ਗੁਰੂ ਨਾਨਕ ਕਾਲਜ਼ ਬਟਾਲਾ ਦੀ ਕਬੱਡੀ ਟੀਮ ਦੇਸਾਂ ਵਿਦੇਸਾਂ ਵਿੱਖ ਵਿਖਾਏਗੀ ਕਬੱਡੀ ਦੇ ਜੌਹਰ
ਬਟਾਲਾ, 24 ਅਪ੍ਰੈਲ (ਨਰਿੰਦਰ ਬਰਨਾਲ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰੇਖ ਹੇਠ ਬਟਾਲਾ ਵਿਖੇ ਗੁਰੂ ਨਾਨਕ ਕਾਲਜ ਤੇ ਸਕੂਲ ਸੁਚੱਜੇ ਪ੍ਰਬੰਧਾਂ ਹੇਠ ਚਲਾਇਆ ਜਾ ਰਿਹਾ ਹੈ। ਕਾਲਜ ਤੇ ਸਕੂਲ ਸਮਾਜ ਵਿੱਚ ਸਕਾਰਾਤਮਿਕ ਕੰਮਾਂ ਕਰਕੇ ਜਾਣੇ ਜਾਂਦੇ ਹਨ, ਸੰਸਥਾ ਦੀ ਗਰਾਉਂਡ ਵਿੱਚ ਸ਼ਾਮ ਤੇ ਸਵੇਰੇ ਪ੍ਰੈਕਟਿਸ ਕਰਨ ਵਾਲੇ ਰੋਜਾਨਾ ਹੀ ਸਾਨੂੰ ਨਜ਼ਰ ਆਉਣਗੇ।ਬੱਚਿਆਂ ਦੇ ਕੋਚ ਦਲਬੀਰ ਸਿੰਘ ਬੱਲ ਤੇ ਸੰਤੋਖ ਸਿੰਘ ਪੰਨੂ ਨੇ ਦੱਸਿਆ ਕਿ ਇਸ ਗਰਾਉਡ ਵਿਚੋ ਸੈਂਕੜੇ ਹੀ ਖਿਡਾਰੀ ਦੇਸਾਂ ਵਿਦੇਸਾਂ ਵਿਚ ਕਬੱਡੀ ਦਾ ਮੈਚ ਖੇਡ ਰਹੇ ਹਨ ਤੇ ਗੁਰੂ ਨਾਨਕ ਕਾਲਜ ਦਾ ਨਾਮ ਰੋਸ਼ਨ ਕਰ ਰਹੇ ਹਨ। ਕੋਚਾਂ ਨੇ ਦੱਸਿਆ ਕਿ ਪ੍ਰਿੰਸੀਪਲ ਸ੍ਰੀ ਕਸ਼ਮੀਰ ਸਿੰਘ ਚੀਮਾਂ ਤੇ ਸਕੂਲ ਪ੍ਰਿੰਸੀਪਲ ਸ੍ਰੀ ਹਰਭਜਨ ਸਿੰਘ ਸੇਖੋਂ ਦੇ ਸਹਿਯੋਗ ਸਦਕਾ ਹੀ ਇਸ ਸਭ ਕੁਝ ਸੰਭਵ ਹੋ ਪਾਇਆ ਹੈ।ਇਸ ਵੇਲੇ ਵੀ ਕਨੇਡਾ ਵਿਖੇ ਕਬੱਡੀ ਮੈਚ ਖੇਡਣ ਵਾਸਤੇ ਤਿਆਰੀਆਂ ਪੂਰੀਆਂ ਜੋਰਾਂ ਤੇ ਹਨ।ਖੇਡਾਂ ਵਿਚ ਰੁਚੀ ਵਾਲੇ ਖਿਡਾਰੀ ਨਸ਼ਿਆਂ ਤੋ ਦੂਰ ਰਹਿ ਕੇ ਚੰਗੇ ਸਮਾਜ ਸੇਵੀ ਬਣ ਸਕਦੇ ਹਨ।ਇਨ੍ਹਾ ਵਿਦਿਆਰਥੀਆਂ ਵਿਚ ਜਰਮਨਜੀਤ ਸਿੰਘ, ਮਹਾਂਬੀਰ ਸਿੰਘ, ਮਹਿਤਾਬ ਸਿੰਘ, ਕੁਲਦੀਪ ਸਿੰਘ, ਅੰਮ੍ਰਿਤਪਾਲ ਸਿੰਘ ਤੇ ਹੋਰ ਵਿਦਿਆਰਥੀ ਕਨੇਡਾ ਵਿਖੇ ਕਬੱਡੀ ਦਾ ਮੈਚ ਖੇਡਣ ਵਾਸਤੇ ਜਾ ਰਹੇ ਹਨ।
Punjab Post Daily Online Newspaper & Print Media
