ਬਠਿੰਡਾ6 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਲੋਕ ਸਭਾ ਚੋਣਾਂ ਲਈ ਪੰਜਾਬ ਦੀ ਵਕਾਰੀ ਸੀਟਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਬਾਦਲ ਦੀ ਚੋਣ ਮੁਹਿੰਮ ਸਿਖਰਾਂ ਤੇ ਪਹੁੰਚਚੁੱਕੀ ਹੈ ਜਿਸ ਤਹਿਤ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਜਰਨਲ ਸਕੱਤਰ ਪੰਜਾਬ ਕਾਂਗਰਸਦੀ ਰਹਿਨੁਮਾਈ ਹੇਠ ਜਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਮੋਹਨ ਲਾਲ ਝੁੰਬਾ ਦੀ ਅਗਵਾਈ ਵਿੱਚਸ਼ਹਿਰ ਵਿੱਚ ਦਰਜਨਾਂ ਮੀਟਿੰਗਾਂ ਕੀਤੀਆਂ ਗਈਆਂ ਜਿੰਨਾਂ ਨੂੰ ਸੰਬੋਧਨ ਕਰਨ ਲਈ ਮਨਪ੍ਰੀਤਬਾਦਲ ਦੀ ਧਰਮ ਪਤਨੀ ਵੀਨੂ ਬਾਦਲ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਲਾਈਨ ਤੋਂ ਪਾਰਇਲਾਕੇ ਮਾਡਲ ਟਾਊਨ, ਪ੍ਰਤਾਪ ਨਗਰ, ਸੰਗੂਆਣਾ ਬਸਤੀ, ਗੁਰੂ ਗੋਬਿੰਦ ਸਿੰਘ ਨਗਰ, ਪਾਵਰਹਾਊਸ ਰੋਡ ਚੌਂਕ, ਅਜੀਤ ਰੋਡ ਆਦਿ ਵਿਖੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ.ਜੱਸੀ ਨੇਪੰਜਾਬ ਸਰਕਾਰ ਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਕਿਹਾ ਕਿ ਪੰਜਾਬ ਦੇ ਉਪਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੂਬੇ ਅਤੇ ਸ਼ਹਿਰ ਬਠਿੰਡਾ ਦੇ ਵਿਕਾਸ ਕਰਨ ਦੇ ਦਾਅਵੇਕਰਦੇ ਨਹੀਂ ਥੱਕਦੇ ਪਰ ਹਾਲਾਤ ਇਹ ਹਨ ਕਿ ਅੱਜ ਵੀ ਲੋਕ ਮੁੱਢਲੀਆਂ ਸਹੂਲਤਾਂ ਨੂੰ ਤਰਸਰਹੇ ਹਨ। ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਆਪਣੇ ਐਮ.ਪੀ ਕੋਟੇ ਵਿੱਚੋਂ ਕਰੋੜਾਂਰੁਪਏ ਖਰਚਣ ਦੇ ਬਿਆਨ ਦੇ ਰਹੇ ਹਨ ਪਰ ਉਹ ਬੀਬੀ ਬਾਦਲ ਤੋਂ ਮੰਗ ਕਰਦੇ ਹਨ ਕਿ ਜਨਤਾ ਦੀਕਚਹਿਰੀ ਵਿੱਚ ਦੱਸਣ ਕਿ ਕਿਸ ਵਾਰਡ, ਕਿਸ ਗਲੀ ਲਈ ਕਿੰਨੀ ਗਰਾਂਟ ਜਾਰੀ ਕੀਤੀ? ਉਹਨਾਂਦੋਸ਼ ਲਾਇਆ ਕਿ ਕੇਂਦਰੀ ਗਰਾਂਟਾਂ ਵਿੱਚ ਵੀ ਘਪਲੇਬਾਜੀ ਕੀਤੀ ਗਈ ਹੈ ਜਿਸ ਦੀ ਕਾਂਗਰਸਸਰਕਾਰ ਆਉਣ ਤੇ ਜਾਂਚ ਕਰਵਾਈ ਜਾਵੇਗੀ।ਉਹਨਾਂ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਤੇਚੋਟ ਕਰਦਿਆਂ ਕਿਹਾ ਕਿ ਉਹ ਸ਼ਹਿਰੀਆਂ ਨੂੰ ਜਵਾਬ ਦੇਣ ਕਿ ਉਹਨਾਂ ਨੇ ਸ਼ਹਿਰ ਲਈ ਕਿਹੜਾਪ੍ਰੋਜੈਕਟ ਲਿਆਂਦਾ? ਤੇ ਵਿਧਾਨ ਸਭਾ ਵਿੱਚ ਸ਼ਹਿਰ ਦੀ ਤਰੱਕੀ ਲਈ ਕਿਹੜਾ ‘ਸਵਾਲ‘ ਉਠਾਇਆ।ਉਹਨਾਂ ਬਾਦਲ ਪਰਿਵਾਰ ਤੇ 7 ਸਿਤਾਰਾ ਹੋਟਲ, 400 ਬੱਸਾਂ ਬਨਾਉਣ ਅਤੇ ਵੱਡੀਆਂ ਇੰਡਸਟਰੀਆਂਵਿੱਚ 50ਫੀਸਦੀ ਹਿੱਸਾ ਡਾਂਗ ਨਾਲ ਪਾਉਣ ਦੇ ਵੀ ਦੋਸ਼ ਲਾਏ। ਇਸ ਮੌਕੇ ਵੀਨੂੰ ਬਾਦਲ ਨੇਸੰਬੋਧਨ ਕਰਦਿਆਂ ਕਿਹਾ ਕਿ ੩ ਕਰੋੜ ਪੰਜਾਬੀ ਜੇਕਰ ਆਪਣੇ ਬੱਚਿਆਂ ਦਾ ਭਵਿੱਖ ਚਾਹੁੰਦੇ ਹਨਤਾਂ ਉਹ ਪੰਜਾਬ ਸਰਕਾਰ ਦੀ ਕਾਰਗੁਜਾਰੀ ਅਤੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਮੁੱਖਰੱਖਕੇ ਵੋਟ ਪਾਉਣ । ਇਸ ਮੌਕੇ ਲੋਕਾਂ ਦੇ ਭਰਵੇਂ ਇੱਕਠ ਨੇ ਸਾਬਕਾ ਮੰਤਰੀ ਦੀ ਅਗਵਾਈ ਤੇਜਿੱਤ ਦੀ ਮੋਹਰ ਲਾਉਂਦੀ ਹੋਈ ਨਜਰ ਆਈ। ਇਸ ਮੌਕੇ ਇਕਬਾਲ ਢਿੱਲੋਂ, ਅਸ਼ੋਕ ਕੁਮਾਰ, ਸੁਰਿੰਦਰ ਜੈਲਦਾਰ, ਅਮਰਿੰਦਰ ਸੰਧੂ, ਓਮ ਪ੍ਰਕਾਸ਼ ਸ਼ਰਮਾ, ਅਸ਼ਵਨੀ ਗੋਇਲ, ਰੋਕੀ ਸ਼ਰਮਾ, ਰਾਧੇ ਸ਼ਾਮ, ਲਾਲ ਚੰਦ, ਰਮੇਸ਼ ਕੁਮਾਰ, ਨਿਰੰਜਨ ਭੋਲਾ, ਜਗਦੀਸ਼ ਮਿੱਤਲ, ਸੰਦੀਪ ਸੋਨੀ, ਕੁਲਜੀਤ ਗੋਗੀ ਆਦਿ ਹਾਜਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …