱਲਾ ਰਵੀ ਦਾਸ ਨਗਰ ਵਿੱਚ ਵੀ ਨੁਕੜ ਨਾਟਕ ਦਾ ਆਯੋਜਨ ਕੀਤਾ ਗਿਆ।ਨਾਟਕ ਰਾਹੀਂ ਮਾਦਾ ਭਰੂਣ ਹੱਤਿਆ ਰੋਕਣ ਅਤੇ ਅਰਬਨ ਪੀ.ਐਚ.ਸੀਜ਼ ਵਿੱਚ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ।
ਮੁਹੱਲਾ ਰਵੀਦਾਸ ਨਗਰ ਵਿਖੇ ਕਰਵਾਏ ਨੁਕੜ ਨਾਟਕ ਦੌਰਾਨ ਮੈਡੀਕਲ ਅਫ਼ਸਰ ਡਾ. ਰੇਨੂੰ ਭਾਟੀਆ ਨੇ ਕਿਹਾ ਕਿ ਕੁੜੀਆਂ ਦੀ ਘੱਟਦੀ ਗਿਣਤੀ ਦਾ ਮੁੱਖ ਕਾਰਣ ਮਾਦਾ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਹੈ। ਇਸਦੇ ਲਈ ਸਰਕਾਰ ਨੇ ਪੀ.ਐਨ.ਡੀ.ਟੀ ਐਕਟ ਤਹਿਤ ਕਾਫੀ ਸਖ਼ਤੀ ਕੀਤੀ ਹੈ। ਇਸ ਦੇ ਵਾਵਜੂਦ ਵੀ ਭਰੂਣ ਹੱਤਿਆ ਹੋ ਰਹੀ ਹੈ।ਅਲਟ੍ਰਾਸਾਊਂਡ ਮਸ਼ੀਨਾਂ ਜੋ ਕਿ ਗਰਭ ਦੌਰਾਨ ਬੱਚੇ ਦੀ ਸਥਿਤੀ ਅਤੇ ਸੁਰੱਖਿਅਤ ਹੋਣ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਹਨ, ਪਰ ਕੁਹੜ ਮਾਨਸਿਕਤਾ ਵਾਲੇ ਲੋਕਾਂ ਵੱਲੋਂ ਇਹਨਾਂ ਦਾ ਗਲਤ ਇਸਤੇਮਾਲ ਭਰੂਣ ਦੇ ਲੜਕਾ ਜਾਂ ਲੜਕੀ ਹੋਣ ਦੀ ਜਾਣਕਾਰੀ ਲੈਣ ਲਈ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਉੱਘੇ ਸਮਾਜ ਸੇਵੀ ਸ਼੍ਰੀ ਗੰਗਾ ਪ੍ਰਸਾਦ ਅਤੇ ਸ਼੍ਰੀ ਰਮਨ ਘਈ ਨੇ ਕਿਹਾ ਕਿ ਵੰਸ਼ ਨੂੰ ਅੱਗੇ ਵਧਾਉਣ ਵਾਲੀ ਕੂੜ ਮਾਨਸਿਕਤਾ, ਦਾਜ ਪ੍ਰਥਾ ਅਤੇ ਸਮਾਜ ਵਿੱਚ ਕੁੜੀਆਂ ਦੀ ਅਸੁਰੱਖਿਆ ਹੀ ਇਸ ਬੁਰਾਈ ਨੂੰ ਜਨਮ ਦੇਣ ਦਾ ਇੱਕ ਵੱਡਾ ਕਾਰਣ ਹੈ।ਮਾਸ ਮੀਡੀਆ ਅਫ਼ਸਰ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋ ਨੇ ਦੱਸਿਆ ਮਾਦਾ ਭਰੂੱਣ ਹੱਤਿਆ ਬਾਰੇ ਜਾਣਕਾਰੀ ਭਰਪੂਰ ਇਸੇ ਤਰ੍ਹਾਂ ਦੇ ਨੁਕੜ ਨਾਟਕ ਇਸ ਤੋਂ ਪਹਿਲਾਂ ਜਿਲ੍ਹਾ ਹੁਸ਼ਿਆਰਪੁਰ ਦੇ 9 ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਵੀ ਕਰਵਾਏ ਗਏ ਹਨ। ਜਿਹਨ੍ਹਾਂ ਵਿੱਚ ਸਿਹਤ ਵਿਭਾਗ ਵੱਲੋਂ ਮੈਡੀਕਲ ਅਫਸਰ, ਬੀ.ਈ.ਈ., ਪੈਰਾ ਮੈਡੀਕਲ ਸਟਾਫ਼ ਅਤੇ ਪਿੰਡਾਂ ਦੇ ਸਰਪੰਚਾਂ, ਪੰਚਾਂ ਵੱਲੋਂ ਸਮੂਲੀਅਤ ਕੀਤੀ ਗਈ।
ਇਹਨਾਂ ਨਾਟਕਾਂ ਵਿੱਚ ਪੰਜਾਬ ਰੰਗ ਮੰਚ ਦੇ ਡਾਇਰੈਕਟਰ ਸ਼੍ਰੀ ਵਿਨੋਦ ਸਿੱਧੂ ਐਂਡ ਪਾਰਟੀ ਵੱਲੋਂ ਮਾਦਾ ਭਰੂਣ ਹੱਤਿਆ ਨਾ ਕਰਨ ਅਤੇ ਬੇਟੀਆਂ ਅਨਮੋਲ ਧੰਨ ਹੋਣ ਦਾ ਸੁਨੇਹਾਂ ਨਾਟਕੀਏ ਢੰਗ ਨਾਲ ਦਿੱਤਾ ਗਿਆ, ਜਿਸਨੇ ਇਲਾਕਾ ਨਿਵਾਸੀਆਂ ਨੂੰ ਬੜਾ ਭਾਵੂਕ ਕੀਤਾ। ਇਲਾਕਾ ਨਿਵਾਸੀਆਂ ਵੱਲੋਂ ਵੀ ਇਸ ਤਰ੍ਹਾਂ ਦੇ ਨੁਕੜ ਨਾਟਕ ਕਰਵਾਉਣ ਲਈ ਸਿਹਤ ਵਿਭਾਗ ਦੇ ਉਪਰਾਲੇ ਦੀ ਸਲਾਘਾ ਕੀਤੀ ਗਈ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply