
ਬਠਿੰਡਾ, 6 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)– ਸਥਾਨਕ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ (ਐਮ ਐਸ ਐਸਐਚ), ਵਿਚ ਡਾ. ਸ਼ਰਦ ਗੁਪਤਾ, ਐਮਡੀ, ਡੀਐਮ (ਕਾਰਡੀਓਲੌਜੀ), ਦੀ ਅਗਵਾਈ ਵਿਚ ਇਕਕਾਰਡੀਓਲੌਜੀ ਟੀਮ ਨੇ ਬਠਿੰਡਾ ਵਿਚ ਪਹਿਲੀ ਵਾਰ ਕੇਰੋਟਿਡ ਆਰਟਰੀ ਸਟੈਂਟਿੰਗ ਸਰਜਰੀ ਨੂੰਸਫ਼ਲਤਾ ਪੂਰਵਕ ਅੰਜ਼ਾਮ ਦਿੱਤਾ ਹੈ। ਇਹ ਮੁਸ਼ਕਿਲ ਸਜਰੀ ੪੫ ਸਾਲ ਮਹਿਲਾ ਸੁਮਿਤਰਾ ਦੇਵੀ ਦੀਜਾਨ ਬਚਾਉਣ ਵਿਚ ਸਫ਼ਲ ਰਹੀ ਜੋ ਕਿ ਗੰਭੀਰ ਆਰਟਰੀ ਰੋਗ ਕਾਰਨ ਗੰਭੀਰ ਸਟਰੋਕ ਬਹੁਤ ਜ਼ਿਆਦਾਖਤਰੇ ਦਾ ਸ਼ਿਕਾਰ ਸੀ। ਕੇਰੋਟਿਡ ਆਰਟਰੀਜ਼ ਦਿਮਾਗ ਚਿਹਰੇ, ਸਿਰ, ਗਲੇ ਨੂੰ ਆਕਸੀਜਨ ਨਾਲਸੰਪਰਕ ਖੂਨ ਦੀ ਸਪਲਾਈ ਕਰਦੀ ਹੈ। ਕੇਰੋਟਿਡ ਆਰਟਰੀ ਰੋਗ ਇਕ ਅਜਿਹਾ ਐਲੀਮੈਂਟ ਹੈ ਜੋ ਕਿਇਕ ਵੈਕਸੀ ਤੱਤ ਹੈ ਜਿਸ ਨੂੰ ਪਲੇਕ ਕਿਹਾ ਜਾਂਦਾ ਹੈ ਅਤੇ ਇਹ ਕੇਰੋਟਿਡ ਆਰਟਰੀਜ਼ ਦੇ ਅੰਦਰਤਿਆਰ ਹੁੰਦੀ ਹੈ। ਜਦੋਂ ਇਹ ਆਰਟਿਜ ਇਨਾਂ ਵਿਚ ਵਸਾ ਅਤੇ ਕੈਲੋਸਟ੍ਰੋਲ (ਪਲੇਕ) ਦੇਜ਼ਿਆਦਾ ਜਮਾਂ ਹੋਣ ਨਾਲ ਰੁਕਾਵਟ ਹੋ ਜਾਂਦੀ ਹੈ ਅਤੇ ਇਹ ਕਾਫ਼ੀ ਤੰਗ ਹੋ ਜਾਂਦੀਆਂ ਹਨ ਅਤੇਕੁੱਝ ਸਮੇਂ ਬਾਅਦ ਦਿਮਾਗ ਨੂੰ ਹੋਣ ਵਾਲੇ ਖੂਨ ਦੀ ਸਪਲਾਈ ਘੱਟ ਹੋਣ ਲੱਗਦੀ ਹੈ। ਸੰਸਾਰਭਰ ਵਿਚ ਕੇਰੋਟਿਡ ਆਰਟਰੀਜ਼ ਰੋਗ ਦੇ ੫੦ ਫੀਸਦੀ ਤੋਂ ਵੱਧ ਮਾਮਲੇ ਵਿਚ ਮਰੀਜ ਦੀ ਅਚਾਨਕਹੋਣ ਵਾਲੇ ਸਟਰੋਕ ਨਾਲ ਮੌਤ ਹੋ ਜਾਂਦੀ ਹੈ ਕਿਉਂਕਿ ਇਸਦੇ ਚੱਲਦੇ ਦਿਮਾਗ ਨੂੰ ਖੂਨ ਦੀਸਪਲਾਈ ਵਿਚ ਰੁਕਾਵਟ ਹੋ ਜਾਂਦੀ ਹੈ।
ਉਨਾਂ ਨੇ ਡਾ. ਸੌਰਭਟੰਡਨ, ਐਮਡੀ, ਇੰਟਰਨਲ ਮੈਡੀਸਨ ਨਾਲ ਆਪਣੇ ਇਨਾਂ ਲੱਛਣਾਂ ਦੇ ਬਾਰੇ ਵਿਚ ਗੱਲ ਕੀਤੀ।ਉਨਾਂ ਨੇ ਜਾਂਚ ਤੋਂ ਬਾਅਦ ਉਨਾਂ ਨੂੰ ਡਾ. ਸ਼ਰਦ ਗੁਪਤਾ ਕੋਲ ਭੇਜਿਆ ਤਾਂ ਡਾ. ਸ਼ਰਦ ਅਜਿਹੇਮਰੀਜ ਨੂੰ ਦੇਖ ਕੇ ਹੈਰਾਨ ਰਹਿ ਗਏ ਜਿਸਦੀ ਕੇਰੋਟਿਡ ਆਰਟਰੀ ਵਿਚ ੯੯ ਫੀਸਦੀ ਤੱਕਬਲਾਕੇਜ਼ ਹੋ ਚੁੱਕੀ ਸੀ।ਡਾ. ਗੁਪਤਾ ਨੇ ਦਸਿਆ ਕਿ ਸਾਨੂੰ ਖੁਸ਼ੀ ਹੈ ਕਿ ਅਸੀਂ ਬਠਿੰਡਾ ਵਿਚਪਹਿਲੀ ਕੇਰੋਟਿਡ ਆਰਟਰੀ ਸਟੈਂਟਿੰਗ ਨੂੰ ਸਫ਼ਲਤਾ ਪੂਰਵਕ ਅੰਜ਼ਾਮ ਦਿੱਤਾ ਹੈ।ਸੁਮਿਤਰਾਦੇਵੀ ਨੂੰ ਸਰਜਰੀ ਦੇ ਦੋ ਦਿਨ ਬਾਅਦ ਘਰ ਭੇਜ ਦਿੱਤਾ ਗਿਆ ਅਤੇ ਹੁਣ ਉਨਾਂ ਦੀ ਸਿਹਤ ਪੂਰੀਤਰਾਂ ਨਾਲ ਠੀਕ ਹੈ ਅਤੇ ਉਹ ਆਸਾਨੀ ਨਾਲ ਸਾਰੇ ਕੰਮ ਕਰ ਰਹੀ ਹੈ।ਇਸ ਦੌਰਾਨ ਕੇਰੋਟਿਡਆਰਟਰੀ ਰੋਡ ਦੇ ਲੱਛਣਾਂ ਨੂੰ ਵੀ ਸਮਝਣਾ ਜ਼ਰੂਰੀ ਹੈ ਜਿਨਾਂ ਵਿਚ ਨਜ਼ਰ ਕਮਜ਼ੋਰ ਪੈਣਾ, ਬੋਲਣਵਿਚ ਪ੍ਰੇਸ਼ਾਨੀ, ਅੰਗਾਂ ਦੇ ਸੰਚਾਲਨ ਵਿਚ ਮੁਸ਼ਕਿਲ, ਅਚਾਨਕ ਹੀ ਤੇਜ਼ ਸਿਰਦਰਦ ਹੋਣਾ ਅਤੇਸਰੀਰ ਦੇ ਕਿਸੇ ਵੀ ਹਿੱਸੇ ਵਿਚ ਸੁੰਨ ਪੈ ਜਾਣਾ ਸ਼ਾਮਲ ਹੈ। ਇਸਦੇ ਮੁੱਖ ਖ਼ਤਰੇ ਕਾਰਕਸਿਗਰਟਨੋਸ਼ੀ, ਉੱਚ ਖੂਨ ਚਾਲ ਯਾਨੀ ਬਲੱਡ ਪ੍ਰੈਸ਼ਰ ਜ਼ਿਆਦਾ ਰਹਿਣਾ, ਕੈਲੋਸਟ੍ਰੋਲ ਜ਼ਿਆਦਾਹੋਣਾ, ਇੰਸੂਲਿਨ ਪ੍ਰਤੀਰੋਧੀ, ਸ਼ੁਗਰ, ਮੋਟਾਪਾ, ਆਰਾਮਤਲਬ ਜੀਵਨਸ਼ੈਲੀ ਅਤੇ ਐਥੋਸੇਲੋਰਸਿਸ, ਜਾਂ ਕੋਰੋਨੇਰੀ ਆਰਟਰੀ ਰੋਗ ਜਾਂ ਕੇਰੋਟਿਡ ਆਰਟਰੀ ਰੋਗ ਹੈ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media